ਮਹਾਪੰਚਾਇਤ ''ਚ ਬੋਲੀ ਪ੍ਰਿਯੰਕਾ ਗਾਂਧੀ- ਰਾਖਸ਼ਸ ਰੂਪੀ ਖੇਤੀ ਕਾਨੂੰਨ, ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ

Wednesday, Feb 10, 2021 - 06:27 PM (IST)

ਮਹਾਪੰਚਾਇਤ ''ਚ ਬੋਲੀ ਪ੍ਰਿਯੰਕਾ ਗਾਂਧੀ- ਰਾਖਸ਼ਸ ਰੂਪੀ ਖੇਤੀ ਕਾਨੂੰਨ, ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ

ਸਹਾਰਨਪੁਰ- ਸਹਾਰਨਪੁਰ ਦੇ ਚਿਲਕਾਨਾ 'ਚ ਆਯੋਜਿਤ ਮਹਾਪੰਚਾਇਤ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ। ਪ੍ਰਿਯੰਕਾ ਨੇ ਕਿਹਾ ਕਿ 1955 'ਚ, ਜਵਾਹਰਲਾਲ ਨਹਿਰੂ ਨੇ ਜਮਾਖੋਰੀ ਵਿਰੁੱਧ ਕਾਨੂੰਨ ਬਣਾਇਆ ਸੀ ਪਰ ਇਸ ਕਾਨੂੰਨ ਨੂੰ ਭਾਜਪਾ ਸਰਕਾਰ ਨੇ ਖ਼ਤਮ ਕਰ ਦਿੱਤਾ। ਨਵੇਂ ਖੇਤੀ ਕਾਨੂੰਨ 'ਅਰਬਪਤੀਆਂ' ਦੀ ਮਦਦ ਕਰਨਗੇ। ਅਰਬਪਤੀ ਕਿਸਾਨਾਂ ਦੀ ਉਪਜ ਦੀ ਕੀਮਤ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਜੋ 3 ਖੇਤੀ ਕਾਨੂੰਨ ਸਰਕਾਰ ਨੇ ਬਣਾਏ ਹਨ, ਉਹ ਰਾਖਸ਼ਸ ਰੂਪੀ ਕਾਨੂੰਨ ਹਨ, ਜੋ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ। ਪਹਿਲਾ ਕਾਨੂੰਨ ਭਾਜਪਾ ਦੀ ਅਗਵਾਈ ਦੇ ਪੂੰਜੀਪਤੀ ਦੋਸਤਾਂ ਲਈ ਜਮ੍ਹਾਖੋਰੀ ਦੇ ਦਰਵਾਜ਼ੇ ਖੋਲ੍ਹੇਗਾ। ਦੂਜੇ ਕਾਨੂੰਨ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਇਸ ਕਾਨੂੰਨ ਨਾਲ ਤੁਹਾਨੂੰ ਉਪਜ ਦੀ ਸਹੀ ਕੀਮਤ ਨਹੀਂ ਮਿਲ ਸਕੇਗੀ। ਫਿਰ ਪੂੰਜੀਪਤੀ ਆਪਣੀ ਮਨਮਰਜ਼ੀ ਨਾਲ ਕੀਮਤ ਤੈਅ ਕਰਨਗੇ ਅਤੇ ਇਸ ਨਾਲ ਪੂਰੀ ਤਰ੍ਹਾਂ ਨਾਲ ਜਮ੍ਹਾਖੋਰੀ ਹੋਵੇਗੀ। 

ਮੋਦੀ ਦੀ 56 ਇੰਚ ਛਾਤੀ 'ਚ ਪੂੰਜੀਪਤੀਆਂ ਲਈ ਧੜਕਦਾ ਹੈ ਦਿਲ 
ਪ੍ਰਿਯੰਕਾ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੀ 56 ਇੰਚ ਦੀ ਛਾਤੀ 'ਚ ਦਿਲ ਪੂੰਜੀਪਤੀਆਂ ਲਈ ਧੜਕਦਾ ਹੈ, ਇਨ੍ਹਾਂ ਦਾ ਦਿਲ ਕਿਸਾਨਾਂ ਲਈ ਨਹੀਂ ਧੜਕਦਾ ਹੈ। ਪ੍ਰਿਯੰਕਾ ਨੇ ਕਿਹਾ,''ਪੀ.ਐੱਮ. ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਗੰਨਾ ਦਾ ਬਕਾਇਆ 15 ਹਜ਼ਾਰ ਕਰੋੜ ਵਿਆਜ਼ ਨਾਲ ਮਿਲੇਗਾ ਪਰ ਹਾਲੇ ਤੱਕ ਕੁਝ ਨਹੀਂ ਮਿਲਿਆ। ਇਨ੍ਹਾਂ ਨੇ ਆਪਣੇ ਲਈ 2 ਜਹਾਜ਼ ਖਰੀਦੇ ਹਨ, ਜੋ 16 ਹਜ਼ਾਰ ਕਰੋੜ ਦੇ ਹਨ, ਉਹ ਖਰੀਦੇ ਅਤੇ ਤੁਹਾਨੂੰ ਗੰਨੇ ਦਾ ਬਕਾਇਆ ਨਹੀਂ ਮਿਲਿਆ। ਪ੍ਰਿਯੰਕਾ ਨੇ ਕਿਹਾ ਕਿ ਪੀ.ਐੱਮ. ਮੋਦੀ ਦਾ ਦਿਲ ਪੂੰਜੀਪਤੀਆਂ ਲਈ ਧੜਕਦਾ ਹੈ, ਕਿਸਾਨਾਂ ਲਈ ਨਹੀਂ। 

ਪੀ.ਐੱਮ. ਨੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ
ਪ੍ਰਿਯੰਕਾ ਨੇ ਪੀ.ਐੱਮ. ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਿਸਾਨ ਦਾ ਪੁੱਤ ਜਵਾਨ ਬਣ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਦਾ ਹੈ ਪਰ ਪੀ.ਐੱਮ. ਰੋਜ਼ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ। ਉਹ ਰੋਜ਼ ਕਹਿੰਦੇ ਹਨ ਕਿ ਇਹ ਅੱਤਵਾਦੀ ਹਨ। ਪ੍ਰਧਾਨ ਮੰਤਰੀ ਵਲੋਂ 'ਅੰਦੋਲਨਜੀਵੀ' ਵਾਲੇ ਬਿਆਨ 'ਤੇ ਵੀ ਪ੍ਰਿਯੰਕਾ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੀ.ਐੱਮ. ਨੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ, ਉਹ ਦੇਸ਼ਭਗਤ ਨਹੀਂ ਹੋ ਸਕਦਾ ਹੈ, ਜੋ ਕਿਸਾਨ ਨੂੰ ਨਹੀਂ ਸਮਝਦਾ।


author

DIsha

Content Editor

Related News