''ਬ੍ਰਿਟਿਸ਼ ਅਧਿਕਾਰੀ ਦੇ ਸਵਾਗਤ ਲਈ ਲਿਖਿਆ ਸੀ ਭਾਰਤ ਦਾ ਰਾਸ਼ਟਰੀ ਗੀਤ'', ਭਾਜਪਾ MP ਦੇ ਬਿਆਨ ’ਤੇ ਵਿਵਾਦ

Friday, Nov 07, 2025 - 07:38 AM (IST)

''ਬ੍ਰਿਟਿਸ਼ ਅਧਿਕਾਰੀ ਦੇ ਸਵਾਗਤ ਲਈ ਲਿਖਿਆ ਸੀ ਭਾਰਤ ਦਾ ਰਾਸ਼ਟਰੀ ਗੀਤ'', ਭਾਜਪਾ MP ਦੇ ਬਿਆਨ ’ਤੇ ਵਿਵਾਦ

ਬੈਂਗਲੁਰੂ (ਭਾਸ਼ਾ) - ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਦੇ ਇਸ ਦਾਅਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਦੇਸ਼ ਦਾ ਰਾਸ਼ਟਰੀ ਗੀਤ ‘ਬ੍ਰਿਟਿਸ਼ ਅਧਿਕਾਰੀ ਦਾ ਸਵਾਗਤ ਕਰਨ ਲਈ ਲਿਖਿਆ ਗਿਆ ਸੀ।’ ਕਾਂਗਰਸ ਨੇਤਾ ਅਤੇ ਸੂਬੇ ਦੇ ਮੰਤਰੀ ਪ੍ਰਿਯੰਕ ਖੜਗੇ ਨੇ ਵੀਰਵਾਰ ਨੂੰ ਇਸ ਬਿਆਨ ਨੂੰ ‘ਪੂਰੀ ਤਰ੍ਹਾਂ ਬੇਤੁਕਾ’ ਕਰਾਰ ਦਿੱਤਾ। ਕਾਗੇਰੀ ਨੇ ਇਹ ਟਿੱਪਣੀ ਉੱਤਰ ਕੰਨੜ ਜ਼ਿਲ੍ਹੇ ਦੇ ਹੋਨਾਵਰ ’ਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਇਕ ਸਮਾਗਮ ’ਚ ਕੀਤੀ।

ਪੜ੍ਹੋ ਇਹ ਵੀ : ਬਿਨਾਂ ਹੈਲਮੇਟ ਵਾਹਨ ਚਲਾਉਣ ਵਾਲੇ ਸਾਵਧਾਨ! ਅੱਜ ਤੋਂ ਕੱਟੇਗਾ ਮੋਟਾ ਚਾਲਾਨ

ਇਸ ਸਬੰਧ ਵਿਚ ਭਾਜਪਾ ਨੇਤਾ ਕਾਗੇਰੀ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਵਧੇਰੇ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਅਤੇ ਵੰਦੇ ਮਾਤਰਮ ਅਤੇ ਜਨ ਗਣ ਮਨ ਦੋਵਾਂ ਦਾ ਬਰਾਬਰ ਦਰਜਾ ਹੈ। ਉਨ੍ਹਾਂ ਕਿਹਾ ਕਿ ਮੈਂ ਇਤਿਹਾਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਬਣਾਉਣ ਦੀ ਜ਼ੋਰਦਾਰ ਮੰਗ ਸੀ ਪਰ ਸਾਡੇ ਪੁਰਖਿਆਂ ਨੇ ਵੰਦੇ ਮਾਤਰਮ ਦੇ ਨਾਲ ਜਨ ਗਣ ਮਨ ਨੂੰ ਵੀ ਸਵੀਕਾਰ ਕਰ ਲਿਆ, ਜੋ ਬ੍ਰਿਟਿਸ਼ ਅਧਿਕਾਰੀ ਦੇ ਸਵਾਗਤ ਲਈ ਰਚਿਆ ਗਿਆ ਸੀ। ਅਸੀਂ ਉਸ ਨੂੰ ਮੰਨਦੇ ਅਤੇ ਗਾਉਂਦੇ ਆ ਰਹੇ ਹਾਂ। ਕਾਗੇਰੀ ਨੇ ਕਿਹਾ ਕਿ ਵੰਦੇ ਮਾਤਰਮ ਦਾ ਦੇਸ਼ ਦੇ ਆਜ਼ਾਦੀ ਸੰਗਰਾਮ ’ਚ ਯੋਗਦਾਨ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ 150 ਸਾਲ ਪੂਰੇ ਹੋਣ ਦੇ ਮੌਕੇ ਇਹ ਗੀਤ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਹੈ।

ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)


author

rajwinder kaur

Content Editor

Related News