ਲਾਲ ਕਿਲ੍ਹੇ 'ਤੇ 12ਵੀਂ ਵਾਰ ਤਿਰੰਗਾ ਲਹਿਰਾਉਣਗੇ PM ਮੋਦੀ

Thursday, Aug 14, 2025 - 02:16 PM (IST)

ਲਾਲ ਕਿਲ੍ਹੇ 'ਤੇ 12ਵੀਂ ਵਾਰ ਤਿਰੰਗਾ ਲਹਿਰਾਉਣਗੇ PM ਮੋਦੀ

ਨਵੀਂ ਦਿੱਲੀ : ਇਸ ਵਾਰ 15 ਅਗਸਤ ਯਾਨੀ ਆਜ਼ਾਦੀ ਦਿਵਸ ਬਹੁਤ ਖ਼ਾਸ ਰਹਿਣ ਵਾਲਾ ਹੈ। ਇਸ ਸਾਲ ਆਜ਼ਾਦੀ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ 'ਤੇ 12ਵੀਂ ਵਾਰ ਤਿਰੰਗਾ ਲਹਿਰਾਉਣਗੇ, ਜਿਸ ਤੋਂ ਬਾਅਦ ਉਹ ਰਾਸ਼ਟਰ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਇਸ ਦਿਨ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿੱਚ ਸਰਕਾਰੀ ਏਜੰਡਾ ਪੇਸ਼ ਕਰਨ ਦੇ ਨਾਲ-ਨਾਲ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹਨ। ਇਸ ਦੌਰਾਨ ਉਹ ਮਹੱਤਵਪੂਰਨ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕਰਦੇ ਹਨ। ਪਿਛਲੇ ਆਜ਼ਾਦੀ ਦਿਵਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ 'ਤੇ 11ਵੀਂ ਵਾਰ ਤਿਰੰਗਾ ਲਹਿਰਾ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਵਾਰ ਉਹ 12ਵੀਂ ਵਾਰ ਤਿਰੰਗਾ ਲਹਿਰਾ ਰਹੇ ਹਨ। 

ਪੜ੍ਹੋ ਇਹ ਵੀ - ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ, ਹੋ ਗਿਆ ਛੁੱਟੀਆਂ ਦਾ ਐਲਾਨ

ਜਾਣੋ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਾ ਕਿਉਂ ਹੁੰਦਾ ਹੈ ਜ਼ਰੂਰੀ
ਆਜ਼ਾਦੀ ਦਿਵਸ ਦੇ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀ ਪਰੰਪਰਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1947 ਵਿੱਚ ਸ਼ੁਰੂ ਕੀਤੀ ਸੀ। ਉਦੋਂ ਤੋਂ ਲਾਲ ਕਿਲ੍ਹੇ ਦੀ ਫ਼ਸੀਲ ਪ੍ਰਧਾਨ ਮੰਤਰੀ ਦਾ ਅਧਿਕਾਰਤ ਪਲੇਟਫਾਰਮ ਬਣ ਗਈ ਹੈ। ਇੱਥੋਂ ਉਹ ਨਾ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਦੇ ਹਨ ਸਗੋਂ ਦੇਸ਼ ਦੇ ਸਾਹਮਣੇ ਚੁਣੌਤੀਆਂ ਅਤੇ ਭਵਿੱਖ ਲਈ ਦ੍ਰਿਸ਼ਟੀਕੋਣ ਨੂੰ ਵੀ ਪੇਸ਼ ਕਰਦੇ ਹਨ। ਜਿੰਨੀ ਵਾਰ ਕਿਸੇ ਨੇਤਾ ਨੂੰ ਇਹ ਮੌਕਾ ਮਿਲਦਾ ਹੈ, ਉਸਦੀ ਰਾਜਨੀਤਿਕ ਸਥਿਰਤਾ ਅਤੇ ਜਨਤਾ ਵਿੱਚ ਉਸਦੀ ਪਕੜ ਓਨੀ ਹੀ ਮਜ਼ਬੂਤ ਹੁੰਦੀ ਹੈ।

ਪੜ੍ਹੋ ਇਹ ਵੀ -  'ਪਾਇਲਟ ਦੀ ਗਲਤੀ ਕਾਰਨ ਹੋਈਆਂ 40 ਫ਼ੀਸਦੀ ਮੌਤਾਂ...', ਰਿਪੋਰਟ 'ਚ ਵੱਡਾ ਖ਼ੁਲਾਸਾ

ਜਾਣੋ ਕਿਸ ਨੇ ਕਿੰਨੀ ਵਾਰ ਲਹਿਰਾਇਆ ਤਿਰੰਗਾ
 
ਪੰਡਿਤ ਜਵਾਹਰ ਲਾਲ ਨਹਿਰੂ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਨਾਮ ਲਾਲ ਕਿਲ੍ਹੇ 'ਤੇ ਸਭ ਤੋਂ ਵੱਧ ਵਾਰ (17 ਵਾਰ) ਝੰਡਾ ਲਹਿਰਾਉਣ ਦਾ ਰਿਕਾਰਡ ਹੈ। ਉਨ੍ਹਾਂ ਨੇ 1947 ਤੋਂ 1963 ਤੱਕ ਹਰ ਸਾਲ ਤਿਰੰਗਾ ਲਹਿਰਾਇਆ ਹੈ।

ਇੰਦਰਾ ਗਾਂਧੀ: ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਦੂਜੇ ਸਥਾਨ 'ਤੇ ਹੈ, ਜਿਨ੍ਹਾਂ ਨੂੰ ਇਹ ਸਨਮਾਨ 16 ਵਾਰ ਮਿਲਿਆ। ਉਨ੍ਹਾਂ ਨੇ ਆਪਣੇ ਦੋ ਕਾਰਜਕਾਲਾਂ (1966-76 ਅਤੇ 1980-84) ਵਿੱਚ ਦੇਸ਼ ਦੀ ਅਗਵਾਈ ਕੀਤੀ।

ਨਰਿੰਦਰ ਮੋਦੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ 15 ਅਗਸਤ, 2025 ਨੂੰ ਲਾਲ ਕਿਲ੍ਹੇ 'ਤੇ 12ਵੀਂ ਵਾਰ ਤਿਰੰਗਾ ਲਹਿਰਾਉਣਗੇ। ਝੰਡਾ ਲਹਿਰਾਉਣ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਮਜ਼ਬੂਤੀ ਕਾਇਮ ਕਰ ਲੈਣਗੇ। 

ਪੜ੍ਹੋ ਇਹ ਵੀ - 'ਧਰਤੀ ਤੇ ਅਸਮਾਨ ਦੋਵਾਂ ਤੋਂ ਵਰ੍ਹੇਗੀ ਅੱਗ...', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ ਨੇ ਮਚਾਈ ਹਲਚਲ

ਡਾ. ਮਨਮੋਹਨ ਸਿੰਘ: ਪ੍ਰਧਾਨ ਮੰਤਰੀ ਮੋਦੀ ਤੋਂ ਠੀਕ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੋਂ ਲਗਾਤਾਰ 10 ਵਾਰ (2004-2013) ਤਿਰੰਗਾ ਝੰਡਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।

ਅਟਲ ਬਿਹਾਰੀ ਵਾਜਪਾਈ: ਭਾਰਤ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ, ਉਹ ਅਟਲ ਬਿਹਾਰੀ ਵਾਜਪਾਈ ਸਨ। ਉਨ੍ਹਾਂ ਨੇ ਕੁੱਲ 6 ਵਾਰ (1998-2003) ਤਿਰੰਗਾ ਲਹਿਰਾਇਆ।

ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! 14, 15, 16, 17 ਨੂੰ ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News