PM ਮੋਦੀ ਦੇ ਖਿਲਾਫ ਚੋਣ ਲੜੇਗੀ ਸਕਦੀ ਹੈ ਪ੍ਰਿਯੰਕਾ, ਰਾਹੁਲ ਕਰਨਗੇ ਫੈਸਲਾ

04/13/2019 4:44:21 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜ ਸਕਦੀ ਹੈ। ਮਾਹਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਧਾ ਮੁਕਾਬਲਾ ਕਰਨ ਲਈ ਤਿਆਰੀ 'ਚ ਹੈ। ਪ੍ਰਿਯੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਚੋਣ ਲੜਨ 'ਤੇ ਪ੍ਰਿਯੰਕਾ ਗਾਂਧੀ ਨੇ ਆਪਣੇ ਵੱਲੋਂ ਹਾਮੀ ਭਰ ਦਿੱਤੀ ਹੈ। ਹੁਣ ਰਾਹੁਲ ਗਾਂਧੀ ਨੇ ਇਸ 'ਤੇ ਆਖਰੀ ਫੈਸਲਾ ਕਰਨਾ ਹੈ। ਜੇਕਰ ਕਾਂਗਰਸ ਪ੍ਰਿਯੰਕਾ ਗਾਂਧੀ ਨੂੰ ਵਾਰਾਣਸੀ ਤੋਂ ਚੋਣ ਲੜਨ ਲਈ ਮੈਦਾਨ 'ਚ ਉਤਾਰਦੀ ਹੈ ਤਾਂ ਵਾਰਣਸੀ 'ਚ ਪੀ. ਐੱਮ. ਮੋਦੀ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।

ਅਸਲ 'ਚ ਪਿਛਲੀਆਂ ਲੋਕ ਸਭਾ ਚੋਣਾਂ 'ਚ ਮੋਦੀ ਲਹਿਰ ਦੇ ਬਾਵਜੂਦ ਉਨ੍ਹਾਂ ਦੇ ਜਿੱਤ ਦੇ ਫਰਕ ਨੂੰ ਦੇਖਦੇ ਹੋਏ ਪਾਰਟੀ ਦੇ ਰਾਜਨੀਤੀਕਾਰ ਸਰਗਰਮ ਹੋ ਗਏ ਹਨ। ਉਨ੍ਹਾਂ ਦਾ ਤਰਕ ਹੈ ਕਿ ਜਿਵੇ ਰਾਹੁਲ ਅਮੇਠੀ 'ਚ ਭਾਜਪਾ ਨੂੰ ਘੇਰ ਰਿਹਾ ਹੈ, ਉਸੇ ਤਰ੍ਹਾਂ ਮੋਦੀ ਨੂੰ ਵਾਰਾਣਸੀ 'ਚ ਘੇਰਿਆ ਜਾਵੇ ਪਰ ਇਸ ਬਾਰੇ 'ਚ ਹੁਣ ਤੱਕ ਆਖਰੀ ਫੈਸਲਾ ਨਹੀਂ ਹੋ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਇਸ ਫੈਸਲੇ ਤੋਂ ਪਹਿਲਾਂ ਸਪਾ-ਬਸਪਾ ਨਾਲ ਗੱਲਬਾਤ ਕਰ ਰਹੀ, ਉਨ੍ਹਾਂ ਤੋਂ ਇਸ ਸੀਟ 'ਤੇ ਸਮਰੱਥਨ ਦੀ ਮੰਗ ਕਰੇਗੀ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਆਪਣੇ ਚੋਣ ਲੜਨ 'ਤੇ ਖੁੱਲੇ ਤੌਰ 'ਤੇ ਕੁਝ ਨਹੀਂ ਬੋਲਿਆ ਸੀ ਪਰ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਵਾਰਾਣਸੀ ਸੀਟ ਤੋਂ ਮੁਕਾਬਲਾ ਕਰ ਸਕਦੀ ਹੈ। ਅਸਲ 'ਚ ਰਾਏਬਰੇਲੀ ਤੋਂ ਪਾਰਟੀ ਵਰਕਰ ਉਨ੍ਹਾਂ ਨੂੰ ਇਸ ਸੀਟ ਤੋਂ ਚੋਣ ਲੜਨ ਦੀ ਮੰਗ ਕਰ ਰਹੇ ਸੀ।


Iqbalkaur

Content Editor

Related News