ਪੁਲਵਾਮਾ ਹਮਲਾ : ਦਿੱਲੀ ਦੇ ਇੰਡੀਆ ਗੇਟ ਤੱਕ ਲੋਕਾਂ ਵਲੋਂ ਕੱਢਿਆ ਗਿਆ ਰੋਸ ਮਾਰਚ

Sunday, Feb 17, 2019 - 10:01 PM (IST)

ਪੁਲਵਾਮਾ ਹਮਲਾ : ਦਿੱਲੀ ਦੇ ਇੰਡੀਆ ਗੇਟ ਤੱਕ ਲੋਕਾਂ ਵਲੋਂ ਕੱਢਿਆ ਗਿਆ ਰੋਸ ਮਾਰਚ

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਇਕਜੁੱਟ ਪ੍ਰਦਰਸ਼ਨ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਇੰਡੀਆ ਗੇਟ 'ਤੇ ਜੰਤਰ-ਮੰਤਰ 'ਤੇ ਸਮਾਜ ਤੋਂ ਅਲੱਗ-ਅਲੱਗ ਧਰਮਾਂ ਦੇ ਸੈਂਕੜੇ ਲੋਕਾਂ ਇਕੱਠੇ ਹੋਏ ਅਤੇ ਰੋਸ ਮਾਰਚ ਕੱਢਿਆ। ਐਤਵਾਰ ਨੂੰ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹਿਣ ਕਾਰਨ ਪੁਲਸ ਨੇ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਵਧਾ ਦਿੱਤੀ ਹੈ।
ਵਿਦਿਆਰਥੀਆਂ, ਕਾਰਪੋਰੇਟ ਕਰਮਚਾਰੀਆਂ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੇ ਦੋ ਸਥਾਨਾਂ 'ਤੇ ਇਕੱਠੇ ਹੋ ਕੇ ਮੰਗ ਕੀਤੀ ਕਿ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨੂੰ 'ਮੂੰਹਤੋੜ ਜਵਾਬ' ਦਿੱਤਾ ਜਾਵੇ। ਭਾਜਪਾ ਸੰਸਦ ਉਦਿਤ ਰਾਜ ਨੇ ਇੰਡੀਆ ਗੇਟ 'ਤੇ ਪ੍ਰਦਰਸ਼ਨ 'ਚ ਹਿੱਸਾ ਲਿਆ ਅਤੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਣੀ ਚਾਹੀਦੀ ਅਤੇ ਅੱਤਵਾਦ ਦੇ ਖਿਲਾਫ ਲੜਾਈ ਨੂੰ ਮਜਬੂਤ ਕਰਨਾ ਚਾਹੀਦਾ ਹੈ।


ਪੁਲਸ ਡਿਪਟੀ ਕਮਿਸ਼ਨਰ ਮਧੂਰ ਵਰਮਾ ਨੇ ਕਿਹਾ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ। ਵਿਸ਼ੇਸ਼ ਤਾਇਨਾਤੀ ਕੀਤੀ ਗਈ ਸੀ ਅਤੇ ਸੁਰੱਖਿਆ ਵਿਵਸਥਾ ਮਜਬੂਤ ਹੈ। ਵੱਡੀ ਸੰਖਿਆ 'ਚ ਪੀ.ਸੀ.ਆਰ. ਵੈਨ ਅਤੇ ਪਰਾਕ੍ਰਮ ਵੈਨ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਦਰਸ਼ਨ ਸਥਲਾਂ 'ਤੇ ਖੂਨ ਦਾਨ ਕੈਪ ਵੀ ਲਗਾਏ ਗਏ ਸਨ। ਨਵੀਂ ਦਿੱਲੀ 'ਚ ਮਹਾਨਗਰ ਪਾਲਿਕਾ ਪਰਿਸ਼ਦ (ਐੱਨ.ਡੀ.ਐੱਸ.ਪੀ) ਨੇ ਵੀ ਮੱਧ ਦਿੱਲੀ ਦੇ ਕਨਾਟ ਪਲੇਸ ਇਲਾਕੇ 'ਚ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਲੋਕਾਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।


Related News