ਪ੍ਰਧਾਨ ਮੰਤਰੀ ਚਾਹੁੰਦੇ ਹਨ ''ਸਵੱਛ ਭਾਰਤ'' ਅਸੀਂ ਚਾਹੁੰਦੇ ਹਨ ''ਸੱਚ ਭਾਰਤ''- ਰਾਹੁਲ ਗਾਂਧੀ

08/17/2017 5:28:16 PM

ਨਵੀਂ ਦਿੱਲੀ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦੇ ਪੂਰੇ ਨਹੀਂ ਕਰਨ ਲਈ ਮੋਦੀ ਸਰਕਾਰ 'ਤੇ ਵਾਰ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ 'ਸਵੱਛ ਭਾਰਤ' ਬਣਾਉਣਾ ਚਾਹੁੰਦੇ ਹਾਂ, ਜਦੋਂ ਕਿ ਲੋਕ 'ਸੱਚ ਭਾਰਤ' ਬਣਾਉਣਾ ਚਾਹੁੰਦੇ ਹਨ। ਜਨਤਾ ਦਲ (ਯੂ) ਦੇ ਅਸੰਤੁਸ਼ਟ ਨੇਤਾ ਸ਼ਰਦ ਯਾਦਵ ਵੱਲੋਂ ਬੁਲਾਈ ਗਈ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਬੈਠਕ 'ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਭਾਜਪਾ 'ਤੇ 2014 ਦੀਆਂ ਆਮ ਚੋਣਾਂ 'ਚ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕਰਨ ਦਾ ਦੋਸ਼ ਲਾਇਆ, ਜਿਸ 'ਚ ਵਿਦੇਸ਼ਾਂ 'ਚ ਰੱਖੇ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਬਣਾਉਣ ਦੇ ਵਾਅਦੇ ਸ਼ਾਮਲ ਹਨ।
ਉਨ੍ਹਾਂ ਨੇ ਸਰਕਾਰ ਦੇ ਮੁੱਖ ਪ੍ਰੋਗਰਾਮ 'ਮੇਕ ਇਨ ਇੰਡੀਆ' ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਦੇਸ਼ 'ਚ ਉਪਲੱਬਧ ਜ਼ਿਆਦਾਤਰ ਉਤਪਾਦ 'ਮੇਡ ਇਨ ਚਾਈਨਾ' ਹਨ। ਸਾਂਝੀ ਵਿਰਾਸਤ ਬਚਾਓ ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਈ ਹੋਰ ਕਾਂਗਰਸ ਨੇਤਾਵਾਂ ਅਤੇ ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਭਾਕਪਾ ਸਕੱਤਰ ਡੀ. ਰਾਜਾ ਸਮੇਤ ਵੱਖ-ਵੱਖ ਖੱਬੇ ਪੱਖੀ ਨੇਤਾਵਾਂ ਨੇ ਹਿੱਸਾ ਲਿਆ। ਰਾਹੁਲ ਨੇ ਕਿਹਾ,''ਮੋਦੀ ਜੀ ਕਹਿੰਦੇ ਹਨ ਕਿ ਉਹ ਸਵੱਛ ਭਾਰਤ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਸੱਚ ਭਾਰਤ ਚਾਹੁੰਦੇ ਹਾਂ। ਉਹ ਜਿੱਥੇ ਵੀ ਜਾਂਦੇ ਹਨ ਝੂਠ ਬੋਲਦੇ ਹਨ।'' ਇਸ ਬਾਰੇ ਕਾਂਗਰਸ ਨੇਤਾ ਨੇ ਜ਼ਿਆਦਾ ਨਹੀਂ ਬੋਲਿਆ। ਕਾਂਗਰਸ ਨੇਤਾਵਾਂ ਨੇ ਆਰ.ਐੱਸ.ਐੱਸ. ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਨੂੰ ਬਦਲਣ 'ਤੇ ਲੱਗੀ ਹੋਈ ਹੈ।


Related News