ਮਨੀਕਰਨ ਸਾਹਿਬ ''ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

Tuesday, Jun 09, 2026 - 06:31 PM (IST)

ਮਨੀਕਰਨ ਸਾਹਿਬ ''ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

 ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਮਨੀਕਰਨ 'ਚ ਵੱਡਾ ਹਾਦਸਾ ਹੋਣੋਂ ਟਲ ਗਿਆ। ਪੰਜਾਬ ਤੋਂ ਘੁੰਮਣ ਆਏ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਨਦੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇਹ ਸੈਲਾਨੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਨਦੀ ਕਿਨਾਰੇ ਫੋਟੋਆਂ ਖਿਚਵਾ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਸੈਲਾਨੀਆਂ ਦਾ ਇਹ ਪੂਰਾ ਪਰਿਵਾਰ ਫੋਟੋਆਂ ਖਿਚਵਾਉਣ ਦੇ ਚਾਅ 'ਚ ਨਦੀ ਦੇ ਬਹੁਤ ਨੇੜੇ ਚਲਾ ਗਿਆ। ਅਚਾਨਕ ਸੰਤੁਲਨ ਵਿਗੜਨ ਕਾਰਨ ਤਿੰਨੋਂ ਮੈਂਬਰ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਗਏ ਤੇ ਦੇਖਦੇ ਹੀ ਦੇਖਦੇ ਰੁੜ੍ਹਨ ਲੱਗੇ। ਘਟਨਾ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੁਸਤੈਦੀ ਦਿਖਾਈ ਤੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਦੋ ਸੈਲਾਨੀ ਕੁਝ ਦੂਰੀ 'ਤੇ ਕਿਨਾਰੇ ਨਾਲ ਜਾ ਲੱਗੇ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ।

ਹਾਲਾਂਕਿ, ਤੀਜੇ ਸੈਲਾਨੀ ਨੂੰ ਬਚਾਉਣ ਲਈ ਬਚਾਅ ਟੀਮ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ ਪਰ ਅੰਤ 'ਚ ਉਸ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੱਢਲੀ ਜਾਂਚ ਤੋਂ ਬਾਅਦ ਤਿੰਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕੁੱਲੂ ਦੇ ਪੁਲਸ ਸੁਪਰਡੈਂਟ ਮਦਨ ਲਾਲ ਕੌਸ਼ਲ ਨੇ ਇਸ ਘਟਨਾ ਤੋਂ ਬਾਅਦ ਸੈਲਾਨੀਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ 'ਚ ਨਦੀਆਂ ਦਾ ਜਲ ਪੱਧਰ ਤੇ ਵਹਾਅ ਕਿਸੇ ਵੀ ਸਮੇਂ ਅਚਾਨਕ ਵਧ ਸਕਦਾ ਹੈ। ਉਨ੍ਹਾਂ ਸੈਲਾਨੀਆਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News