ਸ਼ੁੱਕਰਵਾਰ ਲਈ ਹੋ ਗਿਆ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ
Friday, Oct 11, 2024 - 05:13 AM (IST)
ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ 'ਨਵਮੀ' ਦੇ ਮੌਕੇ 'ਤੇ 11 ਅਕਤੂਬਰ ਨੂੰ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਸੂਚਨਾ ਨਿਰਦੇਸ਼ਕ ਸ਼ਿਸ਼ਿਰ ਨੇ ਇੱਕ ਬਿਆਨ ਵਿੱਚ ਕਿਹਾ, "ਵੱਖ-ਵੱਖ ਸੰਗਠਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁੱਕਰਵਾਰ ਨੂੰ ਨਵਮੀ ਦੇ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ 11 ਅਕਤੂਬਰ ਨੂੰ ਜਨਤਕ ਛੁੱਟੀ ਘੋਸ਼ਿਤ ਕਰਨ ਦੇ ਨਿਰਦੇਸ਼ ਦਿੱਤੇ।"
ਇਹ ਵੀ ਪੜ੍ਹੋ- Public Holiday : 5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਸੂਬਾ ਕਰਮਚਾਰੀਆਂ ਨੂੰ ਇਸ ਵਾਰ ਮਹਾਂਨਵਮੀ ਦੀ ਛੁੱਟੀ ਨਹੀਂ ਮਿਲੀ ਸੀ। ਨਵਦੁਰਗਾ ਅਸ਼ਟਮੀ ਅਤੇ ਮਹਾਨਵਮੀ ਸਬੰਧੀ ਭੰਬਲਭੂਸੇ ਕਾਰਨ ਸਰਕਾਰ ਨੇ 12 ਅਕਤੂਬਰ ਦਿਨ ਸ਼ਨੀਵਾਰ ਨੂੰ ਗਜ਼ਟ ਵਿੱਚ ਮਹਾਨਵਮੀ ਦੀ ਛੁੱਟੀ ਘੋਸ਼ਿਤ ਕੀਤੀ ਸੀ। ਜਦੋਂ ਕਿ ਸ਼ਾਸਤਰੀ ਗਣਨਾਵਾਂ ਅਨੁਸਾਰ ਨਵਮੀ 11 ਅਕਤੂਬਰ ਨੂੰ ਹੈ। ਅਜਿਹੇ 'ਚ ਸੂਬੇ ਦੇ ਅੱਠ ਲੱਖ ਮੁਲਾਜ਼ਮਾਂ ਦੀ ਇਕ ਛੁੱਟੀ ਖਤਮ ਹੋ ਰਹੀ ਹੈ। ਇਸ ਸਬੰਧੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਸੁੱਤੇ ਉੱਠਦੇ ਹੀ ਤੁਸੀਂ ਵੀ ਦੇਖਦੇ ਹੋ ਆਪਣਾ ਫੋਨ ਤਾਂ ਜਾਣ ਲਓ ਇਸ ਦੇ ਨੁਕਸਾਨ