ਦੁਨੀਆ ਨੇ ਦਿੱਤਾ PM ਮੋਦੀ ਨੂੰ ਸਨਮਾਨ, ਹੁਣ ਤੱਕ ਰਿਕਾਰਡ ਗਿਣਤੀ ''ਚ ਮਿਲੇ ''ਸਰਵਉੱਚ ਨਾਗਰਿਕ ਪੁਰਸਕਾਰ''

Friday, Nov 15, 2024 - 11:35 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੋਮਿਨਿਕਾ ਆਪਣੇ ਸਰਵਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕਰੇਗਾ। ਇਹ ਜਾਣਕਾਰੀ ਵੀਰਵਾਰ ਨੂੰ ਸਾਹਮਣੇ ਆਈ। ਕੋਰੋਨਾ ਦੌਰਾਨ ਕੈਰੇਬੀਆਈ ਦੀਪ ਰਾਸ਼ਟਰ ਦੀ ਮਦਦ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਸਮਰਪਣ ਲਈ ਪੀ.ਐੱਮ. ਮੋਦੀ ਨੂੰ ਡੋਮਿਨਿਕਾ ਸਨਮਾਨਤ ਕਰੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ.ਐੱਮ. ਮੋਦੀ ਨੂੰ ਕਿਸੇ ਦੇਸ਼ ਨੇ ਸਰਵਉੱਚ ਰਾਸ਼ਟਰੀ ਸਨਮਾਨ ਨਾਲ ਸਨਮਾਨਤ ਕੀਤਾ ਹੋਵੇ। ਰਿਕਾਰਡ 14 ਦੇਸ਼ ਉਨ੍ਹਾਂ ਨੂੰ ਸਨਮਾਨਤ ਕਰ ਚੁੱਕੇ ਹਨ। ਇਨ੍ਹਾਂ ਸਰਵਉੱਚ ਨਾਗਰਿਕ ਸਨਮਾਨਾਂ ਤੋਂ ਇਲਾਵਾ ਪੀ.ਐੱਮ. ਮੋਦੀ ਨੂੰ ਪ੍ਰਸਿੱਧ ਗਲੋਬਲ ਸੰਗਠਨਾਂ ਤੋਂ ਕਈ ਵਿਸ਼ੇਸ਼ ਪੁਰਸਕਾਰ ਪ੍ਰਾਪਤ ਹੋਏ ਹਨ। ਇਹ ਸਨਮਾਨ ਦੁਨੀਆ ਭਰ ਦੇ ਦੇਸ਼ਾਂ ਨਾਲ ਭਾਰਤ ਦੇ ਵਧਦੇ ਸੰਬੰਧਾਂ ਨੂੰ ਦਰਸਾਉਂਦੇ ਹਨ।

ਇਕ ਨਜ਼ਰ ਪੀ.ਐੱਮ.ਮੋਦੀ ਨੂੰ ਪ੍ਰਮੁੱਖ ਦੇਸ਼ਾਂ ਵਲੋਂ ਦਿੱਤੇ ਗਏ ਸਰਵਉੱਚ ਨਾਗਰਿਕ ਸਨਮਾਨਾਂ 'ਤੇ :-

ਅਪ੍ਰੈਲ 2016 'ਚ ਸਾਊਦੀ ਅਰਬ ਦੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਊਦੀ ਅਰਬ ਦੇ ਸਰਵਉੱਚ ਨਾਗਰਿਕ ਸਨਮਾਨ, ਕਿੰਗ ਅਬਦੁੱਲਅਜ਼ੀਜ਼ ਸੈਸ਼ ਨਾਲ ਸਨਮਾਨਤ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਕਿੰਗ ਸਲਮਾਨ ਬਿਨ ਅਬਦੁੱਲਅਜ਼ੀਜ਼ ਵਲੋਂ ਪ੍ਰਦਾਨ ਕੀਤਾ ਗਿਆ।

2016 ਵਿਚ ਹੀ, ਪੀ.ਐੱਮ. ਮੋਦੀ ਨੂੰ ਅਫਗਾਨਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ, 'ਸਟੇਟ ਆਰਡਰ ਆਫ਼ ਗਾਜ਼ੀ ਅਮੀਰ ਅਮਾਨੁੱਲਾਹ ਖਾਨ' ਨਾਲ ਸਨਮਾਨਤ ਕੀਤਾ ਗਿਆ।

2018 'ਚ ਫਲਸਤੀਨ ਦੀ ਇਤਿਹਾਸਕ ਯਾਤਰਾ ਦੌਰਾਨ, ਪੀ.ਐੱਮ. ਮੋਦੀ ਨੂੰ ਗ੍ਰੈਂਡ ਕਾਲਰ ਆਫ਼ ਦਿ ਸਟੇਟ ਆਫ ਫਲਸਤੀਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜੋ ਵਿਦੇਸ਼ੀ ਵਿਸ਼ੇਸ਼ ਵਿਅਕਤੀਆਂ ਲਈ ਫਲਸਤੀਨ ਦਾ ਸਰਵਉੱਚ ਸਨਮਾਨਤ ਹੈ।

2019 'ਚ ਪ੍ਰਧਾਨ ਮੰਤਰੀ ਨੂੰ ਯੂਏਈ ਦੇ ਸਰਵਉੱਚ ਨਾਗਰਿਕ ਸਨਮਾਨ, ਆਰਡਰ ਆਫ਼ ਜਾਇਦ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜੋ ਭਾਰਤ-ਯੂਏਈ ਦੇ ਮਜ਼ਬੂਤ ਸੰਬੰਧਾਂ ਦਾ ਪ੍ਰਮਾਣ ਹੈ। 

ਰੂਸ ਨੇ ਪ੍ਰਧਾਨ ਮੰਤਰੀ ਨੂੰ 2019 'ਚ ਆਪਣੇ ਸਰਵਉੱਚ ਨਾਗਰਿਕ ਸਨਮਾਨ, ਆਰਡਰ ਆਫ ਸੇਂਟ ਏਂਡ੍ਰਯੂ ਦਿ ਏਪੋਸਟਲ ਨਾਲ ਵੀ ਸਨਮਾਨਤ ਕੀਤਾ। ਪੀ.ਐੱਮ. ਮੋਦੀ ਨੇ ਜੁਲਾਈ 2024 'ਚ ਮਾਸਕੋ ਦੀ ਆਪਣੀ ਯਾਤਰਾ ਦੌਰਾਨ ਇਹ ਪੁਰਸਕਾਰ ਪ੍ਰਾਪਤ ਕੀਤਾ। 

2019 'ਚ, ਮਾਲਦੀਵ ਨੇ ਪੀ.ਐੱਮ. ਮੋਦੀ ਨੂੰ ਆਰਡਰ ਆਫ਼ ਦਿ ਡਿਸਟਿੰਗਿਵਸ਼ਡ ਰੂਲ ਆਫ਼ ਨਿਸ਼ਾਨ ਇਜੁਦੀਨ ਨਾਲ ਸਨਮਾਨਤ ਕੀਤਾ, ਜੋ ਵਿਦੇਸ਼ੀ ਵਿਸ਼ੇਸ਼ ਵਿਅਕਤੀਆਂ ਲਈ ਦੇਸ਼ ਦਾ ਸਰਵਉੱਚ ਸਨਮਾਨਤ ਹੈ। 

ਸੰਯੁਕਤ ਰਾਜ ਅਮਰੀਕਾ ਨੇ 2020 'ਚ ਪੀ.ਐੱਮ. ਮੋਦੀ ਨੂੰ ਲੀਜਨ ਆਫ਼ ਮੈਰਿਟ ਨਾਲ ਸਨਮਾਨਤ ਕੀਤਾ, ਜੋ ਅਸਾਧਾਰਣ ਸੇਵਾ ਅਤੇ ਉਪਲੱਬਧੀਆਂ ਲਈ ਅਮਰੀਕੀ ਹਥਿਆਰਬੰਦ ਫੋਰਸਾਂ ਵਲੋਂ ਦਿੱਤਾ ਜਾਣ ਵਾਲਾ ਸਨਮਾਨ ਹੈ।

ਭੂਟਾਨ ਨੇ ਦਸੰਬਰ 2021 'ਚ ਪੀ.ਐੱਮ. ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ, ਆਰਡਰ ਆਫ ਦਿ ਡਰੂਕ ਗਿਆਲਪੋ ਨਾਲ ਸਨਮਾਨਤ ਕੀਤਾ। ਇਹ ਪੁਰਸਕਾਰ ਮਾਰਚ 2024 'ਚ ਭੂਟਾਨ ਦੀ ਉਨ੍ਹਾਂ ਦੀ ਯਾਤਰਾ ਦੌਰਾਨ ਪ੍ਰਦਾਨ ਕੀਤਾ ਗਿਾ।

13 ਜੁਲਾਈ 2023 ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਦੀ ਅਗਵਾਈ 'ਚ ਆਯੋਜਿਤ ਇਕ ਸਮਾਰੋਹ 'ਚ ਪੀ.ਐੱਮ. ਮੋਦੀ ਨੂੰ ਫਰਾਂਸ ਦੇ ਸਰਵਉੱਚ ਪੁਰਸਕਾਰ ਗ੍ਰੈਂਡ ਕ੍ਰਾਸ ਆਫ਼ ਦਿ ਲੀਜਨ ਆਫ਼ ਆਨਰ ਨਾਲ ਸਨਮਾਨਤ ਕੀਤਾ ਗਿਆ।


DIsha

Content Editor

Related News