ਪ੍ਰਧਾਨ ਮੰਤਰੀ ਨੇ ''ਮਨ ਕੀ ਬਾਤ'' ''ਚ ਦੇਸ਼ਵਾਸੀਆਂ ਨੂੰ ਅਤਿ-ਆਤਮਵਿਸ਼ਵਾਸ ਪ੍ਰਤੀ ਕੀਤਾ ਸੁਚੇਤ
Sunday, Apr 26, 2020 - 07:52 PM (IST)
ਨਵੀਂ ਦਿੱਲੀ (ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਾਰਕ ਮਹਾਂਮਾਰੀ ਕੋਰੋਨਾ ਦੇ ਖਿਲਾਫ ਭਾਰਤ ਵਿਚ ਜਾਰੀ ਜੰਗ ਨੂੰ ਪੂਰੀ ਤਰ੍ਹਾਂ ਜਨਤਾ ਵਲੋਂ ਜਨਤਾ ਦੀ ਅਗਵਾਈ ਵਿਚ ਲੜੀ ਜਾ ਰਹੀ ਲੜਾਈ ਦੱਸਿਆ ਹੈ, ਪਰ ਦੇਸ਼ਵਾਸੀਆਂ ਨੂੰ ਬੀਮਾਰੀ ਦੀ ਵਾਪਸੀ ਪ੍ਰਤੀ ਸੁਚੇਤ ਵੀ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ ਸ਼ੁਰੂਆਤੀ ਸਫਲਤਾ ਤੋਂ ਬਾਅਦ ਹੁਣ ਜ਼ਰਾ ਜਿਹੀ ਵੀ ਲਾਪਰਵਾਹੀ ਬਹੁਤ ਹੀ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਵਿਚਾਲੇ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਨਾਅਤੇ ਮੈਂ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਅਸੀਂ ਇਸ ਅਤਿ ਆਤਮਵਿਸ਼ਵਾਸ ਵਿਚ ਨਾ ਪੈ ਜਾਈਏ ਕਿ ਸਾਡੇ ਘਰ, ਗਲੀ, ਮੁਹੱਲੇ ਜਾਂ ਦਫਤਰ ਵਿਚ ਕੋਰੋਨਾ ਨਹੀਂ ਪਹੁੰਚਿਆ ਹੈ ਤੇ ਅੱਗੇ ਵੀ ਨਹੀਂ ਪਹੁੰਚੇਗਾ। ਸੋਸ਼ਲ ਡਿਸਟੈਂਸਿੰਗ ਦਾ ਮਹੱਤਵ ਮੁੜ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋ ਗਜ਼ ਦੂਰੀ ਬਹੁਤ ਹੈ ਜ਼ਰੂਰੀ ਇਸ ਲਈ ਸਾਵਧਾਨੀ ਘਟੀ ਅਤੇ ਦੁਰਘਟਨਾ ਘਟੀ।
ਐਤਵਾਰ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਵਿਚ ਲੋਕਾਂ ਨੇ ਕੋਰੋਨਾ ਖਿਲਾਫ ਮੋਰਚਾ ਸੰਭਾਲ ਲਿਆ ਹੈ। ਮਹਾਂਮਾਰੀ ਵਿਚਾਲੇ ਕਿਸਾਨ ਖੇਤਾਂ ਵਿਚ ਮਿਹਨਤ ਕਰ ਰਹੇ ਹਨ, ਸ਼ਹਿਰਾਂ ਵਿਚ ਕੋਈ ਕਿਰਾਇਆ ਮਾਫ ਕਰ ਰਿਹਾ ਹੈ, ਕੋਈ ਆਪਣੀ ਇਨਾਮੀ ਰਾਸ਼ੀ ਪੀ.ਐਮ. ਰਾਹਤ ਫੰਡ ਵਿਚ ਦਾਨ ਕਰ ਰਿਹਾ ਹੈ, ਉਥੇ ਹੀ ਕਿਤੇ ਮਜ਼ਦੂਰ ਜਿਸ ਸਕੂਲ ਵਿਚ ਏਕਾਂਤਵਾਸ ਵਿਚ ਹਨ, ਉਸ ਸਕੂਲ ਰੰਗ-ਰੋਗਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਕੋਰੋਨਾ ਦੇ ਖਿਲਾਫ ਇਸ ਲੜਾਈ ਦੀ ਦੁਨੀਆ ਵਿਚ ਜਦੋਂ ਕਦੇ ਵੀ ਚਰਚਾ ਹੋਵੇਗੀ ਉਦੋਂ ਭਾਰਤ ਦੀ ਜੰਗ ਨੂੰ ਜਨਤਾ ਦੀ ਅਗਵਾਈ (ਪੀਪਲਜ਼ ਡ੍ਰਿਵਿਨ) ਵਾਲੀ ਲੜਾਈ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ।
ਕਿਤੇ ਵੀ ਥੁੱਕਣ ਦੀ ਆਦਤ ਹਮੇਸ਼ਾ ਲਈ ਖਤਮ ਕਰੋ
ਇਥੇ-ਉਥੇ ਕਿਤੇ ਵੇ ਥੁੱਕ ਦੇਣਾ, ਗਲਤ ਆਦਤਾਂ ਦਾ ਹਿੱਸਾ ਬਣਿਆ ਹੋਇਆ ਹੈ। ਇਹ ਸਵੱਛਤਾ ਅਤੇ ਸਿਹਤ ਨੂੰ ਗੰਭੀਰ ਚੁਣੌਤੀ ਵੀ ਦਿੰਦਾ ਹੈ। ਵੈਸੇ ਤਾਂ ਹਮੇਸ਼ਾ ਤੋਂ ਹੀ ਅਸੀਂ ਇਸ ਸਮੱਸਿਆ ਨੂੰ ਜਾਣਦੇ ਰਹੇ ਹਾਂ ਪਰ ਇਹ ਸਮੱਸਿਆ ਸਮਾਜ ਤੋਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਹੁਣ ਸਮਾਂ ਆ ਗਿਆ ਹੈ ਕਿ ਇਸ ਬੁਰੀ ਆਦਤ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇ।
ਯੋਗ ਤੋਂ ਬਾਅਦ ਹੁਣ ਆਯੁਰਵੇਦ ਦਾ ਮਹੱਤਵ ਉਜਾਗਰ
ਮੋਦੀ ਨੇ ਸਿਹਤ ਨੂੰ ਯੋਗ ਤੋਂ ਪਹਿਲਾਂ ਹੋਣ ਵਾਲੇ ਲਾਭ ਨੂੰ ਦੇਖ ਕੇ ਹੀ ਦੁਨੀਆ ਨੇ ਇਸ ਨੂੰ ਅਪਣਾਇਆ ਅਤੇ ਹੁਣ ਉਸੇ ਤਰ੍ਹਾਂ ਕੋਰੋਨਾ ਮਹਾਂਮਾਰੀ ਦੇ ਸੰਸਾਰਕ ਸੰਕਟ ਦੌਰਾਨ ਭਾਰਤ ਦੇ ਸਦੀਆਂ ਪੁਰਾਣੇ ਆਯੁਰਵੇਦ ਦੇ ਸਿਧਾਂਤਾਂ ਨੂੰ ਵੀ ਅਪਣਾਇਆ ਗਿਆ ਹੈ। ਦੇਸ਼ ਦੇ ਯੁਵਾ ਆਯੁਰਵੇਦ ਦੇ ਵੱਖ-ਵੱਖ ਪਹਿਲੂਆਂ ਦੀ ਵਿਗਿਆਨਕ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਵਿਵਸਥਾ ਪੇਸ਼ ਕਰਨ। ਇਹ ਆਯੁਰਵੇਦ ਦੇ ਵਿਸ਼ਵਿਆਪੀ ਪ੍ਰਸਾਰ ਦਾ ਮੌਕਾ ਹੈ।
ਕੋਵਿਡ ਵਾਰੀਅਰ ਡਾਟ ਜੀਓਵੀ ਡਾਟ ਇਨ ਨਾਲ ਜੁੜੋ
ਮੋਦੀ ਨੇ ਇਸ ਲੜਾਈ ਵਿਚ ਕੋਵਿਡ ਵਾਰੀਅਰ ਬਣਨ ਲਈ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਵੇਂ ਪਲੇਟਫਾਰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੋਵਿਡ ਵਾਰੀਅਰ ਡਾਟ ਜੀ.ਓ.ਵੀ. ਡਾਟ ਇਨ ਨਾਮਕ ਇਸ ਪੋਰਟਲ 'ਤੇ ਹੁਣ ਤੱਕ ਲਗਭਗ 1.25 ਕਰੋੜ ਲੋਕ ਜੁੜ ਚੁੱਕੇ ਹਨ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਇਸ ਪੋਰਟਲ ਨਾਲ ਜੁੜਣ ਦਾ ਸੱਦਾ ਦਿੱਤਾ।