ਪ੍ਰਿਯੰਕਾ ਗਾਂਧੀ ਨੇ ਗੰਗਾ ''ਚ ਲਾਸ਼ਾਂ ਮਿਲਣ ਦੇ ਮਾਮਲੇ ਦੀ ਨਿਆਇਕ ਜਾਂਚ ਦੀ ਕੀਤੀ ਮੰਗ

Thursday, May 13, 2021 - 04:39 PM (IST)

ਪ੍ਰਿਯੰਕਾ ਗਾਂਧੀ ਨੇ ਗੰਗਾ ''ਚ ਲਾਸ਼ਾਂ ਮਿਲਣ ਦੇ ਮਾਮਲੇ ਦੀ ਨਿਆਇਕ ਜਾਂਚ ਦੀ ਕੀਤੀ ਮੰਗ

ਨਵੀਂ ਦਿੱਲੀ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ 'ਚ ਗੰਗਾ 'ਚ ਲਾਸ਼ਾਂ ਮਿਲਣ ਦੇ ਮਾਮਲੇ 'ਚ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ 'ਚ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਹੋ ਰਿਹਾ ਹੈ ਕਿ ਉਹ 'ਅਣਮਨੁੱਖੀ ਅਤੇ ਅਪਰਾਧਕ' ਹੈ। ਉਨ੍ਹਾਂ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਜੋ ਹੋ ਰਿਹਾ ਹੈ ਉਹ ਅਣਮਨੁੱਖੀ ਅਤੇ ਅਪਰਾਧਕ ਹੈ। ਸਰਕਾਰ ਅਕਸ ਬਣਾਉਣ 'ਚ ਰੁਝੀ ਹੈ, ਜਦੋਂ ਕਿ ਲੋਕ ਦਰਦ 'ਚੋਂ ਲੰਘ ਰਹੇ ਹਨ।''

PunjabKesariਉਨ੍ਹਾਂ ਕਿਹਾ,''ਇਨ੍ਹਾਂ ਘਟਨਾਵਾਂ ਦੀ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ 'ਚ ਤੁਰੰਤ ਨਿਆਇਕ ਜਾਂਚ ਹੋਣੀ ਚਾਹੀਦੀ ਹੈ।'' ਕਾਂਗਰਸ ਜਨਰਲ ਸਕੱਤਰ ਨੇ ਹੋਰ ਟਵੀਟ 'ਚ ਕਿਹਾ,''ਬਲੀਆ ਅਤੇ ਗਾਜੀਪੁਰ 'ਚ ਗੰਗਾ 'ਚ ਲਾਸ਼ਾਂ ਮਿਲ ਰਹੀਆਂ ਹਨ। ਓਨਾਵ 'ਚ ਨਦੀ ਦੇ ਕਿਨਾਰਿਆਂ 'ਤੇ ਵੱਡੇ ਪੈਮਾਨੇ 'ਤੇ ਲਾਸ਼ਾਂ ਦਫ਼ਨ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪ੍ਰਤੀਤ ਹੁੰਦਾ ਹੈ ਕਿ ਲਖਨਊ, ਗੋਰਖਪੁਰ, ਝਾਂਸੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਤੋਂ ਅਧਿਕਾਰਤ ਗਿਣਤੀ ਕਾਫ਼ੀ ਘੱਟ ਦੱਸੀ ਜਾ ਰਹੀ ਹੈ।''

ਇਹ ਵੀ ਪੜ੍ਹੋ : ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ : ਰਾਹੁਲ ਗਾਂਧੀ


author

DIsha

Content Editor

Related News