ਪ੍ਰਿਯੰਕਾ ਗਾਂਧੀ ਨੇ ਸਾਈਕਲ ਗਰਲ ਜਯੋਤੀ ਨਾਲ ਕੀਤੀ ਫੋਨ 'ਤੇ ਗੱਲ, ਪੜ੍ਹਾਈ ਦੀ ਚੁੱਕੀ ਜ਼ਿੰਮੇਦਾਰੀ

Friday, Jun 04, 2021 - 05:09 AM (IST)

ਦਰਭੰਗਾ - ਬਿਹਾਰ ਦੇ ਦਰਭੰਗਾ ਦੇ ਛੋਟੇ ਜਿਹੇ ਪਿੰਡ ਸਿਰਹੁੱਲੀ ਦੀ ਧੀ ਜਯੋਤੀ ਪਾਸਵਾਨ ਪਿਛਲੇ ਕੋਰੋਨਾ ਕਾਲ ਆਪਣੇ ਪਿਤਾ ਨੂੰ ਸਾਈਕਲ ਰਾਹੀਂ ਗੁਰੂਗ੍ਰਾਮ ਤੋਂ ਆਪਣੇ ਪਿੰਡ ਲੈ ਕੇ ਆਈ ਸੀ, ਜਿਸ ਤੋਂ ਬਾਅਦ ਦੇਸ਼ ਤੋਂ ਵਿਦੇਸ਼ ਤੱਕ ਉਸਦੀ ਚਰਚਾ ਹੋਈ ਸੀ ਪਰ ਠੀਕ ਇੱਕ ਸਾਲ ਬਾਅਦ ਜਯੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੀ ਮੌਤ ਤਿੰਨ ਦਿਨ ਪਹਿਲਾਂ ਹਾਰਟ ਅਟੈਕ ਨਾਲ ਹੋ ਗਈ। ਜਯੋਤੀ ਦੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਜਯੋਤੀ ਨਾਲ ਗੱਲ ਕੀਤੀ ਅਤੇ ਉਸ ਦੀ ਹਿੰਮਤ ਵਧਾਈ, ਨਾਲ ਹੀ ਪਿਤਾ ਦੀ ਮੌਤ ਕਿਵੇਂ ਅਚਾਨਕ ਹੋਈ ਇਸ ਦੀ ਪੂਰੀ ਜਾਣਕਾਰੀ ਵੀ ਲਈ, ਇਸ ਤੋਂ ਇਲਾਵਾ ਜਯੋਤੀ ਦੀ ਅੱਗੇ ਦੀ ਪੜ੍ਹਾਈ ਦਾ ਸਾਰੇ ਖ਼ਰਚ ਚੁੱਕਣ ਦੀ ਗੱਲ ਕਹੀ।

ਇਹ ਵੀ ਪੜ੍ਹੋ- DSP ਦੀ ਸ਼ਰਮਨਾਕ ਕਰਤੂਤ, ਸਰਕਾਰੀ ਰਿਹਾਇਸ਼ 'ਚ ਕੀਤਾ ਸੀ ਨਬਾਲਿਗ ਕੁੜੀ ਨਾਲ ਰੇਪ 

ਪ੍ਰਿਯੰਕਾ ਗਾਂਧੀ ਨੇ ਜਯੋਤੀ ਪਾਸਵਾਨ ਨੂੰ ਵਾਅਦਾ ਕੀਤਾ ਕਿ ਸਾਰੇ ਹਾਲਾਤਾਂ ਵਿੱਚ ਉਹ ਇਨ੍ਹਾਂ ਦੇ ਨਾਲ ਹੈ, ਜਯੋਤੀ ਕਿਸੇ ਵੀ ਸਮੇਂ ਕਾਂਗਰਸ ਦੇ ਲੋਕਾਂ ਤੋਂ ਮਦਦ ਲੈ ਸਕਦੀ ਹੈ। ਨਾਲ ਹੀ ਜਯੋਤੀ ਨੇ ਪ੍ਰਿਯੰਕਾ ਗਾਂਧੀ ਤੋਂ ਕੁੱਝ ਨਹੀ ਮੰਗਿਆ। ਸਗੋਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਦੀ ਗੱਲ ਕਹੀ। ਉਨ੍ਹਾਂ ਨੇ ਵੀ ਆਪਣੀ ਸਹਿਮਤੀ ਜਤਾਉਂਦੇ ਹੋਏ ਕੋਰੋਨਾ ਖ਼ਤਮ ਹੋਣ 'ਤੇ ਦਿੱਲੀ ਵਿੱਚ ਮੁਲਾਕਾਤ ਕਰਣ ਦਾ ਭਰੋਸਾ ਦਿੱਤਾ। ਜਯੋਤੀ ਦੇ ਘਰ ਪਹੁੰਚੇ ਕਾਂਗਰਸ ਨੇਤਾ ਡਾਕਟਰ ਮਸ਼ਕੂਰ ਅਹਿਮਦ ਉਸਮਾਨੀ ਨੇ ਪ੍ਰਿਯੰਕਾ ਗਾਂਧੀ ਦੁਆਰਾ ਭੇਜਿਆ ਸੰਵੇਦਨਾ ਪੱਤਰ ਜਯੋਤੀ ਪਾਸਵਾਨ ਨੂੰ ਭੇਂਟ ਕੀਤਾ। ਪ੍ਰਿਯੰਕਾ ਦੀਦੀ ਨੇ ਕਿਹਾ- ਅਸੀਂ ਤੁਹਾਡੇ ਨਾਲ ਹਾਂ, ਚਿੰਤਾ ਨਾ ਕਰਣਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Inder Prajapati

Content Editor

Related News