ਚੰਦਰਸ਼ੇਖਰ ਆਜ਼ਾਦ 'ਤੇ ਲਿਖੀ ਕਿਤਾਬ ਕੱਲ ਰੀਲਿਜ਼ ਕਰਨਗੇ ਪ੍ਰਧਾਨ ਮੰਤਰੀ ਮੋਦੀ

Wednesday, Jul 24, 2019 - 01:17 AM (IST)

ਚੰਦਰਸ਼ੇਖਰ ਆਜ਼ਾਦ 'ਤੇ ਲਿਖੀ ਕਿਤਾਬ ਕੱਲ ਰੀਲਿਜ਼ ਕਰਨਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ 'ਤੇ ਲਿਖੀ ਕਿਤਾਬ 'ਚੰਦਰਸ਼ੇਖਰ-ਬੇਸਟ ਆਈਕਨ ਆਫ ਆਈਡਿਓਲਾਜਿਕਲ ਪਾਲਿਟਿਕਸ' ਦਾ 24 ਜੁਲਾਈ ਨੂੰ ਸਾਮ  5 ਵਜੇ ਵਿਮੋਚਨ ਕਰਨਗੇ। ਇਹ ਕਿਤਾਬ ਹਰੀਵੰਸ਼ ਅਤੇ ਰਵੀਦੱਤ ਬਾਜਪੇਈ ਨੇ ਨਾਲ ਮਿਲ ਕੇ ਲਿਖੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਬਾਲਯੋਗੀ ਆਡਿਟੋਰੀਅਮ 'ਚ ਇਸ ਕਿਤਾਬ ਦਾ ਵਿਮੋਚਨ ਕਰਨਗੇ। ਇਸ ਦੌਰਾਨ ਉਪਰਾਸ਼ਟਰਪਤੀ ਵੈਂਕੇਆ ਨਾਇਡੂ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਲੋਕ ਸਭਾ ਸਪੀਕਰ ਓਮ ਬਿਡਲਾ ਅਤੇ ਰਾਜਸਭਾ 'ਚ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਿਤਾਬ ਦੇ ਵਿਮੋਚਨ ਦੌਰਾਨ ਮੌਜੂਦ ਰਹਿਣਗੇ।


ਦੇਸ਼ ਦੀ ਆਜ਼ਾਦੀ 'ਚ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਚੰਦਰਸ਼ੇਖਰ ਆਜਾਦ ਦਾ ਜਨਮ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਦੇ ਭਾਬਰਾ 'ਚ 23 ਜੁਲਾਈ 1906 ਨੂੰ ਹੋਇਆ ਸੀ। 1920 'ਚ ਸਿਰਫ 14 ਸਾਲ ਦੀ ਉਮਰ 'ਚ ਹੀ ਉਹ ਅਸਹਿਯੋਗ ਅੰਦੋਲਨ ਨਾਲ ਜੁੜ ਗਿਆ। ਉਨ੍ਹਾਂ ਨੂੰ ਯਾਦ ਕਰਦੇ ਹੋਏ ਨਰਿੰਦਰ ਮੋਦੀ ਨੇ ਟਵੀਟ ਕੀਤਾ ਅਤੇ ਲਿਖਿਆ ਹੈ ਕਿ 'ਉਸਦੀ ਵਿਰਤਾ ਦੀ ਗਾਥਾ ਦੇਸ਼ਵਾਸੀਆਂ ਲਈ ਪ੍ਰੇਰਣਾ ਦਾ ਸਰੋਤ ਹੈ।


author

satpal klair

Content Editor

Related News