ਮੁੱਖ ਮੰਤਰੀਆਂ ਨਾਲ ਬੈਠਕ 'ਚ ਬੋਲੇ ਮੋਦੀ- ਕੋਰੋਨਾ ਨਾਲ ਹੋਈ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ

06/16/2020 4:28:00 PM

ਨਵੀਂ ਦਿੱਲੀ- ਦੇਸ਼ 'ਚ ਵਧੇ ਕੋਰੋਨਾ ਸੰਕਟ ਦਰਮਿਆਨ ਅੱਜ ਤੋਂ 2 ਦਿਨਾਂ ਦੀ ਕੇਂਦਰ ਅਤੇ ਸੂਬਿਆਂ ਦੀ ਅਹਿਮ ਬੈਠਕ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ, ਚੰਡੀਗੜ੍ਹ ਸਮੇਤ ਪਹਾੜੀ ਅਤੇ ਉੱਤਰ-ਪੂਰਬੀ ਸੂਬਿਆਂ ਨਾਲ ਬੈਠਕ ਕੀਤੀ। ਮੁੱਖ ਮੰਤਰੀਆਂ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਬਜ਼ਾਰਾਂ 'ਚ ਲੋਕ ਬੇਪਰਵਾਹ ਘੁੰਮ ਰਹੇ ਹਨ, ਹਰ ਪਾਸੇ ਭੀੜ ਦਿੱਸ ਰਹੀ ਹੈ। ਕਈ ਲੋਕ ਤਾਂ ਬਿਨਾਂ ਮਾਸਕ ਦੇ ਵੀ ਦੇਖੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਖਤਰਨਾਕ ਸਾਬਤ ਹੋ ਰਿਹਾ ਹੈ। ਉੱਥੇ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਸਮੇਂ ਰਹਿੰਦੇ ਲਗਾਏ ਗਏ ਲਾਕਡਾਊਨ (ਤਾਲਾਬੰਦੀ) ਕਾਰਨ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਠੀਕ ਰਹੀ।

ਪੀ.ਐੱਮ. ਮੋਦੀ ਨੇ ਇਸ ਦੌਰਾਨ ਮੁੱਖ ਮੰਤਰੀਆਂ ਨੇ ਕਿਹਾ ਕਿ ਅਨਲੌਕ 1 ਨੂੰ ਲਾਗੂ ਹੋਏ 2 ਹਫ਼ਤੇ ਬੀਤ ਗਏ ਹਨ। ਇਸ ਤੋਂ ਸਾਨੂੰ ਮਿਲੇ ਅਨੁਭਵ ਭਵਿੱਖ 'ਚ ਕੰਮ ਆਉਣਗੇ। ਅੱਜ ਮੈਂ ਲੋਕਾਂ ਤੋਂ ਜ਼ਮੀਨੀ ਹਾਲਾਤ ਜਾਣਾਂਗਾ। ਤੁਹਾਡੇ ਸੁਝਾਅ ਭਵਿੱਖ ਦੀ ਰਣਨੀਤੀ ਤੈਅ ਕਰਨ 'ਚ ਮਦਦ ਕਰਨਗੇ। ਮੋਦੀ ਨੇ ਕਿਹਾ ਕਿ ਹਾਲੇ ਵੀ ਬਿਨਾਂ ਮਾਸਕ ਲਗਾਏ ਬਾਹਰ ਜਾਣਾ ਉੱਚਿਤ ਨਹੀਂ ਹੈ। 2 ਗਜ ਦੀ ਦੂਰੀ, ਹੱਥ ਧੋਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਬਜ਼ਾਰ ਖੁੱਲ੍ਹਣ ਦੇ ਨਾਲ ਹੀ ਲੋਕ ਬਾਹਰ ਨਿਕਲ ਰਹੇ ਹਨ, ਅਜਿਹੇ 'ਚ ਇਹ ਬੇਹੱਦ ਮਹੱਤਵਪੂਰਨ ਹੈ।

ਪੀ.ਐੱਮ. ਮੋਦੀ ਨੇ ਕਿਹਾ,''ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੋਰੋਨਾ ਨੂੰ ਜਿੰਨਾ ਰੋਕ ਸਕਾਂਗਾ, ਉਸ ਦਾ ਵਧਣਾ ਜਿੰਨਾ ਰੋਕ ਸਕਾਂਗਾ, ਓਨੀ ਹੀ ਸਾਡੀ ਅਰਥ ਵਿਵਸਥਾ ਖੁੱਲ੍ਹੇਗੀ, ਸਾਡੇ ਦਫ਼ਤਰ ਖੁੱਲ੍ਹਣਗੇ, ਮਾਰਕੀਟ ਖੁੱਲ੍ਹੇਗੀ, ਟਰਾਂਸਪੋਰਟ ਦੇ ਸਾਧਨ ਖੁੱਲ੍ਹਣਗੇ ਅਤੇ ਓਨੇ ਹੀ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ।''

ਪੀ.ਐੱਮ. ਮੋਦੀ ਨੇ ਕਿਹਾ ਕਿ ਕਿਸਾਨ ਦੇ ਉਤਪਾਦ ਦੀ ਮਾਰਕੀਟਿੰਗ ਦੇ ਖੇਤਰ 'ਚ ਹਾਲ 'ਚ ਜੋ ਸੁਧਾਰ ਕੀਤੇ ਗਏ ਹਨ, ਉਸ ਤੋਂ ਵੀ ਕਿਸਾਨਾਂ ਨੂੰ ਲਾਭ ਹੋਵੇਗਾ। ਲੋਕਲ ਪ੍ਰੋਡਕਟ ਲਈ ਜਿਸ ਕਲਸਟਰ ਬੇਸਡ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਵੀ ਲਾਭ ਹਰ ਸੂਬੇ ਨੂੰ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਬਲਾਕ, ਹਰ ਜ਼ਿਲ੍ਹੇ 'ਚ ਅਜਿਹੇ ਪ੍ਰੋਡਕਟਸ ਦੀ ਪਛਾਣ ਕਰਨ, ਜਿਨ੍ਹਾਂ ਦੀ ਮਾਰਕੀਟਿੰਗ ਕਰ ਕੇ, ਇਕ ਬਿਹਤਰ ਪ੍ਰੋਡਕਟ ਅਸੀਂ ਦੇਸ਼ ਅਤੇ ਦੁਨੀਆ ਦੇ ਬਜ਼ਾਰ 'ਚ ਉਤਾਰ ਸਕਦੇ ਹਾਂ।

16 ਜੂਨ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਇਨ੍ਹਾਂ 'ਚ ਪੰਜਾਬ, ਆਸਾਮ, ਕੇਰਲ, ਉਤਰਾਖੰਡ, ਝਾਰਖੰਡ, ਛੱਤੀਸਗੜ੍ਹ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਗੋਆ, ਮਣੀਪੁਰ, ਨਾਗਾਲੈਂਡ, ਲੱਦਾਖ, ਪੁਡੂਚੇਰੀ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਅੰਡਮਾਨ ਅਤੇ ਨਿਕੋਬਾਰ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ, ਸਿੱਕਮ ਅਤੇ ਲਕਸ਼ਦੀਪ ਸ਼ਾਮਲ ਹਨ।


DIsha

Content Editor

Related News