ਮੋਦੀ ''ਤੇ ਪ੍ਰਿਯੰਕਾ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਆਪਣੇ 5 ਸਾਲ ਦਾ ਹਿਸਾਬ ਦੇਣ

Wednesday, Mar 20, 2019 - 01:59 PM (IST)

ਮੋਦੀ ''ਤੇ ਪ੍ਰਿਯੰਕਾ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਆਪਣੇ 5 ਸਾਲ ਦਾ ਹਿਸਾਬ ਦੇਣ

ਮਿਰਜ਼ਾਪੁਰ (ਵਾਰਤਾ)— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 60-70 ਸਾਲ ਦਾ ਹਿਸਾਬ ਮੰਗਣਾ ਬੰਦ ਕਰਨ ਅਤੇ ਆਪਣੇ 5 ਸਾਲਾਂ ਦਾ ਹਿਸਾਬ ਦੇਣ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ਵਿਚ ਗੰਗਾ ਨਦੀ ਦੇ ਕਿਨਾਰੇ ਵੱਸੇ ਸਿੰਧੌਰਾ ਪਿੰਡ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਬੀਤੇ 60-70 ਸਾਲ ਦਾ ਹਿਸਾਬ ਮੰਗਿਆ ਜਾਂਦਾ ਹੈ ਪਰ ਉਹ ਆਪਣੇ 5 ਸਾਲ ਦਾ ਹਿਸਾਬ ਤਾਂ ਦੇਣ। 


ਉਨ੍ਹਾਂ ਨੇ ਦੋਸ਼ ਲਾਇਆ ਕਿ ਬੀਤੇ 5 ਸਾਲ ਤੋਂ ਸਿਰਫ ਝੂਠ ਬੋਲਿਆ ਜਾ ਰਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਂ ਅਤੇ ਮੇਰਾ ਭਰਾ ਰਾਹੁਲ ਗਾਂਧੀ ਬਦਲਾਅ ਲਈ ਲੋਕਾਂ ਦਰਮਿਆਨ ਜਾ ਰਹੇ ਹਾਂ। ਪ੍ਰਿਯੰਕਾ ਨੇ ਸੂਬੇ ਵਿਚ ਸਿੱਖਿਆ ਮੰਤਰੀਆਂ ਦੀ ਨੌਕਰੀ ਜਾਣ, ਗਰੀਬਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਪਰੇਸ਼ਾਨੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


author

Tanu

Content Editor

Related News