ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇ ਪ੍ਰਿੰਟਿੰਗ ਕਾਰੋਬਾਰ ਨੂੰ ਦਿੱਤਾ ਨਵਾਂ ਜੀਵਨ

Monday, Nov 07, 2022 - 01:46 PM (IST)

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇ ਪ੍ਰਿੰਟਿੰਗ ਕਾਰੋਬਾਰ ਨੂੰ ਦਿੱਤਾ ਨਵਾਂ ਜੀਵਨ

ਕਾਂਗੜਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇ ਪ੍ਰਿੰਟਿੰਗ ਇੰਡਸਟਰੀ ਨੂੰ ਨਵਾਂ ਜੀਵਨ ਦਿੱਤਾ ਹੈ। ਇਨ੍ਹੀਂ ਦਿਨੀਂ ਸੂਬੇ ਦੀਆਂ ਪ੍ਰਿੰਟਿੰਗ ਯੂਨਿਟਾਂ ਵੱਡੇ-ਵੱਡੇ ਹੋਰਡਿੰਗ, ਬੈਨਰ ਅਤੇ ਝੰਡੇ ਛਾਪਣ 'ਚ ਰੁੱਝੀਆਂ ਹੋਈਆਂ ਹਨ। ਸਥਾਨਕ ਪ੍ਰਿੰਟਿੰਗ ਯੂਨਿਟਾਂ ਦੇ ਅਨੁਸਾਰ, ਵਿਧਾਨ ਸਭਾ ਚੋਣਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਇਕ ਨਵਾਂ ਜੀਵਨ ਦਿੱਤਾ ਹੈ, ਜੋ ਕੋਰੋਨਾ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜ਼ਿਆਦਾਤਰ ‘ਆਰਡਰ’ ਆਜ਼ਾਦ ਉਮੀਦਵਾਰਾਂ ਤੋਂ ਮਿਲੇ ਹਨ, ਜਦੋਂ ਕਿ ਰਾਸ਼ਟਰੀ ਪਾਰਟੀਆਂ ਵੱਲੋਂ ਦੂਜੇ ਰਾਜਾਂ ਦੀਆਂ ਪ੍ਰਿੰਟਿੰਗ ਯੂਨਿਟਾਂ ਨੂੰ ‘ਆਰਡਰ’ ਦਿੱਤੇ ਜਾ ਰਹੇ ਹਨ। ਕਈ ਪ੍ਰਿੰਟਿੰਗ ਯੂਨਿਟਾਂ ਦੇ ਮਾਲਕਾਂ ਨੇ ਦਾਅਵਾ ਕੀਤਾ ਕਿ ਸਖ਼ਤ ਮੁਕਾਬਲੇ ਕਾਰਨ ਉਹ ਲਾਭਅੰਸ਼ ਨੂੰ ਘਟਾ ਰਹੇ ਹਨ। ਕਿਉਂਕਿ ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਉਮੀਦਵਾਰ ਆਪਣੇ ਹਲਕਿਆਂ 'ਚ ਜਿੱਥੇ ਵੀ ਸੰਭਵ ਹੋ ਸਕੇ ਪੋਸਟਰ, ਹੋਰਡਿੰਗ ਅਤੇ ਝੰਡੇ ਲਗਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਸੂਬੇ ਦੀਆਂ 68 ਵਿਧਾਨ ਸਭਾ ਸੀਟਾਂ ਲਈ ਕੁੱਲ 412 ਉਮੀਦਵਾਰ ਚੋਣ ਮੈਦਾਨ 'ਚ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਵਾਰ ਸੂਬੇ 'ਚ ਲਗਾਤਾਰ ਦੋ ਵਾਰ ਸੱਤਾ 'ਚ ਨਾ ਆਉਣ ਦੇ ਆਪਣੇ ਮਾੜੇ ਰਿਕਾਰਡ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਦਾਖ਼ਲੇ ਅਤੇ ਨੌਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਸਬੰਧੀ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਪਾਰਟੀ ਦੇ ਪ੍ਰਮੁੱਖ ਆਗੂ ਰੋਜ਼ਾਨਾ ਦੋ-ਤਿੰਨ ਰੈਲੀਆਂ ਅਤੇ ਜਨਤਕ ਮੀਟਿੰਗਾਂ ਕਰ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਜਿਵੇਂ ਪ੍ਰਿਅੰਕਾ ਗਾਂਧੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੁਝ ਨੇਤਾਵਾਂ ਨੇ ਵੀ ਸੂਬੇ 'ਚ ਰੈਲੀਆਂ ਕੀਤੀਆਂ ਹਨ। ‘ਰਾਣਾ ਆਰਟਸ ਫਲੈਕਸ ਪ੍ਰਿੰਟਿੰਗ’ ਦੇ ਅਤੁਲ ਰਾਣਾ ਨੂੰ ਆਪਣੇ ਹਲਕੇ ਦੇ ਇਕ ਆਜ਼ਾਦ ਉਮੀਦਵਾਰ ਤੋਂ ਲੱਖਾਂ ਰੁਪਏ ਦਾ ਆਰਡਰ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ 'ਚ ਪ੍ਰਿੰਟਿੰਗ ਯੂਨਿਟ ਇਸ ਚੋਣ 'ਚ 5 ਕਰੋੜ ਰੁਪਏ ਦਾ ਅਨੁਮਾਨਤ ਕਾਰੋਬਾਰ ਕਰਨਗੇ। ਰਾਣਾ ਨੇ ਦੱਸਿਆ ਕਿ ਸੂਬੇ 'ਚ 500 ਦੇ ਕਰੀਬ ਪ੍ਰਿੰਟਿੰਗ ਯੂਨਿਟ ਹਨ। ਰਾਣਾ ਨੇ ਕਿਹਾ,''ਚੋਣਾਂ ਦੌਰਾਨ ਇੰਨੇ 'ਆਰਡਰ' ਮਿਲਣਾ ਚੰਗਾ ਹੈ। ਇਸ ਨਾਲ ਅਸੀਂ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਹੋਏ ਕੁਝ ਨੁਕਸਾਨ ਦੀ ਭਰਪਾਈ ਕਰ ਸਕਾਂਗੇ।''

ਇਹ ਵੀ ਪੜ੍ਹੋ : ਸਕੂਲ 'ਚ ਸਜ਼ਾ ਮਿਲਣ ਤੋਂ ਬਾਅਦ 9 ਸਾਲਾ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਕੰਮ ਹੁਣ ਪਹਿਲਾਂ ਵਰਗਾ ਨਹੀਂ ਰਿਹਾ। “ਮਹਾਂਮਾਰੀ ਤੋਂ ਪਹਿਲਾਂ, ਸਾਡਾ 50 ਲੱਖ ਰੁਪਏ ਦਾ ਕਾਰੋਬਾਰ ਸੀ, ਜਦੋਂ ਕਿ ਹੁਣ ਇਹ ਲਗਭਗ 25-30 ਲੱਖ ਰੁਪਏ ਹੈ।” ਕਾਂਗੜਾ ਜ਼ਿਲ੍ਹੇ ਦੇ ਗੱਗਲ ਇਲਾਕੇ ਕੋਲ ਇਕ ਪ੍ਰਿੰਟਿੰਗ ਪ੍ਰੈਸ ਚਲਾਉਣ ਵਾਲੇ ਸਨੀ ਸਾਹਨੀ ਵੀ ਰਾਣਾ ਦੀ ਗੱਲ ਨਾਲ ਸਹਿਮਤ ਦਿੱਸੇ। ਉਨ੍ਹਾਂ ਕਿਹਾ ਕਿ ਸਥਾਨਕ ਇਕਾਈਆਂ ਨੂੰ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਦੇ ਆਰਡਰ ਮਿਲਦੇ ਹਨ। ਸਥਾਨਕ ਪ੍ਰਿੰਟਿੰਗ ਯੂਨਿਟਾਂ ਨੂੰ ਹਰਿਆਣਾ ਵਰਗੇ ਦੂਜੇ ਰਾਜਾਂ ਦੇ ਪ੍ਰਿੰਟਰਾਂ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ 'ਚ ਰਾਸ਼ਟਰੀ ਪੱਧਰ ਦੀਆਂ ਟੀਮਾਂ ਜ਼ਿਆਦਾਤਰ 'ਆਰਡਰ' ਦਿੰਦੀਆਂ ਹਨ। ਇਕ ਹੋਰ ਵਪਾਰੀ ਨੇ ਦੱਸਿਆ ਕਿ ਕੁਝ ਇਕਾਈਆਂ ਦੇ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਨਾਲ ਚੰਗੇ ਸਬੰਧ ਹਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ‘ਆਰਡਰ’ ਮਿਲ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News