SSC ਦੀ ਪ੍ਰੀਖਿਆ ਤੈਅ ਮਿਆਦ ''ਚ ਕਰਵਾਉਣ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਸੁਣੇ ਸਰਕਾਰ : ਪ੍ਰਿਯੰਕਾ
Friday, Sep 11, 2020 - 03:25 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਦੀਆਂ ਪ੍ਰੀਖਿਆਵਾਂ ਕਲੰਡਰ ਆਧਾਰਤ ਕਰ ਕੇ ਤੈਅ ਪੜਾਅ, ਤੈਅ ਮਿਆਦ 'ਚ ਪੂਰਾ ਕਰਨ ਦੀ ਮੰਗ ਕਰ ਰਹੇ ਨੌਜਵਾਨਾਂ ਦੀ ਗੱਲ ਸਰਕਾਰ ਨੂੰ ਸੁਣਨੀ ਚਾਹੀਦੀ ਹੈ।
ਉਨ੍ਹਾਂ ਨੇ ਰੁਜ਼ਗਾਰ ਦੇ ਮੁੱਦੇ 'ਤੇ ਸੋਸ਼ਲ ਮੀਡੀਆ 'ਚ 'ਰਾਸ਼ਟਰੀ ਬੇਰੁਜ਼ਗਾਰ ਦਿਵਸ' ਹੈਸ਼ਟੈਗ ਨਾਲ ਚੱਲ ਰਹੀ ਮੁਹਿੰਮ ਦੇ ਅਧੀਨ ਟਵੀਟ ਕੀਤਾ,''ਐੱਸ.ਐੱਸ.ਸੀ. ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੇ ਪ੍ਰੀਖਿਆ ਪ੍ਰਕਿਰਿਆ, ਸਾਰੇ ਪੜਾਵਾਂ ਅਤੇ ਆਖਰੀ ਨਤੀਜੇ ਕਲੰਡਰ ਦੇ ਆਧਾਰਤ ਕਰ ਕੇ ਤੈਅ ਮਿਆਦ 'ਚ ਪੂਰਾ ਕਰਨ ਸਮੇਤ ਕਈ ਚੰਗੇ ਸੁਝਾਅ ਦਿੱਤੇ ਹਨ।
ਉਨ੍ਹਾਂ ਦੇ ਰਚਨਾਤਮਕ ਤਰੀਕਿਆਂ ਨਾਲ ਆਪਣੀ ਗੱਲ ਕਹਿ ਰਹੇ ਨੌਜਵਾਨਾਂ ਨੂੰ ਸਾਡਾ ਸਮਰਥਨ ਹੈ।'' ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,''ਸਰਕਾਰ ਨੂੰ ਵੀ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ।'' ਇਸ ਤੋਂ ਪਹਿਲਾਂ ਕਾਂਗਰਸ ਅਤੇ ਭਾਰਤੀ ਨੌਜਵਾਨ ਕਾਂਗਰਸ ਨੇ ਵੀਰਵਾਰ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਸੋਸ਼ਲ ਮੀਡੀਆ 'ਚ 'ਸਪੀਕ ਅਪ ਫ਼ਾਰ ਜੋਬਸ' ਮੁਹਿੰਮ ਚਲਾਈ ਸੀ।