UK ਦੇ ਰਾਜਕੁਮਾਰ ਨਾਲ ਵਿਆਹ ਲਈ ਹਾਈਕੋਰਟ ਪੁੱਜੀ ਪੰਜਾਬ ਦੀ ਵਕੀਲ ਨੂੰ ਲੈ ਕੇ ਅਦਾਲਤ ਨੇ ਕੀਤੀ ਇਹ ਟਿੱਪਣੀ

Wednesday, Apr 14, 2021 - 01:37 PM (IST)

UK ਦੇ ਰਾਜਕੁਮਾਰ ਨਾਲ ਵਿਆਹ ਲਈ ਹਾਈਕੋਰਟ ਪੁੱਜੀ ਪੰਜਾਬ ਦੀ ਵਕੀਲ ਨੂੰ ਲੈ ਕੇ ਅਦਾਲਤ ਨੇ ਕੀਤੀ ਇਹ ਟਿੱਪਣੀ

ਨੈਸ਼ਨਲ ਡੈਸਕ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਬਹੁਤ ਹੀ ਦਿਲਚਸਪ ਮਾਮਲੇ ’ਤੇ ਸੁਣਵਾਈ ਹੋਈ। ਇੱਥੇ ਇਕ ਮਹਿਲਾ ਵਕੀਲ ਨੇ ਯੂਨਾਈਟਡ ਕਿੰਗਡਮ ਦੇ ਰਾਜਕੁਮਾਰ ਚਾਰਲਸ ਮਿਡਲਟਨ ਦੇ ਪੁੱਤਰ ਪ੍ਰਿੰਸ ਹੈਰੀ ਖ਼ਿਲਾਫ਼ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਾਖ਼ਲ ਕੀਤੀ। ਮਹਿਲਾ ਦਾ ਕਹਿਣਾ ਹੈ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਦਾ ਵਾਆਦਾ ਕੀਤਾ ਅਤੇ ਉਸ ਨੂੰ ਨਿਭਾਇਆ ਨਹੀਂ। ਅਦਾਲਤ ਨੇ ਮਹਿਲਾ ਦੀ ਇਸ ਅਰਜੀ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਹੋ ਸਕਦਾ ਹੈ ਪ੍ਰਿੰਸ ਹੈਰੀ ਤੁਹਾਡੇ ਲਈ ਪੰਜਾਬ ਦੇ ਕਿਸੇ ਪਿੰਡ ਵਿਚ ਬੈਠੇ ਹੋਣ।

ਇਹ ਵੀ ਪੜ੍ਹੋ : ਬਿਸਕੁੱਟ ਖਾਣ ਨਾਲ ਅਮਰੀਕਨ ਮਾਡਲ ਦਾ ਬ੍ਰੇਨ ਹੋਇਆ ਡੈਮੇਜ, ਨਾ ਬੋਲ ਪਾ ਰਹੀ ਹੈ ਅਤੇ ਨਾ ਹੀ ਤੁਰ-ਫਿਰ

ਪੇਸ਼ੇ ਤੋਂ ਵਕੀਲ ਹੈ ਪਟੀਸ਼ਨਕਰਤਾ
ਪਟੀਸ਼ਨਕਰਤਾ ਪਲਵਿੰਦਰ ਸਿੰਘ ਪੇਸ਼ੇ ਤੋਂ ਵਕੀਲ ਹੈ ਅਤੇ ਅਦਾਲਤ ਵਿਚ ਉਨ੍ਹਾਂ ਨੇ ਖ਼ੁਦ ਆਪਣੀ ਪੈਰਵੀ ਕੀਤੀ। ਪਟੀਸ਼ਨ ਵਿਚ ਉਨ੍ਹਾਂ ਈ-ਮੇਲਸ ਦਾ ਵੀ ਜ਼ਿਕਰ ਕੀਤਾ ਗਿਆ ਸੀ ਜੋ ਪ੍ਰਿੰਸ ਹੈਰੀ ਦੇ ਨਾਮ ਤੋਂ ਕਿਸੇ ਸ਼ਖ਼ਸ ਨੇ ਭੇਜੀਆਂ ਅਤੇ ਉਸ ਵਿਚ ਪਟੀਸ਼ਨਕਰਤਾ ਨਾਲ ਵਿਆਹ ਦਾ ਵਾਅਦਾ ਸੀ। ਮਹਿਲਾ ਵਕੀਲ ਨੇ ਪ੍ਰਿੰਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਉਨ੍ਹਾਂ ਦੇ ਵਿਆਹ ਵਿਚ ਕੋਈ ਦੇਰੀ ਨਾ ਹੋਵੇ। ਜਸਟਿਸ ਅਨਿਲ ਸਾਂਗਵਾਨ ਨੇ ਪਟੀਸ਼ਨਕਰਤਾ ਵਕੀਲ ਦੀ ਪੂਰੀ ਗੱਲ ਸੁਣਨ ਦੇ ਬਾਅਦ ਪਟੀਸ਼ਨ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਮਹਿਲਾ ਵਕੀਲ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਤੁਸੀਂ ਫੇਕ ਗੱਲਬਾਤ ਨੂੰ ਸੱਚ ਮੰਨ ਲਿਆ, ਇਹ ਅਰਜੀ ਹੋਰ ਕੁੱਝ ਨਹੀਂ ਸਗੋਂ ਇਕ ਸੁਫ਼ਨਾ ਹੈ।

ਇਹ ਵੀ ਪੜ੍ਹੋ : ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ

ਸੋਸ਼ਲ ਮੀਡੀਆ ਸਾਈਟ ’ਤੇ ਬਣਾਈ ਜਾਂਦੀ ਹੈ ਫੇਕ ਆਈ.ਡੀ.: ਅਦਾਲਤ
ਅਦਾਲਤ ਨੇ ਕਿਹਾ ਕਿ ਇਹ ਤੱਥ ਜਗ-ਜਾਹਿਰ ਹੈ ਕਿ ਫੇਸਬੁੱਕ, ਟਵਿਟਰ ਵਰਗੇ ਸੋਸ਼ਲ ਮੀਡੀਆ ਸਾਈਟਸ ’ਤੇ ਫੇਕ ਆਈ.ਡੀ. ਬਣਾਈ ਜਾਂਦੀ ਹੈ। ਅਜਿਹਾ ਸੰਭਵ ਹੋ ਸਕਦਾ ਹੈ ਕਿ ਤਥਾਕਥਿਤ ਪ੍ਰਿੰਸ ਹੈਰੀ ਪੰਜਾਬ ਦੇ ਕਿਸੇ ਪਿੰਡ ਦੇ ਇਕ ਸਾਈਬਰ ਕੈਫੇ ਵਿਚ ਬੈਠਾ ਹੋਵੇ। ਜਸਟਿਸ ਸਾਂਗਵਾਨ ਨੇ ਇਹ ਵੀ ਕਿਹਾ ਕਿ ਪਟੀਸ਼ਨ ਬਹੁਤ ਖ਼ਰਾਬ ਤਰੀਕੇ ਨਾਲ ਤਿਆਰ ਕੀਤੀ ਗਈ। ਅਦਾਲਤ ਨੇ ਜਦੋਂ ਪਟੀਸ਼ਨਕਰਤਾ ਤੋਂ ਸਵਾਲ ਕੀਤਾ ਕਿ ਕੀ ਉਹ ਕਦੇ ਯੂਨਾਈਟਡ ਕਿੰਗਡਮ ਗਈ ਸੀ ਤਾਂ ਇਸ ਦਾ ਜਵਾਬ ਨਾ ਵਿਚ ਮਿਲਿਆ।

ਇਹ ਵੀ ਪੜ੍ਹੋ : ਦੱਖਣੀ ਮਿਸਰ ’ਚ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 20 ਲੋਕਾਂ ਦੀ ਮੌਤ, 3 ਜ਼ਖ਼ਮੀ

2018 ਵਿਚ ਹੋਇਆ ਸੀ ਪ੍ਰਿੰਸ ਦਾ ਵਿਆਹ
ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਸੋਸ਼ਲ ਮੀਡੀਆ ਜ਼ਰੀਏ ਗੱਲਬਾਤ ਕੀਤੀ ਹੈ, ਜਿੱਥੇ ਉਨ੍ਹਾਂ ਦੇ ਪ੍ਰਿੰਸ ਚਾਰਲਸ ਨੂੰ ਵੀ ਮੈਸੇਜ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਪ੍ਰਿੰਸ ਹੈਰੀ ਪਟੀਸ਼ਨਕਰਤਾ ਨਾਲ ਇੰਗੇਜ ਹੈ। ਬੈਂਚ ਨੇ ਕਿਹਾ ਕਿ ‘ਇਸ ਅਰਜੀ ’ਤੇ ਸੁਣਵਾਈ ਕਰਨ ਲਈ ਅਦਾਲਤ ਕੋਲ ਕੋਈ ਆਧਾਰ ਨਹੀਂ ਹੈ। ਪਟੀਸ਼ਨਕਰਤਾ ਜੋ ਕਿ ਇਸ ਫਰਜ਼ੀ ਗੱਲਬਾਤ ਨੂੰ ਸਹੀ ਮੰਨ ਰਹੀ ਹੈ, ਅਦਾਲਤ ਉਸ ਲਈ ਸਿਰਫ਼ ਹਮਦਰਦੀ ਹੀ ਜਤਾ ਸਕਦੀ ਹੈ। ਦੱਸ ਦੇਈਏ ਕਿ ਪ੍ਰਿੰਸ ਹੈਰੀ ਦਾ ਵਿਆਹ 2018 ਵਿਚ ਸਾਬਕਾ ਅਦਾਕਾਰਾ ਮੇਗਨ ਮਰਕੇਲ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News