ਕੇਰਲ ’ਚ PFI ਦੀ ‘ਬੇਰਹਿਮੀ’ ਦਾ ਸ਼ਿਕਾਰ ਹੋਏ ਪ੍ਰੋਫ਼ੈਸਰ ਬੋਲੇ- ਕਦੇ-ਕਦੇ ਮੌਨ ਰਹਿਣਾ ਚੰਗਾ ਹੁੰਦੈ
Wednesday, Sep 28, 2022 - 05:56 PM (IST)
ਕੋਚੀ- ਕਰੀਬ 12 ਸਾਲ ਪਹਿਲਾਂ ‘ਪਾਪੂਲਰ ਫਰੰਟ ਆਫ਼ ਇੰਡੀਆ’ (PFI) ਦੇ ਕਾਰਕੁਨਾਂ ਦੀ ‘ਬੇਰਹਿਮੀ’ ਦਾ ਸ਼ਿਕਾਰ ਹੋਏ ਪ੍ਰੋਫ਼ੈਸਰ ਟੀ. ਜੇ. ਜੋਸੇਫ ਨੇ ਕਟੜਪੰਥੀ ਇਸਲਾਮਿਕ ਸੰਗਠਨ ’ਤੇ ਕੇਂਦਰ ਵਲੋਂ ਲਾਈ ਗਈ ਪਾਬੰਦੀ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜੋਸੇਫ ਨੇ ਕਿਹਾ ਕਿ ਹਮੇਸ਼ਾ ਬੋਲਣ ਦੀ ਬਜਾਏ ਕਦੇ-ਕਦੇ ਮੌਨ ਰਹਿਣਾ ਬਿਹਤਰ ਹੁੰਦਾ ਹੈ।
ਇਹ ਵੀ ਪੜ੍ਹੋ- PFI ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਅੱਤਵਾਦੀ ਸਬੰਧਾਂ ਦੇ ਚੱਲਦਿਆਂ ਲਾਈ ਪਾਬੰਦੀ
ਜ਼ਿਕਰਯੋਗ ਹੈ ਕਿ ਈਸ਼ਨਿੰਦਾ ਲਈ ਕਰੀਬ 12 ਸਾਲ ਪਹਿਲਾਂ PFI ਕਾਰਕੁਨਾਂ ਨੇ ਜੋਸੇਫ ਦਾ ਹੱਥ ਵੱਢ ਦਿੱਤਾ ਸੀ। PFI ’ਤੇ ਪਾਬੰਦੀ ਲਾਏ ਜਾਣ ਨਾਲ ਜੁੜੇ ਪੱਤਰਕਾਰਾਂ ਦੇ ਸਵਾਲਾਂ ’ਤੇ ਪ੍ਰੋਫ਼ੈਸਰ ਨੇ ਕਿਹਾ ਕਿ ਉਹ ਦੇਸ਼ ਦੇ ਇਕ ਨਾਗਰਿਕ ਦੇ ਰੂਪ ’ਚ ਕੇਂਦਰ ਸਰਕਾਰ ਦੇ ਕਦਮ ਬਾਰੇ ਸਪੱਸ਼ਟ ਰਾਏ ਰੱਖਦੇ ਹਨ।
ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਅਜੇ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਸੰਗਠਨ ਦਾ ਸ਼ਿਕਾਰ ਹੋਏ ਹਨ ਅਤੇ ਪੀੜਤ ਹਨ। ਜੋਸੇਫ ਨੇ ਕਿਹਾ ਕਿ PFI ’ਤੇ ਪਾਬੰਦੀ ਇਕ ਸਿਆਸੀ ਫ਼ੈਸਲਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹੈ। ਇਸ ਮੁੱਦੇ ’ਤੇ ਰਾਜਨੇਤਾਵਾਂ, ਸੰਗਠਨਾਤਮਕ ਨੁਮਾਇੰਦਿਆਂ ਨੂੰ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।