ਪ੍ਰਧਾਨ ਮੰਤਰੀ ਮੋਦੀ 24 ਨੂੰ ਸਮਸਤੀਪੁਰ ਤੋਂ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ

Sunday, Oct 19, 2025 - 10:31 PM (IST)

ਪ੍ਰਧਾਨ ਮੰਤਰੀ ਮੋਦੀ 24 ਨੂੰ ਸਮਸਤੀਪੁਰ ਤੋਂ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ

ਪਟਨਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਤੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਸ ਮਹੀਨੇ ਦੇ ਅੰਤ ਤੱਕ ਚਾਰ ਚੋਣ ਰੈਲੀਆਂ ਕਰਨਗੇ।ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੈਸਵਾਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ 24 ਅਕਤੂਬਰ ਨੂੰ ਸਮਸਤੀਪੁਰ ’ਚ ਆਪਣੀ ਪਹਿਲੀ ਰੈਲੀ ਦੇ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਸੇ ਦਿਨ ਉਹ ਬੇਗੂਸਰਾਏ ’ਚ ਦੂਜੀ ਰੈਲੀ ਨੂੰ ਸੰਬੋਧਨ ਕਰਨਗੇ।’’

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਦੀ ਸ਼ੁਰੂਆਤ ਸਮਸਤੀਪੁਰ ਜ਼ਿਲੇ ’ਚ ਸਥਿਤ ਭਾਰਤ ਰਤਨ ਕਰਪੂਰੀ ਠਾਕੁਰ ਦੇ ਜਨਮ ਸਥਾਨ ਕਰਪੂਰੀ ਗ੍ਰਾਮ ਤੋਂ ਕਰਨਗੇ। ਪ੍ਰਧਾਨ ਮੰਤਰੀ ਉੱਥੇ ਜਾ ਕੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਇਸ ਤੋਂ ਬਾਅਦ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੂਜੀ ਰੈਲੀ ਬੇਗੂਸਰਾਏ ’ਚ ਦੁਪਹਿਰ ਬਾਅਦ ਆਯੋਜਿਤ ਕੀਤੀ ਜਾਵੇਗੀ।

ਜੈਸਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ 30 ਅਕਤੂਬਰ ਨੂੰ ਫਿਰ ਤੋਂ ਬਿਹਾਰ ਆਉਣਗੇ ਅਤੇ ਮੁਜ਼ੱਫਰਪੁਰ ਅਤੇ ਛਪਰਾ (ਸਾਰਣ ਜ਼ਿਲਾ ਹੈੱਡਕੁਆਰਟਰ) ’ਚ ਚੋਣ ਰੈਲੀਆਂ ਕਰਨਗੇ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਦੀਆਂ ਹੋਰ ਰੈਲੀਆਂ 2, 3, 6 ਅਤੇ 7 ਨਵੰਬਰ ਨੂੰ ਵੀ ਨਿਰਧਾਰਤ ਹਨ। ਇਨ੍ਹਾਂ ਦਾ ਵਿਸਥਾਰਤ ਪ੍ਰੋਗਰਾਮ ਬਾਅਦ ’ਚ ਜਾਰੀ ਕੀਤਾ ਜਾਵੇਗਾ।’’


author

Hardeep Kumar

Content Editor

Related News