ਪ੍ਰਾਇਮਰੀ ਸਿੱਖਿਆ 'ਚ ਮਰਦ ਅਧਿਆਪਕਾਂ ਮੁਕਾਬਲੇ ਤੀਵੀਂਆਂ ਦੀ ਸ਼ਮੂਲੀਅਤ ਵੱਧ (ਵੀਡੀਓ)

09/06/2020 6:27:56 PM

ਜਲੰਧਰ (ਬਿਊਰੋ) - ਸਾਡੇ ਦੇਸ਼ ਦੀਆਂ ਤੀਵੀਆਂ ਦੀ ਕੁੱਲ ਆਬਾਦੀ ਦਾ 18 ਫ਼ੀਸਦੀ ਹਿੱਸਾ ਨੌਕਰੀ ਕਰਦਾ ਹੈ। ਇਸ ਵਿੱਚ ਖੇਤੀ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਬੀਬੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। ਸਿੱਖਿਆ ਦੇ ਖੇਤਰ 'ਚ ਜੇ ਪ੍ਰਾਇਮਰੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬੀਬੀਆਂ ਦੀ ਹਿੱਸੇਦਾਰੀ 100 ਮਰਦਾਂ ਦੇ ਮੁਕਾਬਲੇ 183 ਹੈ। ਸੈਕੰਡਰੀ, ਸੀਨੀਅਰ ਸੈਕੰਡਰੀ ਅਤੇ ਕਾਲਜ ਪੱਧਰ ਤੱਕ ਇਹ ਅਨੁਪਾਤ ਪੱਧਰ 100 ਮਰਦਾਂ ਪਿੱਛੇ 73 ਤੀਵੀਂਆਂ ਹੈ। ਇਸ ਦਾ ਮਤਲਬ ਇਹ ਕਿ ਜਿਵੇਂ ਜਿਵੇਂ ਪੜ੍ਹਾਈ ਦਾ ਪੱਧਰ ਵਧਦਾ ਜਾਂਦਾ ਹੈ ਤਿਉਂ ਤਿਉਂ ਅਧਿਆਪਕ ਦੇ ਤੌਰ 'ਤੇ ਬੀਬੀਆਂ ਦੀ ਸ਼ਮੂਲੀਅਤ ਘੱਟ ਦੀ ਜਾਂਦੀ ਹੈ।

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਸਾਡੇ ਦੇਸ਼ ਦੀ ਆਬਾਦੀ 125 ਕਰੋੜ ਹੈ ਅਤੇ ਇਸ ਵੇਲੇ ਇੱਥੇ 1 ਕਰੋੜ ਅਧਿਆਪਕ ਪੜ੍ਹਾ ਰਹੇ ਹਨ। ਜਿਨ੍ਹਾਂ ਵਿੱਚੋਂ 87 ਲੱਖ ਅਧਿਆਪਕ ਸਕੂਲਾਂ ਵਿੱਚ ਹਨ ਅਤੇ 14 ਲੱਖ ਅਧਿਆਪਕ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾ ਰਹੇ ਹਨ। ਮਾਪਦੰਡਾਂ ਮੁਤਾਬਕ 30 ਵਿਦਿਆਰਥੀਆਂ ਲਈ 1 ਅਧਿਆਪਕ ਹੋਣਾ ਲਾਜ਼ਮੀ ਹੈ। ਸਕੂਲਾਂ ਵਿੱਚ 23 ਵਿਦਿਆਰਥੀਆਂ ਪਿੱਛੇ 1 ਅਧਿਆਪਕ ਪੜ੍ਹਾ ਰਿਹਾ ਹੈ, ਜਿਸ ਦਾ ਦਾਅਵਾ ਮਨੁੱਖੀ ਸਰੋਤ ਮਹਿਕਮੇ ਨੇ ਸਕੂਲ ਸਿੱਖਿਆ ਵਿਭਾਗ ਦੀ ਸਾਲ 2018 ਦੀ ਰਿਪੋਰਟ ਵਿੱਚ ਕੀਤਾ ਹੈ। 

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

ਉਚੇਰੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ 29 ਵਿਦਿਆਰਥੀਆਂ ਲਈ 1 ਅਧਿਆਪਕ ਉਪਲੱਬਧ ਹੈ ਜਦਕਿ ਮਾਪਦੰਡਾਂ ਮੁਤਾਬਕ 35 ਵਿਦਿਆਰਥੀਆਂ ਪਿੱਛੇ 1 ਅਧਿਆਪਕ ਬਹੁਤ ਹੈ। ਪਰ ਗਿਆਰ੍ਹਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਵਾਲੇ ਅਧਿਆਪਕਾਂ ਉੱਪਰ ਜ਼ਿਆਦਾ ਬੋਝ ਹੈ। ਸਾਡੇ ਦੇਸ਼ ਦੇ ਸਕੂਲਾਂ ਵਿੱਚ 87 ਲੱਖ ਅਧਿਆਪਕ ਪੜ੍ਹਾ ਰਹੇ ਹਨ, ਜਿਨ੍ਹਾਂ ਵਿੱਚੋਂ 53 ਲੱਖ ਤੋਂ ਜ਼ਿਆਦਾ ਅਧਿਆਪਕ 8ਵੀਂ ਤੱਕ ਵੀ ਪੜ੍ਹਾਉਂਦੇ ਹਨ। 

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਕੇਂਦਰ ਦੀ ਇਕ ਰਿਪੋਰਟ ਨੇ ਖੁਲਾਸਾ ਕੀਤਾ ਸੀ ਕਿ ਸੀਨੀਅਰ ਸੈਕੰਡਰੀ ਸਿੱਖਿਆ ਵਿੱਚ 35 ਵਿਦਿਆਰਥੀਆਂ ਪਿੱਛੇ 1 ਅਧਿਆਪਕ ਹੈ। ਕਈ ਸਰਕਾਰੀ ਸਕੂਲਾਂ ਦਾ ਸੱਚ ਇਹ ਵੀ ਹੈ ਕਿ 50 ਵਿਦਿਆਰਥੀਆਂ ਪਿੱਛੇ 1 ਵੀ ਅਧਿਆਪਕ ਨਹੀਂ ਹੈ। ਦੂਜਾ ਅਧਿਆਪਕਾਂ ਉਪਰ ਪੜ੍ਹਾਈ ਦੇ ਨਾਲ ਨਾਲ ਚੋਣਾਂ ਕਰਵਾਉਣ, ਮਰਦਮ ਸ਼ੁਮਾਰੀ ਕਰਨ ਜਿਹੇ ਕਈ ਤਰ੍ਹਾਂ ਦੇ ਕੰਮਾਂ ਦਾ ਬੋਝ ਵੀ ਪਾ ਦਿੱਤਾ ਜਾਂਦਾ ਹੈ। 

ਸਾਵਧਾਨ! ਕਿਤੇ ਤੁਹਾਡੇ ਸੈਨੇਟਾਈਜ਼ਰ ''ਚ ਤਾਂ ਨਹੀਂ ਹੈ ‘ਜ਼ਹਿਰੀਲਾ ਪਦਾਰਥ’

ਪਿਛਲੇ ਪੰਜ ਸਾਲਾਂ ਤੋਂ ਅਧਿਆਪਕਾਂ ’ਤੇ ਬੋਝ ਵਧਦਾ ਹੀ ਜਾ ਰਿਹਾ ਹੈ ਪਰ ਸਰਕਾਰੀ ਅੰਕੜਿਆਂ ਮੁਤਾਬਕ ਇਹ ਮਾਪਦੰਡਾਂ ਮੁਤਾਬਕ ਹੈ, ਕਿਉਂਕਿ ਪੰਜ ਸਾਲਾਂ ਦੌਰਾਨ 1 ਅਧਿਆਪਕ ਲਈ ਵਿਦਿਆਰਥੀ 22 ਤੋਂ ਵੱਧ ਕੇ 29 ਤੱਕ ਪਹੁੰਚੇ ਹਨ। ਅਧਿਆਪਕਾਂ ਦੇ ਬੋਝ ਨੂੰ ਲੈ ਕੇ ਜੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਬੋਝ ਉੱਤਰ ਪ੍ਰਦੇਸ਼ ਦੇ ਅਧਿਆਪਕਾਂ ਉੱਪਰ ਹੈ। ਜਿੱਥੇ 1 ਅਧਿਆਪਕ ਨੂੰ 39 ਵਿਦਿਆਰਥੀ ਆਉਂਦੇ ਹਨ। ਬਿਹਾਰ ’ਚ ਇਹ ਅੰਕੜਾ 36 ਵਿਦਿਆਰਥੀਆਂ ਦਾ ਹੈ।

ਜਾਣੋ ਆਖਰ ਕਦੋਂ ਰਿਲੀਜ਼ ਹੋਵੇਗੀ ‘ਭਾਰਤੀ ਵੀਡੀਓ ਗੇਮ FAU-G (ਵੀਡੀਓ)

ਨਰਸਰੀ ਤੋਂ ਲੈ ਕੇ ਉਚੇਰੇ ਪੱਧਰ ਤੱਕ ਪੜ੍ਹਾਉਣ ਦਾ ਬੋਝ ਇੱਕ ਵੱਖਰਾ ਮੁੱਦਾ ਹੈ ਪਰ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਾਇਮਰੀ ਸਿੱਖਿਆ ਦੀ ਵਾਗ ਡੋਰ ਤੀਵੀਂਆਂ ਹੀ ਸੰਭਾਲ ਰਹੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....


rajwinder kaur

Content Editor

Related News