ਫੂਲਪੁਰ ਉਪ ਚੋਣ ''ਚ ਪ੍ਰਿਯੰਕਾ ਹੋਵੇਗੀ ਕਾਂਗਰਸੀ ਉਮੀਦਵਾਰ!

02/15/2018 10:30:38 AM

ਲਖਨਊ — ਫੂਲਪੁਰ ਲੋਕ  ਸਭਾ ਦੀ ਉਪ ਚੋਣ ਲਈ ਪ੍ਰਿਯੰਕਾ ਗਾਂਧੀ ਨੂੰ ਕਾਂਗਰਸੀ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਇਸ ਸੰਬੰਧੀ ਬੁੱਧਵਾਰ ਨੂੰ ਹੋਈ ਜ਼ਿਲਾ ਕਾਂਗਰਸ ਕਮੇਟੀ ਦੀ ਬੈਠਕ ਵਿਚ ਪ੍ਰਿਯੰਕਾ ਦੇ ਨਾਂ 'ਤੇ ਸਹਿਮਤੀ ਬਣੀ। ਬੈਠਕ ਵਿਚ ਪ੍ਰਿਯੰਕਾ ਦੇ ਹੱਕ ਵਿਚ ਹੋਰਨਾਂ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ।
ਇਲਾਹਾਬਾਦ ਕਾਂਗਰਸ ਕਮੇਟੀ ਦੇ ਪ੍ਰਸਤਾਵ 'ਤੇ ਹੁਣ ਪਾਰਟੀ ਹਾਈ ਕਮਾਨ ਫੈਸਲਾ ਲਏਗੀ। ਦੱਸਣਯੋਗ ਹੈ ਕਿ ਫੂਲਪੁਰ ਲੋਕ ਸਭਾ ਸੀਟ ਸੂਬੇ ਦੇ ਉਪ ਮੁਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਅਸਤੀਫੇ ਕਾਰਨ ਖਾਲੀ ਹੋਈ ਹੈ। ਫੂਲਪੁਰ ਲੋਕ ਸਭਾ ਸੀਟ ਦੇਸ਼ ਦੇ ਸਿਆਸੀ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦੀ ਹੈ। ਇਸੇ ਲਈ ਇਹ ਸੀਟ ਕਾਂਗਰਸ ਲਈ ਵੀ ਅਹਿਮ ਮੰਨੀ ਜਾਂਦੀ ਹੈ। ਇਥੋਂ ਸਭ ਤੋਂ ਪਹਿਲਾਂ ਦੇਸ਼ ਦੇ ਪਹਿਲੇ ਪ੍ਰਧਾਨ   ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦੀ ਟਿਕਟ 'ਤੇ ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਵੀ ਇਥੋਂ ਇਕ ਵਾਰ ਜਿੱਤੇ ਸਨ। ਇਥੇ 11 ਮਾਰਚ ਨੂੰ ਉਪ ਚੋਣ ਹੋਣੀ ਹੈ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ 20 ਫਰਵਰੀ ਤਕ ਦਾ ਸਮਾਂ ਹੈ।


Related News