ਇਸਰੋ ਲਾਂਚ ਕੇਂਦਰਾਂ ਦਾ ਨਿੱਜੀਕਰਨ ਕਰਨਾ ਵੱਡੀ ਗਲਤੀ ਹੋਵੇਗੀ : ਮਾਧਵਨ

Monday, Aug 24, 2026 - 08:32 AM (IST)

ਇਸਰੋ ਲਾਂਚ ਕੇਂਦਰਾਂ ਦਾ ਨਿੱਜੀਕਰਨ ਕਰਨਾ ਵੱਡੀ ਗਲਤੀ ਹੋਵੇਗੀ : ਮਾਧਵਨ

ਤਿਰੂਵਨੰਤਪੁਰਮ (ਏਜੰਸੀ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਜੀ. ਮਾਧਵਨ ਨਾਇਰ ਨੇ ਭਾਰਤ ਦੇ ਪੁਲਾੜ ਖੇਤਰ ਦੇ ਬਹੁਤ ਜ਼ਿਆਦਾ ਨਿੱਜੀਕਰਨ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਇਸਰੋ ਦੀ ਜਗ੍ਹਾ ਨਹੀਂ ਲੈ ਸਕਦੀਆਂ। ਉਨ੍ਹਾਂ ਨੇ ਲਾਂਚ ਕੇਂਦਰਾਂ ਦਾ ਪ੍ਰਬੰਧਨ ਤੇ ਸੰਚਾਲਨ ਕਾਰਜ ਨਿੱਜੀ ਕੰਪਨੀਆਂ ਨੂੰ ਸੌਂਪਣ ਦੇ ਕਿਸੇ ਵੀ ਕਦਮ ਨੂੰ ‘ਬੇਵਕੂਫ਼ੀ ਭਰਿਆ’ ਫੈਸਲਾ ਦੱਸਿਆ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ਲਾਂਚ ਕੇਂਦਰਾਂ ਦਾ ਪ੍ਰਬੰਧਨ ਤੇ ਸੰਚਾਲਨ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੇ ਪ੍ਰਸਤਾਵਾਂ ਦਾ ਸਖਤ ਵਿਰੋਧ ਕੀਤਾ ਅਤੇ ਦੇਸ਼ ਦੇ ਪੁਲਾੜ ਪ੍ਰੋਗਰਾਮ ’ਚ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਦੇ ਤਰੀਕੇ ’ਤੇ ਸਵਾਲ ਚੁੱਕਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਲਾਂਚ ਕੇਂਦਰ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪਣਾ ‘ਸਮੁੰਦਰ ਦੀ ਡੂੰਘਾਈ ਜਾਣੇ ਬਿਨਾਂ ਉਸ ’ਚ ਛਾਲ ਮਾਰਨ’ ਵਰਗਾ ਹੋਵੇਗਾ।

ਇਹ ਵੀ ਪੜ੍ਹੋ : ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ

ਉਨ੍ਹਾਂ ਕਿਹਾ ਕਿ ਲਾਂਚ ਕੇਂਦਰ ਦਾ ਪ੍ਰਬੰਧਨ ਅਤੇ ਸੰਚਾਲਨ ਸਰਕਾਰੀ ਪੁਲਾੜ ਏਜੰਸੀ ਕੋਲ ਹੀ ਰਹਿਣਾ ਚਾਹੀਦਾ ਹੈ। ਇਸਰੋ ਨੂੰ ਦੇਸ਼ ਦੀ ਕੀਮਤੀ ਸੰਸਥਾ ਦੱਸਦਿਆਂ ਸਾਬਕਾ ਚੇਅਰਮੈਨ ਨੇ ਕਿਹਾ ਕਿ ਇਸਰੋ ਪਹਿਲਾਂ ਹੀ ਬੇਵਜ੍ਹਾ ਦੀ ਨੌਕਰਸ਼ਾਹੀ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਹਾਲ ਹੀ ’ਚ ਲਾਂਚਿੰਗ ’ਚ ਹੋਈਆਂ ਦੋ ਨਾਕਾਮੀਆਂ ਨੂੰ ਵਧਾ-ਚੜ੍ਹਾ ਕੇ ਦੱਸ ਕੇ ਪੁਲਾੜ ਏਜੰਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News