ਪ੍ਰਧਾਨ ਮੰਤਰੀ ਮੋਦੀ ਨੇ ਵਾਰੰਗਲ 'ਚ ਮਸ਼ਹੂਰ ਭਦਰਕਾਲੀ ਮੰਦਰ 'ਚ ਕੀਤੀ ਪੂਜਾ
Saturday, Jul 08, 2023 - 01:29 PM (IST)
ਪਾਰੰਗਲ (ਤਲੰਗਾਨਾ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਇਤਿਹਾਸਿਕ ਵਾਰੰਗਲ ਸ਼ਹਿਰ ਦੇ ਦੌਰੇ ਦੌਰਾਨ ਸ਼ਨੀਵਾਰ ਨੂੰ ਇੱਥੇ ਮਸ਼ਹੂਰ ਭਦਰਕਾਲੀ ਮੰਦਰ 'ਚ ਵਿਸ਼ੇਸ਼ ਪੂਜਾ ਕੀਤੀ। ਉਹ ਕਰੀਬ 6,100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਜਾਂ ਉਦਘਾਟਨ ਕਰਨ ਅਤੇ ਇਕ ਜਨਸਭਾ ਨੂੰ ਸੰਬੋਧਨ ਕਰਨ ਲਈ ਵਾਰੰਗਲ ਪੁੱਜੇ ਹਨ।
ਇਹ ਵੀ ਪੜ੍ਹੋ– ਸ਼ਰਮਨਾਕ! ਕਿਰਾਏ ਨੂੰ ਲੈ ਕੇ ਹੋਇਆ ਝਗੜਾ, ਚਾਲਕ ਨੇ ਔਰਤ ਨੂੰ ਆਟੋ ਪਿੱਛੇ ਬੰਨ੍ਹ ਕੇ 200 ਮੀਟਰ ਤੱਕ ਘੜੀਸਿਆ
ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੇਂਦਰੀ ਸੈਰ-ਸਪਾਟਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਤੇਲੰਗਾਨਾ ਇਕਾਈ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਕਿਸ਼ਨ ਰੈੱਡੀ ਅਤੇ ਹੋਰ ਨੇਤਾ ਵੀ ਮੌਜੂਦ ਸਨ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਇਕ ਵਿਸ਼ੇਸ਼ ਜਹਾਜ਼ ਰਾਹੀਂ ਹੈਦਰਾਬਾਦ ਪਹੁੰਚੇ ਅਤੇ ਹੈਲੀਕਾਪਟਰ ਰਾਹੀਂ ਵਾਰੰਗਲ ਆਏ।
ਵਾਰੰਗਲ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ ਕਿ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪਾਰੰਗਲ ਜਾ ਰਿਹਾ ਹਾਂ, ਜਿੱਥੇ ਅਸੀਂ 6,100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਾਂਗੇ। ਇਨ੍ਹਾਂ ਪ੍ਰਾਜੈਕਟਾਂ 'ਚ ਰਾਜਮਾਰਗ ਤੋਂ ਲੈ ਕੇ ਰੇਲਵੇ ਤਕ ਵੱਖ-ਵੱਖ ਖੇਤਰਾਂ ਦੇ ਪ੍ਰਾਜੈਕਟ ਸ਼ਾਮਲ ਹਨ, ਜੋ ਤੇਲੰਗਾਨਾ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੇ।
ਇਹ ਵੀ ਪੜ੍ਹੋ– ਆਸਾਮ ’ਚ 2 ਨਾਬਾਲਿਗ ਕੁੜੀਆਂ ਨਾਲ ਜਬਰ-ਜ਼ਨਾਹ, ਇਕ ਦੀ ਮੌਤ
ਇਸਤੋਂ ਪਹਿਲਾਂ ਤੇਲੰਗਾਨਾ 'ਚ ਸੱਤਾਧਾਰੀ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) ਦੇ ਕਾਰਜਾਰੀ ਪ੍ਰਧਾਨ ਕੇ.ਟੀ. ਰਾਮ ਰਾਓ ਨੇ ਕੇਂਦਰ ਦੀ ਰਾਸ਼ਟੀਰ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ 'ਤੇ ਪਿਛਲੇ 9 ਸਾਲਾਂ ਤੋਂ 'ਤੇਲੰਗਾਨਾ ਵਿਰੋਧੀ' ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ 8 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਤੇਲੰਗਾਨਾ ਦੌਰੇ ਦਾ 'ਬਾਈਕਾਟ' ਕਰੇਗੀ।
ਇਹ ਵੀ ਪੜ੍ਹੋ– ਚਲਦੀ ਟਰੇਨ 'ਚ ਲੱਗੀ ਅੱਗ, ਤਿੰਨ ਬੋਗੀਆਂ ਸੜ ਕੇ ਸੁਆਹ, ਯਾਤਰੀਆਂ 'ਚ ਮਚੀ ਹਫੜਾ-ਦਫੜੀ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8