ਮਸ਼ਹੂਰ ਹੋਣ ਲਈ ਖ਼ੁਦ ਦੀ ਪ੍ਰਾਈਵੇਟ ਵੀਡੀਓ ਲੀਕ ਕਰਨ ਵਾਲੇ ਸਾਵਧਾਨ, ਮਿਲੇਗੀ ਇਹ ਸਜ਼ਾ
Wednesday, Nov 13, 2024 - 12:17 PM (IST)
ਨੈਸ਼ਨਲ ਡੈਸਕ : ਅੱਜਕਲ ਲੋਕ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਬਹੁਤ ਕੁਝ ਕਰਨ ਨੂੰ ਤਿਆਰ ਰਹਿੰਦੇ ਹਨ ਪਰ ਕੁਝ ਲੋਕ ਅਜਿਹੇ ਕਦਮ ਚੁੱਕ ਲੈਂਦੇ ਹਨ, ਜਿਸ ਦਾ ਉਨ੍ਹਾਂ ਨੂੰ ਬਾਅਦ 'ਚ ਪਛਤਾਉਣਾ ਪੈਂਦਾ ਹੈ। ਇਨ੍ਹਾਂ 'ਚੋਂ ਇਕ ਕਦਮ ਹੈ ਕਿਸੇ ਦਾ ਆਪਣਾ ਨਿੱਜੀ ਵੀਡੀਓ ਲੀਕ ਕਰਨਾ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਅਚਾਨਕ ਲਾਈਮਲਾਈਟ 'ਚ ਆ ਜਾਂਦਾ ਹੈ। ਅਜਿਹੀਆਂ ਹਰਕਤਾਂ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਇਹ ਵੀ ਪੜ੍ਹੋ - ਝੂਲਾ ਝੂਲਦੇ ਸਮੇਂ ਕੁੜੀ ਨਾਲ ਵਾਪਰ ਗਿਆ ਹਾਦਸਾ, ਖੋਪੜੀ ਤੋਂ ਵੱਖ ਹੋ ਗਏ ਵਾਲ
ਮਸ਼ਹੂਰ ਟਿਕ ਟਾਕ ਸਟਾਰ ਦਾ ਮਾਮਲਾ
ਦੱਸ ਦੇਈਏ ਕਿ ਪਾਕਿਸਤਾਨ ਦੀ ਮਸ਼ਹੂਰ ਟਿਕ ਟਾਕ ਸਟਾਰ ਮਿਨਾਹਿਲ ਮਲਿਕ 'ਤੇ ਆਪਣੀ ਹੀ ਇੰਟੀਮੇਟ ਵੀਡੀਓ ਲੀਕ ਕਰਨ ਦਾ ਦੋਸ਼ ਹੈ। ਉਸ ਦਾ ਇਕ ਵੀਡੀਓ, ਜਿਸ ਨੂੰ ਉਸ ਨੇ ਪਹਿਲਾਂ ਝੂਠਾ ਦੱਸਿਆ ਸੀ, ਹੁਣ ਲੀਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਲਈ ਲੀਕ ਕੀਤਾ ਤਾਂ ਜੋ ਉਹ ਹੋਰ ਮਸ਼ਹੂਰ ਹੋ ਸਕੇ।
ਭਾਰਤ 'ਚ ਕੀ ਹੈ ਇਸ ਦੀ ਸਜ਼ਾ
ਜੇਕਰ ਕੋਈ ਵਿਅਕਤੀ ਭਾਰਤ ਵਿੱਚ ਜਾਣਬੁੱਝ ਕੇ ਆਪਣੀ ਨਿੱਜੀ ਵੀਡੀਓ ਨੂੰ ਲੀਕ ਕਰਦਾ ਹੈ ਤਾਂ ਇਸ ਲਈ ਕਾਨੂੰਨ ਵਿੱਚ ਸਜ਼ਾ ਦੀ ਵਿਵਸਥਾ ਹੈ। ਅਜਿਹੀ ਕਾਰਵਾਈ ਨੂੰ ਅਸ਼ਲੀਲਤਾ ਫੈਲਾਉਣ ਵਜੋਂ ਦੇਖਿਆ ਜਾ ਸਕਦਾ ਹੈ। ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 294 ਤਹਿਤ ਜੇਕਰ ਕੋਈ ਵਿਅਕਤੀ ਅਸ਼ਲੀਲ ਸਮੱਗਰੀ ਫੈਲਾਉਂਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਦੋਂ ਕਈ ਹੋਰ ਵੀਡੀਓ ਲੀਕ ਕਰੇ ਤਾਂ...
ਜੇਕਰ ਕੋਈ ਹੋਰ ਸ਼ਖ਼ਸ ਕਿਸੇ ਦੀ ਕੋਈ ਨਿੱਜੀ ਵੀਡੀਓ ਨੂੰ ਲੀਕ ਕਰਦਾ ਹੈ, ਤਾਂ ਇਸਨੂੰ "ਰਾਈਟ ਟੂ ਪ੍ਰਾਈਵੇਸੀ" ਦੀ ਉਲੰਘਣਾ ਮੰਨਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਸੂਚਨਾ ਤਕਨਾਲੋਜੀ ਐਕਟ, 2000 (ਆਈਟੀ ਐਕਟ) ਦੀ ਧਾਰਾ 66 ਈ ਦੇ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੀ ਵੀਡੀਓ ਜਾਂ ਫੋਟੋ ਲੈਂਦਾ ਹੈ ਅਤੇ ਇਸਨੂੰ ਲੀਕ ਕਰਦਾ ਹੈ, ਤਾਂ ਉਸ 'ਤੇ ਸਰੀਰਕ ਗੋਪਨੀਯਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਜਾਵੇਗਾ। ਇਸ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ 3 ਸਾਲ ਤੱਕ ਦੀ ਸਜ਼ਾ ਅਤੇ 2 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਸੋਸ਼ਲ ਮੀਡੀਆ 'ਤੇ ਸੁਰੱਖਿਆ
ਸੋਸ਼ਲ ਮੀਡੀਆ ਦੀ ਵਧਦੀ ਲੋਕਪ੍ਰਿਅਤਾ ਨੇ ਲੋਕਾਂ ਵਿੱਚ ਪ੍ਰਸਿੱਧੀ ਹਾਸਲ ਕਰਨ ਦਾ ਇੱਕ ਨਵਾਂ ਰਾਹ ਖੋਲ੍ਹ ਦਿੱਤਾ ਹੈ ਪਰ ਇਸ ਦੀ ਦੁਰਵਰਤੋਂ ਕਰਨ ਨਾਲ ਗੰਭੀਰ ਕਾਨੂੰਨੀ ਸਮੱਸਿਆਵਾਂ ਵੀ ਖੜ੍ਹੀਆਂ ਹੋ ਸਕਦੀਆਂ ਹਨ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸਮੱਗਰੀ ਬਾਰੇ ਸੋਚਣਾ ਅਤੇ ਸਮਝਣਾ ਮਹੱਤਵਪੂਰਨ ਹੈ, ਕਿਉਂਕਿ ਕਿਸੇ ਵੀ ਕਿਸਮ ਦੀ ਅਸ਼ਲੀਲਤਾ ਜਾਂ ਗੋਪਨੀਯਤਾ ਦੀ ਉਲੰਘਣਾ ਨੂੰ ਕਾਨੂੰਨ ਦੇ ਤਹਿਤ ਅਪਰਾਧ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8