ਕੁੱਲੂ 'ਚ ਟੋਲ ਪਲਾਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੋਕ

Saturday, Jan 11, 2020 - 06:43 PM (IST)

ਕੁੱਲੂ 'ਚ ਟੋਲ ਪਲਾਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੋਕ

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ ਨੈਸ਼ਨਲ ਹਾਈਵੇਅ ਦੇ ਡੋਹਲੁਨਾਲਾ ਟੋਲ ਪਲਾਜ਼ਾ 'ਤੇ ਸਥਾਨਿਕ ਲੋਕਾਂ ਨੇ ਅੱਜ ਭਾਵ ਸ਼ਨੀਵਾਰ ਨੂੰ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨ.ਐੱਚ.ਏ.ਆਈ) ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਜੀ ਘਾਟੀ ਦੇ ਲੋਕਾਂ ਨੇ ਕੁੱਲੂ-ਮਨਾਲੀ ਹਾਈਵੇਅ 'ਤੇ ਬਣੇ ਟੋਲ ਪਲਾਜ਼ਾ ਦਾ ਵਿਰੋਧ ਕਰਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਲਗਭਗ 3 ਘੰਟੇ ਤੱਕ ਨੈਸ਼ਨਲ ਹਾਈਵੇਅ ਬੰਦ ਰੱਖਿਆ ਗਿਆ।

PunjabKesari

ਇਸ ਤੋਂ ਆਮ ਲੋਕਾਂ ਦੇ ਨਾਲ ਸੈਲਾਨੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਟੋਲ ਪਲਾਜ਼ਾ ਦਾ ਵਿਰੋਧ ਕਰਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਚੁੱਕੀ ਹੈ। ਇਸ ਦੇ ਨਾਲ ਹਾਈਵੇਅ 'ਤੇ ਮੌਜੂਦ ਬਲੈਕ ਸਪੋਟਾਂ ਨੂੰ ਠੀਕ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ.ਡੀ.ਐੱਮ. ਕੁੱਲੂ ਅਨੁਰਾਗ ਸ਼ਰਮਾ ਅਤੇ ਡੀ.ਐੱਸ.ਪੀ. ਪ੍ਰਿਯੰਕ ਗੁਪਤਾ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਜਾਮ ਖੁੱਲ੍ਹਵਾਇਆ।

PunjabKesari


author

Iqbalkaur

Content Editor

Related News