ਵਿਦਿਆਰਥੀਆਂ ਨੂੰ ਬੋਲੇ ਪੀਯੂਸ਼ ਗੋਇਲ-ਵੱਡੀ ਸੰਖਿਆ ''ਚ ਨਿਕਲੀਆਂ ਇਨ੍ਹਾਂ ਨੌਕਰੀਆਂ ਲਈ ਐਪਲੀਕੇਸ਼ਨ ਦਿਓ

Tuesday, Mar 20, 2018 - 01:56 PM (IST)

ਵਿਦਿਆਰਥੀਆਂ ਨੂੰ ਬੋਲੇ ਪੀਯੂਸ਼ ਗੋਇਲ-ਵੱਡੀ ਸੰਖਿਆ ''ਚ ਨਿਕਲੀਆਂ ਇਨ੍ਹਾਂ ਨੌਕਰੀਆਂ ਲਈ ਐਪਲੀਕੇਸ਼ਨ ਦਿਓ

ਨਵੀਂ ਦਿੱਲੀ— ਮੁੰਬਈ 'ਚ ਰੇਲਵੇ 'ਚ ਨੌਕਰੀ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਰੇਲ ਰੋਕੋ ਅੰਦੋਲਨ ਖਤਮ ਹੋ ਗਿਆ ਹੈ। ਰੇਲਵੇ 'ਚ ਨੌਕਰੀ ਦੇ ਲਈ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ। ਵਿਦਿਆਰਥੀਆਂ ਨੇ ਦਾਦਰ ਅਤੇ ਮਾਟੁੰਗਾ ਰੇਲਵੇ ਟਰੈਕ ਨੂੰ ਜ਼ਾਮ ਕਰ ਦਿੱਤਾ ਸੀ। ਵਿਦਿਆਰਥੀਆਂ ਨੇ ਗੱਲਬਾਤ ਦਾ ਫੈਸਲਾ ਲਿਆ ਹੈ। ਇਹ ਗੱਲ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ। 
ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਤੇ ਕਾਨੂੰਨ ਦਾ ਪਾਲਣ ਕਰਦੇ ਹੋਏ ਰੇਲਵੇ ਨੇ ਇਕ ਨੀਤੀ ਬਣਾਈ ਹੈ ਜੋ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਭਰਤੀ ਦੀ ਪ੍ਰੀਕਿਰਿਆ ਸੁਨਿਸ਼ਚਿਤ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਤੇ ਕਾਨੂੰਨ ਦਾ ਪਾਲਣ ਕਰਦੇ ਹੋਏ ਭਾਰਤੀ ਰੇਲਵੇ ਨੇ ਇਕ ਨੀਤੀ ਬਣਾਈ ਹੈ ਜੋ ਕਿ ਇਕ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਭਰਤੀ ਦੀ ਪ੍ਰੀਕਿਰਿਆ ਸੁਨਿਸ਼ਚਿਤ ਕਰਵਾ ਰਹੀ ਹੈ। 
ਉਨ੍ਹਾਂ ਨੇ ਕਾ ਕਿ 20 ਫੀਸਦੀ ਅਹੁਦਿਆਂ ਨੂੰ 'Course Completed Act Apprentices'  ਲਈ ਰਿਜ਼ਰਵਡ ਕੀਤਾ ਗਿਆ ਹੈ ਜੋ ਅਪਰੈਂਟਿਸ ਐਕਟ ਤਹਿਤ ਰੇਲਵੇ ਸਥਾਪਨਾਵਾਂ 'ਚ ਸ਼ਾਮਲ ਸਨ। ਇਹ ਫੈਸਲਾ Apprentices Act  ਦੇ ਸੈਕਸ਼ਨ 22 ਅਤੇ ਸਮੇਂ-ਸਮੇਂ ਤੋਂ ਆਏ ਮਾਨਯੋਗ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਮੁਤਾਬਕ ਲਿਆ ਗਿਆ ਹੈ। ਗੋਇਲ ਨੇ ਕਿਹਾ ਕਿ ਰੇਲਵੇ 'ਚ ਹੋਣ ਜਾ ਰਹੀਆਂ ਭਰਤੀਆਂ ਭਾਰਤ 'ਚ ਕਿਸੇ ਵੀ ਸੰਗਠਨ ਵੱਲੋਂ ਕੀਤੇ ਜਾਣ ਵਾਲੀ ਸਭ ਤੋਂ ਵੱਡੀ ਭਰਤੀ ਹੈ। ਨੌਜਵਾਨਾਂ ਦੇ ਸਾਰੇ ਵਰਗਾਂ ਲਈ, ਜਿਨ੍ਹਾਂ 'ਚ ਅਪਰੈਂਟਿਸ ਵੀ ਸ਼ਾਮਲ ਹਨ, ਉਨ੍ਹਾਂ ਸਾਰਿਆਂ ਲਈ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਭਾਰਤੀ ਰੇਲਵੇ 'ਚ ਸ਼ਾਮਲ ਹੋਣ ਦਾ ਵੱਡਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਨੌਜਵਾਨ ਮਿੱਤਰਾਂ ਤੋਂ ਅਪੀਲ ਕਰਦਾ ਹਾਂ ਕਿ ਵੱਡੀ ਸੰਖਿਆ 'ਚ ਨਿਕਲੀ ਇਨ੍ਹਾਂ ਨੌਕਰੀਆਂ ਲਈ ਐਪਲੀਕੇਸ਼ਨ ਦਿਓ। ਜਿਸ ਦੀ ਆਖ਼ਰੀ ਤਾਰੀਕ 31 ਮਾਰਚ 2018 ਹੈ ਅਤੇ ਭਰਤੀ ਦੀ ਪ੍ਰੀਕਿਰਿਆ 'ਚ ਸ਼ਾਮਲ ਹੋਵੇ। ਜਿਸ ਨਾਲ ਸਾਰੇ ਪ੍ਰਤੀਯੋਗੀਆਂ ਨੂੰ ਦੇਸ਼ ਦੀ ਸੇਵਾ ਕਰਨ ਦਾ ਨਿਰਪੱਖ ਅਤੇ ਸਮਾਨ ਮੌਕਾ ਪ੍ਰਾਪਤ ਹੋਵੇ।

 


Related News