PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼ ਵਾਸੀਆਂ ਨੂੰ ਕੀਤਾ ਸਮਰਪਿਤ

Tuesday, Jul 07, 2026 - 12:55 PM (IST)

PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼ ਵਾਸੀਆਂ ਨੂੰ ਕੀਤਾ ਸਮਰਪਿਤ

ਜਕਾਰਤਾ (ਭਾਸ਼ਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਗਈ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਇੰਡੋਨੇਸ਼ੀਆ ਦੇ ਸਭ ਤੋਂ ਉੱਚੇ ਸਨਮਾਨ ‘ਬਿੰਤਾਂਗ ਆਦਿਪੁਰਨਾ’  ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨੇ ਜਕਾਰਤਾ ਵਿੱਚ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮੈਡਲ ਭੇਟ ਕੀਤਾ।

ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀਐਮ ਮੋਦੀ ਨੇ ਇਸ ਸਨਮਾਨ ਲਈ ਇੰਡੋਨੇਸ਼ੀਆਈ ਰਾਸ਼ਟਰਪਤੀ ਅਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਕਰੋੜਾਂ ਭਾਰਤੀਆਂ ਦਾ ਹੈ ਅਤੇ ਇਹ ਭਾਰਤ ਤੇ ਇੰਡੋਨੇਸ਼ੀਆ ਦੇ ਇਤਿਹਾਸਕ ਤੇ ਗੂੜ੍ਹੇ ਸਬੰਧਾਂ ਦੀ ਪ੍ਰਤੀਕ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 'ਮੈਲਬੌਰਨ ਮੀਟਸ ਮੋਦੀ' ਸਮਾਗਮ ਲਈ ਭਾਰਤੀ ਭਾਈਚਾਰੇ 'ਚ ਭਾਰੀ ਉਤਸ਼ਾਹ; ਹਜ਼ਾਰਾਂ  ਲੋਕਾਂ ਦੇ ਪਹੁੰਚਣ ਦੀ ਉਮੀਦ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਪੁਰਸਕਾਰ ਭਾਰਤ-ਇੰਡੋਨੇਸ਼ੀਆ ਦੋਸਤੀ ਨੂੰ ਇੱਕ ਸ਼ਰਧਾਂਜਲੀ ਹੈ। ਉਨ੍ਹਾਂ ਮੁਤਾਬਕ ਇਹ ਸਨਮਾਨ ਪ੍ਰਧਾਨ ਮੰਤਰੀ ਦੀ ਉਸ ਅਗਵਾਈ ਦੀ ਮਾਨਤਾ ਹੈ ਜਿਸ ਨੇ ਇੰਡੋਨੇਸ਼ੀਆ ਦੀ ਏਕਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਇਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਇਸ ਨੂੰ ਭਾਰਤੀਆਂ ਲਈ ਬਹੁਤ ਮਾਣ ਵਾਲੀ ਗੱਲ ਦੱਸਿਆ ਅਤੇ ਕਿਹਾ ਕਿ ਇਹ ਸਨਮਾਨ ਪੀਐਮ ਮੋਦੀ ਦੀਆਂ ਭਾਰਤ-ਆਸੀਆਨ (ASEAN) ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਬੂਤ ਹੈ।

ਇੱਥੇ ਦੱੱਸ ਦਈਏ ਕਿ ਇਹ ਇੰਡੋਨੇਸ਼ੀਆ ਗਣਰਾਜ ਦਾ ਸਭ ਤੋਂ ਵੱਡਾ ਸਨਮਾਨ ਹੈ, ਜਿਸ ਦੀ ਸ਼ੁਰੂਆਤ ਸਾਲ 1959 ਵਿੱਚ ਕੀਤੀ ਗਈ ਸੀ। ਇਹ ਸਨਮਾਨ ਉਨ੍ਹਾਂ ਖਾਸ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਇੰਡੋਨੇਸ਼ੀਆ ਦੀ ਏਕਤਾ, ਨਿਰੰਤਰਤਾ ਅਤੇ ਖੁਸ਼ਹਾਲੀ ਲਈ ਬੇਮਿਸਾਲ ਸੇਵਾਵਾਂ ਨਿਭਾਈਆਂ ਹੋਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News