ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੂੰ MP ਪੁਲਸ ਨੇ ਰੋਕਿਆ, ਛਾਉਣੀ ਬਣਿਆ ਸਟੇਸ਼ਨ

Wednesday, Nov 19, 2025 - 02:40 PM (IST)

ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੂੰ MP ਪੁਲਸ ਨੇ ਰੋਕਿਆ, ਛਾਉਣੀ ਬਣਿਆ ਸਟੇਸ਼ਨ

ਨਰਮਦਾਪੁਰਮ : ਤਾਮਿਲਨਾਡੂ-ਕਰਨਾਟਕ ਸਰਹੱਦ 'ਤੇ ਕਨਕਪੁਰਾ ਨੇੜੇ ਪ੍ਰਸਤਾਵਿਤ ਮੇਕੇਦਾਡੂ ਡੈਮ ਪ੍ਰਾਜੈਕਟ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਤੇਜ਼ ਹੋ ਗਿਆ। ਮੇਗਾਦਾਡੂ ਡੈਮ ਪ੍ਰਾਜੈਕਟ ਰੋਕਣ ਸਣੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੂੰ ਮੱਧ ਪ੍ਰਦੇਸ਼ ਵਿੱਚ ਰੋਕ ਦਿੱਤਾ ਗਿਆ। ਕਿਸਾਨਾਂ ਦੇ ਦਿੱਲੀ ਵੱਲ ਨੂੰ ਕੀਤੇ ਜਾ ਰਹੇ ਮਾਰਚ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਉਨ੍ਹਾਂ ਨੂੰ ਨਰਮਦਾਪੁਰਮ ਅਤੇ ਇਟਾਰਸੀ ਸਟੇਸ਼ਨਾਂ 'ਤੇ ਰੇਲਗੱਡੀ ਤੋਂ ਉਤਾਰ ਦਿੱਤਾ। ਇਸ ਦੌਰਾਨ ਪੂਰਾ ਸਟੇਸ਼ਨ ਛਾਉਣੀ ਵਿੱਚ ਬਦਲ ਗਿਆ।

ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ

ਦਰਅਸਲ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਤੋਂ ਅੰਦੋਲਨ ਕਰਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਮੰਗਲਵਾਰ ਨੂੰ ਰੇਲਵੇ ਸਟੇਸ਼ਨ 'ਤੇ ਸਾਗਰ ਸਮੇਤ ਕਈ ਜ਼ਿਲ੍ਹਿਆਂ ਦੀ ਪੁਲਸ ਤਾਇਨਾਤ ਕੀਤੀ ਗਈ। ਜਿਵੇਂ ਹੀ 12675 ਜੀਟੀ ਐਕਸਪ੍ਰੈਸ ਰਾਤ ਲਗਭਗ 11:23 ਵਜੇ ਬੀਨਾ ਸਟੇਸ਼ਨ 'ਤੇ ਪਹੁੰਚੀ, ਪੁਲਸ ਨੇ ਨੈਸ਼ਨਲ ਸਾਊਥ ਇੰਡੀਅਨ ਰਿਵਰ ਕਨੈਕਟੀਵਿਟੀ ਕਿਸਾਨ ਸੰਗਠਨ ਦੇ ਕਿਸਾਨਾਂ ਦੀ ਭਾਲ ਕੀਤੀ ਪਰ ਸਾਰੇ ਕਿਸਾਨ ਪਹਿਲਾਂ ਹੀ ਉਤਾਰ ਦਿੱਤੇ ਗਏ ਸਨ, ਜਿਸ ਨਾਲ ਕਿਸਾਨ ਸੰਗਠਨ ਦੇ ਕੋਈ ਹੋਰ ਮੈਂਬਰ ਰੇਲਗੱਡੀ 'ਤੇ ਨਹੀਂ ਮਿਲੇ। ਇਸ ਤੋਂ ਬਾਅਦ ਰੇਲਗੱਡੀ ਰਾਤ 11:34 ਵਜੇ ਦਿੱਲੀ ਲਈ ਰਵਾਨਾ ਹੋਈ। ਇਸ ਦੌਰਾਨ ਡੀਆਈਜੀ, ਵਧੀਕ ਪੁਲਸ ਸੁਪਰਡੈਂਟ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ


author

rajwinder kaur

Content Editor

Related News