ਭਾਰਤ ਬੰਦ : ਕਰਨਾਲ ''ਚ ਹੰਗਾਮਾ ਕਰਨ ਵਾਲੇ 12 ਪ੍ਰਦਰਸ਼ਨਕਾਰੀ ਗ੍ਰਿਫਤਾਰ

Tuesday, Apr 03, 2018 - 05:05 PM (IST)

ਕਰਨਾਲ (ਵਿਕਾਸ ਮੇਹਲਾ)— ਸੁਪਰੀਮ ਕੋਰਟ ਵੱਲੋਂ ਐੱਸ.ਸੀ./ਐੈੱਸ.ਟੀ. ਐਕਟ 'ਚ ਕੀਤੇ ਬਦਲਾਅ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਬੀਤੇ ਦਿਨ ਪੂਰੇ ਦੇਸ਼ 'ਚ 'ਭਾਰਤ ਬੰਦ' ਦਾ ਐਲਾਨ ਕੀਤਾ ਅਤੇ ਖੂਬ ਹੰਗਾਮਾ ਮਚਾਇਆ। ਪ੍ਰਦਰਸ਼ਨਕਾਰੀਆਂ ਵੱਲੋਂ ਜਗ੍ਹਾ-ਜਗ੍ਹਾ 'ਤੇ ਅੱਗ ਲਗਾਈ, ਪਥਰਾਅ ਅਤੇ ਭੰਨ-ਤੋੜ ਕੀਤੀ ਗਈ। ਜਿਸ ਨੂੰ ਲੈ ਕੇ ਹੰਗਾਮਾ ਮਚਾਉਣ ਵਾਲੇ ਦਲਿਤਾਂ 'ਤੇ ਪੁਲਸ ਨੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕਰਨਾਲ ਪੁਲਸ ਨੇ 12 ਲੋਕਾਂ ਨੂੰ ਗ੍ਰਿਫਤਾਰ ਕਰਕੇ ਸੈਕੜਿਆਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਇਨ੍ਹਾਂ ਲੋਕਾਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।

PunjabKesari
ਕਰਨਾਲ ਨੈਸ਼ਨਲ ਹਾਈਵੇ 'ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ 7 ਤੋਂ 8 ਘੰਟੇ ਤੱਕ ਜਾਮ ਲਗਾ ਕੇ ਰੱਖਿਆ, ਜਿਸ ਕਰਕੇ ਹਜਾਰਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹੀ ਨਹੀਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਰਨਾਲ ਰੇਲਵੇ ਟ੍ਰੇਕ ਨੂੰ ਵੀ ਜਾਮ ਕਰਕੇ ਜਯੰਤੀ ਐਕਸਪ੍ਰੈੱਸ ਟ੍ਰੇਨ ਰੋਕ ਦਿੱਤੀ। ਉਨ੍ਹਾਂ ਨੇ ਸ਼ਾਮ 5 ਵਜੇ ਰੇਲਵੇ ਟ੍ਰੇਕ ਨੂੰ ਖਾਲੀ ਕੀਤਾ ਸੀ। ਦੇਰ ਸ਼ਾਮ ਤੱਕ ਕਰਨਾਲ ਤਣਾਅ ਪੂਰਨ ਸਥਿਤੀ 'ਚ ਰਿਹਾ ਅਤੇ ਲੋਕ ਆਪਣੇ ਘਰਾਂ 'ਚ ਲੁੱਕ ਕੇ ਰਹਿਣ 'ਚ ਮਜ਼ਬੂਰ ਸਨ।

PunjabKesari
ਪੁਲਸ ਨੇ 12 ਲੋਕਾਂ ਨੂੰ ਕੀਤਾ ਗ੍ਰਿ੍ਰਫਤਾਰ
ਹੁਣ ਪੁਲਸ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਕਰਨਾਲ ਰੇਲਵੇ ਟ੍ਰੇਕ ਜਾਮ, ਗੀਤਾ ਜਯੰਤੀ ਐਕਸਪ੍ਰੈੱਸ ਟ੍ਰੇਨ ਨੂੰ ਰੋਕਣਾ, 7 ਤੋਂ 8 ਘੰਟੇ ਤੱਕ ਨੈਸ਼ਨਲ ਹਾਈਵੇ ਜਾਮ, ਪੁਲਸ ਦੀ ਡਿਊਟੀ 'ਚ ਮੁਸ਼ਕਿਲ ਪੈਦਾ ਕਰਨ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਹਨ। ਐੈੱਸ.ਪੀ. ਜੇ.ਐੈੱਸ. ਰੰਧਾਵਾਂ ਨੇ ਦੱਸਿਆ ਕਿ ਕੁੱਲ ਸੱਤ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ 'ਚ 6 ਮਾਮਲੇ ਕਰਨਾਲ ਅਤੇ ਇਕ ਮਾਮਲਾ ਰੇਲਵੇ ਜੀ. ਆਰ.ਪੀ. 'ਚ ਦਰਜ ਕੀਤਾ ਗਿਆ ਹੈ। ਪੁਲਸ ਨੇ ਘਰੌਂਡਾ, ਅਸੰਧ ਅਤੇ ਜੁੰਡਲਾ 'ਚ ਵੀ ਮਾਮਲੇ ਦਰਜ ਕੀਤੇ ਹਨ। ਜਿਸ ਤੋਂ ਬਾਅਦ ਪੁਲਸ ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਦੋਸ਼ੀਆਂ ਦੀ ਵੀਡੀਓ ਫੁਟੇਜ ਰਾਹੀਂ ਪਛਾਣ ਕੀਤੀ ਜਾ ਰਹੀ ਹੈ।


Related News