ਰਾਹੁਲ ਨਾਲ ਬੈਠਕ ਤੋਂ ਪਹਿਲਾਂ ਝੁੱਗੀ ਪਹੁੰਚੀ ਪ੍ਰਿਅੰਕਾ, ਖਾਸ ਦੋਸਤ ਨੂੰ ਦਿੱਤਾ ਸੱਦਾ

2/5/2019 11:55:05 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਨਵੀਂ ਚੁਣੀ ਗਈ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਜਯੋਤੀਰਾਦਿਤਿਆ ਸਿੰਧੀਆ ਯੂ.ਪੀ. ਨੂੰ ਲੈ ਕੇ ਮੰਥਨ ਕਰਨ ਵਾਲੇ ਸਨ। ਰਾਹੁਲ ਦੇ ਘਰ 12, ਤੁਗਲਕ ਲੇਨ 'ਤੇ ਸ਼ਾਮ 6:30 ਵਜੇ ਬੈਠਕ ਹੋਣੀ ਸੀ ਪਰ ਬਾਕੀ ਬੈਠਕਾਂ ਕਾਫੀ ਲੰਬੇ ਸਮੇਂ ਤਕ ਚੱਲੀਆਂ ਜਿਸ ਕਾਰਨ ਪ੍ਰਿਅੰਕਾ ਤੇ ਸਿੰਧੀਆ ਨਾਲ ਬੈਠਕ ਕਰੀਬ 7:30 ਵਜੇ ਸ਼ੁਰੂ ਹੋਈ।

ਬੈਠਕ 'ਚ ਪਹਿਲਾਂ ਰਾਹੁਲ ਦੇ ਘਰ ਸਿੰਧੀਆ ਪਹੁੰਚੇ, ਫਿਰ ਪ੍ਰਿਅੰਕਾ ਦੀ ਗੱਡੀਆਂ ਦਾ ਕਾਫਿਲਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਪ੍ਰਿਅੰਕਾ ਖੁਦ ਆਪਣੀ ਗੱਡੀ 'ਚ ਨਹੀਂ ਸੀ। ਤਫਤੀਸ਼ ਕਰਨ 'ਤੇ ਜਾਣਕਾਰੀ ਮਿਲੀ ਕਿ ਉਹ ਪਿੱਛੇ ਝੁੱਗੀਆਂ ਤੋਂ ਹੋ ਕੇ ਪਿਛਲੇ ਦਰਵਾਜੇ ਰਾਹੀਂ ਬੈਠਕ 'ਚ ਸ਼ਾਮਲ ਹੋਈ। ਉਦੋਂ ਲੱਗਾ ਕਿ ਉਹ ਸ਼ਾਇਦ ਮੀਡੀਆ ਤੋਂ ਬਚਣਾ ਚਾਹੁੰਦੀ ਹਨ ਪਰ ਝੁੱਗੀ ਵਾਲਿਆਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਪ੍ਰਿਅੰਕਾ ਪਿਛਲੇ ਤਿੰਨ ਸਾਲਾਂ ਤੋਂ ਮਹੀਨੇ 'ਚ ਇਕ ਵਾਰ ਇਸੇ ਰਾਸਤੇ ਆਉਂਦੀ ਹੈ ਅਤੇ ਝੁੱਗੀ 'ਚ ਰਹਿਣ ਵਾਲੇ ਆਸ਼ੀਸ਼ ਨੂੰ ਮਿਲਦੀ ਹੈ ਅਤੇ ਅੱਜ ਵੀ ਆਸ਼ੀਸ਼ ਨੂੰ ਮਿਲ ਕੇ ਹੀ ਗਈ। ਦਰਅਸਲ ਆਸ਼ੀਸ਼ ਇਕ ਅਪਾਹਜ ਬੱਚਾ ਹੈ। ਜਦੋਂ ਉਹ 22 ਦਿਨ ਦਾ ਸੀ ਉਦੋਂ ਹੀ ਉਸ ਨੂੰ ਲਕਵਾ ਮਾਰ ਗਿਆ ਪਿਤਾ ਸੁਭਾਸ਼ ਯਾਦਵ ਪੱਤਿਆਂ ਦਾ ਛੋਟਾ ਮੋਟਾ ਕੰਮ ਕਰਦੇ ਹਨ। ਆਸ਼ੀਸ਼ ਦੇ ਇਲਾਜ ਨੇ ਸੁਭਾਸ਼ ਯਾਦਵ ਦੀ ਕਮਰ ਤੋੜ ਦਿੱਤੀ ਹੈ।

ਅਜਿਹੇ 'ਚ ਜਦੋਂ ਪ੍ਰਿਅੰਕਾ ਨੂੰ ਆਸ਼ੀਸ਼ ਬਾਰੇ ਪਤਾ ਲੱਗਾ ਤਾਂ ਮਹੀਨੇ 'ਚ ਇਕ ਵਾਰ ਫਿਰ ਆਸ਼ੀਸ਼ ਨੂੰ ਮਿਲਣ ਆਉਣ ਲੱਗੀ। ਜਦੋਂ ਰਾਹੁਲ ਦੇ ਘਰ ਆਉਂਦੀ ਤਾਂ ਪਹਿਲਾਂ ਆਸ਼ੀਸ਼ ਨੂੰ ਮਿਲਦੀ। ਇਥੇ ਤਕ ਕਿ ਮੰਗਲਵਾਰ ਨੂੰ ਅਹਿਮ ਬੈਠਕ ਤੋਂ ਪਹਿਲਾਂ ਵੀ ਉਹ ਆਸ਼ੀਸ਼ ਦੇ ਘਰ ਗਈ। ਆਸ਼ੀਸ਼ ਸਹੀਂ ਤਰ੍ਹਾਂ ਬੋਲ ਵੀ ਨਹੀਂ ਪਾਉਂਦਾ ਪਰ ਖੁਸ਼ ਹੋ ਕੇ ਦੱਸਿਆ ਕਿ ਪ੍ਰਿਅੰਕਾ ਆਈ ਸੀ, ਉਹ ਮੈਨੂੰ ਦੋਸਤ ਕਹਿੰਦੀ ਹੈ।

ਆਸ਼ੀਸ਼ ਦੇ ਪਿਤਾ ਨੇ ਦੱਸਿਆ ਕਿ ਪ੍ਰਿਅੰਕਾ ਨੇ ਆਸ਼ੀਸ਼ ਨੂੰ ਇਕ ਐਨ.ਜੀ.ਓ. ਨਾਲ ਜੋੜਿਆ ਹੈ, ਜਿਥੇ ਉਸ ਦੀ ਪੜ੍ਹਾਈ ਲਿਖਾਈ ਤੇ ਸਮਝ ਬਿਹਤਰ ਕਰਨ ਦਾ ਕੰਮ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਆਸ਼ੀਸ਼ ਲਈ ਸਲੇਟ, ਕੱਪੜੇ ਵਰਗੇ ਗਿਫਟ ਲਿਆਉਂਦੀ ਰਹਿੰਦੀ ਹੈ। ਆਸ਼ੀਸ਼ ਦੀ ਭੈਣ ਨੇ ਦੱਸਿਆ ਕਿ ਪ੍ਰਿਅੰਕਾ ਨੇ ਆਸ਼ੀਸ਼ ਨੂੰ ਕਈ ਡਾਕਟਰਾਂ ਨੂੰ ਵੀ ਦਿਖਾਇਆ ਤੇ ਜ਼ਰੂਰਤ ਪੈਣ 'ਤੇ ਝੁੱਗੀਆਂ 'ਚ ਡਾਕਟਰਾਂ ਨੂੰ ਭੇਜਿਆ। ਪ੍ਰਿਅੰਕਾ ਆਸ਼ੀਸ਼ ਨੂੰ ਪੁੱਛਿਆ ਕਿ ਜਨਮ ਦਿਨ 'ਤੇ ਮੇਰੇ ਘਰ ਇਸ ਬਾਰ ਕਿਉਂ ਨਹੀਂ ਆਏ, ਇਸ 'ਤੇ ਆਸ਼ੀਸ਼ ਦੇ ਪਿਤਾ ਨੇ ਦੱਸਿਆ ਕਿ ਤੁਸੀਂ ਉਸ ਸਮੇਂ ਨਹੀਂ ਸੀ, ਇਸ ਲਈ, ਅਗਲੀ ਬਾਰ ਜ਼ਰੂਰ ਆਵਾਂਗੇ। ਪ੍ਰਿਅੰਕਾ ਨੇ ਤਿਊਹਾਰਾਂ 'ਚ ਵੀ ਆਸ਼ੀਸ਼ ਨੂੰ ਆਉਣ ਦਾ ਸੱਦਾ ਦਿੱਤਾ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ