ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ''ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ
Monday, Oct 30, 2023 - 06:22 PM (IST)
ਖੈਰਾਗੜ੍ਹ/ਬਿਲਾਸਪੁਰ (ਵਾਰਤਾ)- ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਮੁੜ ਆਉਣ 'ਤੇ ਔਰਤਾਂ ਨੂੰ ਰਸੋਈ ਗੈਸ ਸਿਲੰਡਰ 'ਤੇ 500 ਰੁਪਏ ਦੀ ਸਬਸਿਡੀ ਦੇਣ, 200 ਯੂਨਿਟ ਤੋਂ ਘੱਟ ਦੀ ਖਪਤ ਵਾਲੇ 42 ਲੱਖ ਬਿਜਲੀ ਉਪਭੋਗਤਾਵਾਂ ਦਾ ਬਿਜਲੀ ਬਿੱਲ ਪੂਰਾ ਮੁਆਫ਼ ਕਰਨ ਅਤੇ ਔਰਤਾਂ ਤੇ ਸਹਾਇਤਾ ਸਮੂਹਾਂ ਦਾ ਕਰਜ਼ ਵੀ ਮੁਆਫ਼ ਕਰਨ ਦਾ ਐਲਾਨ ਕੀਤਾ। ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਖੈਰਾਗੜ੍ਹ ਅਤੇ ਬਿਲਾਸਪੁਰ 'ਚ 2 ਵੱਖ-ਵੱਖ ਵੱਡੀਆਂ ਚੋਣ ਸਭਾਵਾਂ 'ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਮਹਤਾਰੀ ਨਿਆਂ ਯੋਜਨਾ ਦੇ ਅਧੀਨ ਸਿਲੰਡਰ ਰਿਫਿਲ ਕਰਨ 'ਤੇ 00 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ 200 ਯੂਨਿਟ ਤੋਂ ਘੱਟ ਖਪਤ ਵਾਲੇ 42 ਲੱਖ ਉਪਭੋਗਤਾਵਾਂ ਦਾ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ਼ ਹੋਵੇਗਾ, ਬਾਕੀ ਬਿਜਲੀ ਉਪਭੋਗਤਾਵਾਂ ਦਾ 200 ਯੂਨਿਟ ਤੱਕ ਬਿੱਲ ਮੁਆਫ਼ ਹੋਵੇਗਾ, ਸੜਕ ਹਾਦਸੇ 'ਚ ਜ਼ਖ਼ਮੀ ਹੋਣ 'ਤੇ ਛੱਤੀਸਗੜ੍ਹ ਵਾਸੀਆਂ ਨੂੰ ਮੁਫ਼ਤ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਅਤੇ ਸਹਾਇਤਾ ਸਮੂਹਾਂ ਦਾ ਵੀ ਕਰਜ਼ ਮੁਆਫ਼ ਕੀਤਾ ਜਾਵੇਗਾ। 700 ਨਵੇਂ ਉਦਯੋਗਿਕ ਪਾਰਕ ਬਣਾਏ ਜਾਣਗੇ ਅਤੇ 6 ਹਜ਼ਾਰ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਹਿੰਦੀ ਮੀਡੀਅਮ 'ਚ ਅਪਗ੍ਰੇਡ ਕੀਤਾ ਜਾਵੇਗਾ। ਟਰਾਂਸਪੋਰਟ ਵਪਾਰ ਨਾਲ ਜੁੜੇ 6,600 ਤੋਂ ਵੱਧ ਵਾਹਨ ਮਾਲਕਾਂ ਦੇ ਸਾਲ 2018 ਤੱਕ ਦੇ 726 ਕਰੋੜ ਰਾਸ਼ੀ ਦੇ ਬਕਾਇਆ ਮੋਟਰਯਾਨ ਟੈਕਸ ਅਤੇ ਕਰਜ਼ ਦੇ ਵਿਆਹ ਨੂੰ ਮੁਆਫ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਾਜ ਦੇ ਕਿਸਾਨਾਂ ਤੋਂ 'ਤਿਵਰਾ' ਫ਼ਸਲ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8