ਪ੍ਰਿਅੰਕਾ ਗਾਂਧੀ ਦਾ ਯੋਗੀ ਸਰਕਾਰ ''ਤੇ ਤੰਜ, ਸਰਕਾਰ ਤੋਂ ਦੁੱਗਣੀ ਰਫ਼ਤਾਰ ''ਤੇ ਹੈ ਅਪਰਾਧ ਦਾ ਮੀਟਰ

08/25/2020 1:55:52 PM

ਲਖਨਊ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬਲੀਆ ਵਿਚ ਪੱਤਰਕਾਰ ਦੇ ਕਤਲ ਸਮੇਤ ਹੋਰ ਵਾਰਦਾਤਾਂ ਦਾ ਹਵਾਲਾ ਦਿੰਦੇ ਹੋਏ ਯੋਗੀ ਸਰਕਾਰ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਕਾਰ ਦੀ ਰਫ਼ਤਾਰ ਦੱਸਦੇ ਹਨ ਅਤੇ ਅਪਰਾਧ ਦਾ ਮੀਟਰ ਉਸ ਤੋਂ ਦੋ ਗੁਣਾ ਸਪੀਡ ਤੋਂ ਦੌੜਨ ਲੱਗਦਾ ਹੈ। 

PunjabKesari
ਪ੍ਰਿਅੰਕਾ ਨੇ ਟਵੀਟ ਕੀਤਾ ਕਿ ਯੂ. ਪੀ. ਦੇ ਮੁੱਖ ਮੰਤਰੀ ਸਰਕਾਰ ਦੀ ਰਫ਼ਤਾਰ ਦੱਸਦੇ ਹਨ ਅਤੇ ਅਪਰਾਧ ਦਾ ਮੀਟਰ ਉਸ ਤੋਂ ਦੁੱਗਣੀ ਸਪੀਡ ਨਾਲ ਦੌੜਨ ਲੱਗਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਸੂਬੇ ਵਿਚ ਐਤਵਾਰ ਨੂੰ 9 ਅਤੇ ਸੋਮਵਾਰ ਨੂੰ 12 ਵਾਰਦਾਤਾਂ ਦਾ ਸੰਖੇਪ ਵੇਰਵਾ ਦਿੰਦੇ ਹੋਏ ਕਿਹਾ ਕਿ ਯੂ. ਪੀ. ਵਿਚ ਸਿਰਫ ਦੋ ਦਿਨਾਂ ਦਾ ਅਪਰਾਧ ਦਾ ਮੀਟਰ ਹੈ। ਯੂ. ਪੀ. ਸਰਕਾਰ ਵਾਰ-ਵਾਰ ਅਪਰਾਧਕ ਘਟਨਾਵਾਂ 'ਤੇ ਪਰਦਾ ਪਾਉਂਦੀ ਹੈ ਪਰ ਅਪਰਾਧ ਵੱਧਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਸੂਬਾ ਵਿਧਾਨ ਸਭਾ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਵਿਵਸਥਾ ਅਤੇ ਵਿਕਾਸ ਦੀ ਬਿਹਤਰੀ ਲਈ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਤਿੰਨ ਸਾਲਾਂ ਵਿਚ ਕਤਲ, ਲੁੱਟ, ਅਗਵਾ ਅਤੇ ਜਬਰ-ਜ਼ਿਨਾਹ ਸਮੇਤ ਤਮਾਮ ਅਪਰਾਧਕ ਵਾਰਦਾਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕ ਨਿੱਜੀ ਰਾਸ਼ਟਰੀ ਚੈਨਲ ਦੇ ਪੱਤਰਕਾਰ ਰਤਨ ਸਿੰਘ (42) ਨੂੰ ਰਸੜਾ ਫੇਫਨਾ ਮਾਰਗ 'ਤੇ ਸਥਿਤ ਪਿੰਡ 'ਚ ਉਸ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਆਪਣੇ ਪੁਰਾਣੇ ਮਕਾਨ 'ਚ ਗਏ ਸਨ। ਥਾਣੇ ਤੋਂ ਮਹਿਜ ਅੱਧਾ ਕਿਲੋਮੀਟਰ ਦੂਰੀ 'ਤੇ ਇਹ ਵਾਰਦਾਤ ਵਾਪਰੀ। ਰਤਨ ਸਿੰਘ ਨੇ ਜਾਨਲੇਵਾ ਹਮਲੇ ਤੋਂ ਬੱਚਣ ਲਈ ਦੌੜ ਲਾਈ ਪਰ ਬਦਮਾਸ਼ਾਂ ਨੇ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਟੀ.ਵੀ. ਚੈਨਲ ਦੇ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ, 3 ਗ੍ਰਿਫਤਾਰ


Tanu

Content Editor

Related News