ਜਲਦ ਲਾਂਚ ਹੋਣ ਵਾਲਾ ਹੈ OnePlus ਦਾ ਧਾਕੜ ਫੋਨ ! 9000mAh ਦੀ ਹੋਵੇਗੀ ਬੈਟਰੀ ਤੇ 50MP ਹੋਵੇਗਾ ਕੈਮਰਾ
Thursday, Sep 24, 2026 - 11:02 AM (IST)
ਗੈਜੇਟ ਡੈਸਕ - OnePlus, ਫਲੈਗਸ਼ਿਪ ਕਿਲਰ ਆਪਣੀ "ਨੰਬਰ" ਸੀਰੀਜ਼ ਦਾ ਅਗਲਾ ਫਲੈਗਸ਼ਿਪ ਫੋਨ, OnePlus 16 ਲਿਆ ਰਿਹਾ ਹੈ। ਇਹ ਫੋਨ ਚੀਨ 'ਚ ਪ੍ਰੀ-ਬੁਕਿੰਗ ਲਈ ਉਪਲਬਧ ਹੈ ਅਤੇ ਬ੍ਰਾਂਡ ਨੇ ਪਹਿਲਾਂ ਹੀ ਸਮਾਰਟਫੋਨ ਦੀ ਤਸਵੀਰ ਅਤੇ ਡਿਜ਼ਾਈਨ ਦਾ ਖੁਲਾਸਾ ਕਰ ਦਿੱਤਾ ਹੈ। ਅੱਜ, ਕੰਪਨੀ ਨੇ OnePlus 16 5G ਫੋਨ ਦੇ ਕੈਮਰਾ ਵੇਰਵੇ ਵੀ ਸਾਂਝੇ ਕੀਤੇ।
ਸ਼ਕਤੀਸ਼ਾਲੀ ਪ੍ਰੋਸੈਸਿੰਗ ਦੇ ਨਾਲ, ਇਸ ਵਾਰ OnePlus 16 ਦਾ ਕੈਮਰਾ ਵੀ ਪ੍ਰਭਾਵਸ਼ਾਲੀ ਹੋਵੇਗਾ। ਬ੍ਰਾਂਡ ਨੇ ਖੁਲਾਸਾ ਕੀਤਾ ਹੈ ਕਿ OnePlus 16 200MP ਕੈਮਰੇ ਨਾਲ ਲਾਂਚ ਹੋਵੇਗਾ। ਇਹ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨੂੰ ਸਪੋਰਟ ਕਰੇਗਾ। ਇਸ 'ਚ f/1.6 ਅਪਰਚਰ ਵਾਲਾ 200-ਮੈਗਾਪਿਕਸਲ ਦਾ ਮੁੱਖ ਸੈਂਸਰ ਹੋਵੇਗਾ। ਇਹ 1/1.4-ਇੰਚ ਸੈਂਸਰ ਦੱਸਿਆ ਜਾ ਰਿਹਾ ਹੈ ਅਤੇ ਇਹ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਤਕਨਾਲੋਜੀ ਨਾਲ ਲੈਸ ਹੋਵੇਗਾ।
OnePlus 16 ਦੇ ਰੀਅਰ ਕੈਮਰਾ ਮੋਡੀਊਲ 'ਚ 50-ਮੈਗਾਪਿਕਸਲ 3X ਪੈਰੀਸਕੋਪ ਟੈਲੀਫੋਟੋ ਲੈਂਸ ਵੀ ਸ਼ਾਮਲ ਹੋਵੇਗਾ, ਜਿਸ ਲਈ ਕੰਪਨੀ ਨੇ ਸੋਨੀ IMX882 ਸੈਂਸਰ ਦੀ ਵਰਤੋਂ ਕੀਤੀ ਹੈ। 116-ਡਿਗਰੀ ਫੀਲਡ ਆਫ਼ ਵਿਊ (fov) ਵਾਲਾ 50-ਮੈਗਾਪਿਕਸਲ ਦਾ ਅਲਟਰਾਵਾਈਡ-ਐਂਗਲ ਲੈਂਸ ਵੀ ਉਪਲਬਧ ਹੋਵੇਗਾ। OnePlus 16 ਸੈਲਫੀ ਅਤੇ ਵੀਡੀਓ ਕਾਲਿੰਗ ਲਈ 50-ਮੈਗਾਪਿਕਸਲ ਆਟੋਫੋਕਸ ਫਰੰਟ ਕੈਮਰੇ ਦਾ ਸਮਰਥਨ ਕਰਦਾ ਹੈ।
OnePlus 16 5G ਫੋਨ ਨੂੰ Qualcomm ਦੇ ਲੇਟੈਸਟ ਅਤੇ ਸਭ ਤੋਂ ਸ਼ਕਤੀਸ਼ਾਲੀ ਮੋਬਾਈਲ ਚਿੱਪਸੈੱਟ, Snapdragon 8 Elite Extreme Gen 6 ਨਾਲ ਲਾਂਚ ਕੀਤਾ ਜਾਵੇਗਾ। ਇਹ ਪ੍ਰੋਸੈਸਰ 22 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ। ਸਨੈਪਡ੍ਰੈਗਨ ਐਕਸਟ੍ਰੀਮ ਜਨਰੇਸ਼ਨ 6 ਇਕ ਆਕਟਾ-ਕੋਰ ਪ੍ਰੋਸੈਸਰ ਹੈ ਜੋ 2-ਨੈਨੋਮੀਟਰ ਫੈਬਰੀਕੇਸ਼ਨ 'ਤੇ ਬਣਿਆ ਹੈ ਅਤੇ 5.0GHz ਤੱਕ ਦੀ ਕਲਾਕ ਸਪੀਡ 'ਤੇ ਚੱਲ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ OnePlus 16 ਦਾ AnTuTu V12 ਸਕੋਰ 5,384,433 ਦਰਜ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਐਂਡਰਾਇਡ ਸਮਾਰਟਫੋਨ ਲਈ ਸਭ ਤੋਂ ਵੱਧ ਹੈ।
ਕੰਪਨੀ ਨੇ ਫੋਨ ਦੀ ਇੱਕ ਫੋਟੋ ਸਾਂਝੀ ਕੀਤੀ ਹੈ। OnePlus 16 'ਚ ਇਕ 'ਸਟਾਰਲਾਈਟ ਇਫੈਕਟ' ਹੈ, ਜੋ ਕਿ ਕਾਲਾਂ, ਮੈਸੇਜਾਂ ਅਤੇ ਸੂਚਨਾਵਾਂ ਦਾ ਜਵਾਬ ਰੌਸ਼ਨੀ ਨਾਲ ਦਿੰਦਾ ਹੈ। ਇਹ ਪ੍ਰਭਾਵ ਗੇਮਿੰਗ ਅਤੇ ਸੰਗੀਤ ਦੌਰਾਨ ਵੀ ਕਿਰਿਆਸ਼ੀਲ ਹੁੰਦਾ ਹੈ, ਚਾਰ ਵੱਖ-ਵੱਖ ਲਾਈਟ ਪ੍ਰਭਾਵਾਂ ਦੇ ਨਾਲ। ਕੰਪਨੀ ਇਹ ਸਟਾਰਲਾਈਟ ਇਫੈਕਟ ਟੂਮਾਰੋ ਸਟਾਰ ਲਾਈਟ (ਵਾਈਟ) ਕਲਰ ਵੇਰੀਐਂਟ 'ਚ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਇਹ ਫੋਨ ਡਾਰਕ ਫੋਰੈਸਟ (ਕਾਲਾ) ਅਤੇ ਲਾਲ (ਮਾਰਸ ਮਾਸਟਰਪੀਸ) ਰੰਗਾਂ ਦੇ ਰੂਪਾਂ 'ਚ ਵੀ ਲਾਂਚ ਕੀਤਾ ਜਾਵੇਗਾ। ਇਸ ਆਉਣ ਵਾਲੇ OnePlus 5G ਫੋਨ 'ਚ 165Hz ਰਿਫਰੈਸ਼ ਰੇਟ ਵਾਲੀ ਸਕ੍ਰੀਨ ਹੋਵੇਗੀ। ਗੇਮਿੰਗ ਦੌਰਾਨ ਉਪਭੋਗਤਾਵਾਂ ਨੂੰ 185Hz ਤੱਕ ਦੇ ਰਿਫਰੈਸ਼ ਰੇਟ ਲਈ ਸਪੋਰਟ ਮਿਲੇਗਾ।
ਮਿਲੀ ਜਾਣਕਾਰੀ ਅਨੁਸਾਰ, OnePlus 16 5G ਫੋਨ 'ਚ ਪਾਵਰ ਬੈਕਅੱਪ ਲਈ 9000mAh ਬੈਟਰੀ ਹੋ ਸਕਦੀ ਹੈ। ਇਸ ਵੱਡੀ ਬੈਟਰੀ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ, ਸਮਾਰਟਫੋਨ ਨੂੰ 100W ਵਾਇਰਡ ਫਾਸਟ ਚਾਰਜਿੰਗ ਤਕਨਾਲੋਜੀ ਨਾਲ ਲੈਸ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਫੋਨ 50W ਵਾਇਰਲੈੱਸ ਚਾਰਜਿੰਗ ਤਕਨਾਲੋਜੀ ਨੂੰ ਵੀ ਸਪੋਰਟ ਕਰੇਗਾ।
