ਆਸਥਾ ਦੀ ਯਾਤਰਾ: 700 ਕਿ.ਮੀ. ਪੈਦਲ ਚੱਲ ਕੇ ਅਮਰਨਾਥ ਦੀ ਪਵਿੱਤਰ ਗੁਫਾ ਪਹੁੰਚਿਆ UP ਦਾ ਪੁਜਾਰੀ

07/19/2023 12:36:38 PM

ਪੁਲਵਾਮਾ- ਉੱਤਰ ਪ੍ਰਦੇਸ਼ ਦੇ ਇਕ ਪੁਜਾਰੀ ਨੇ ਕਰੀਬ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਪੈਦਲ ਤੈਅ ਕਰ ਕੇ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਸਹਾਰਨਪੁਰ ਜ਼ਿਲ੍ਹੇ ਦੇ ਬਧੂ ਪਿੰਡ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਨੇ ਕਿਹਾ ਕਿ ਉਹ ਘਰ ਵਾਪਸ ਜਾਂਦੇ ਸਮੇਂ ਉੱਤਰਾਖੰਡ 'ਚ ਕੇਦਾਰਨਾਥ ਦੇ ਦਰਸ਼ਨ ਕਰਨਗੇ। ਉਨ੍ਹਾਂ ਨੇ 30 ਮਈ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ 11 ਜੁਲਾਈ ਨੂੰ ਪਵਿੱਤਰ ਗੁਫਾ 'ਚ ਦਰਸ਼ਨ ਕੀਤੇ।

ਇਹ ਵੀ ਪੜ੍ਹੋ- ਟਮਾਟਰ ਵੇਚ ਕੇ ਹਿਮਾਚਲ ਦਾ ਇਹ ਕਿਸਾਨ ਬਣਿਆ ਕਰੋੜਪਤੀ, ਨੌਜਵਾਨਾਂ ਲਈ ਬਣੇ ਪ੍ਰੇਰਣਾ

ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਗਾਮ ਮਾਰਗ ਤੋਂ ਪਵਿੱਤਰ ਗੁਫਾ ਤੱਕ ਪਹੁੰਚਣ ਦੀ ਮੁਸ਼ਕਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜੰਮੂ ਖੇਤਰ ਵਿਚ ਤ੍ਰਿਕੂਟਾ ਦੀਆਂ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਵੀ ਦਰਸ਼ਨ ਕੀਤੇ। ਹੱਥ ਵਿਚ ਤਿਰੰਗਾ ਲੈ ਕੇ ਪੈਦਲ ਯਾਤਰਾ ਕਰ ਰਹੇ ਸ਼ਰਮਾ ਨੇ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਮੰਦਰ ਗਿਆ ਅਤੇ ਉੱਥੋਂ ਅਮਰਨਾਥ ਗੁਫਾ ਮੰਦਰ ਗਿਆ। ਮੈਂ ਪਹਿਲਗਾਮ ਦੇ ਰਸਤਿਓਂ ਯਾਤਰਾ ਸ਼ੁਰੂ ਕੀਤੀ ਸੀ।

ਅਮਰਨਾਥ ਯਾਤਰਾ ਦੋ ਮਾਰਗਾਂ ਪਹਿਲਗਾਮ ਅਤੇ ਬਾਲਟਾਲ ਦੇ ਰਸਤਿਓਂ ਕੀਤੀ ਜਾਂਦੀ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਮਾਰਗ ਤੋਂ ਗੁਫਾ ਤੱਕ ਪਹੁੰਚਣ ਵਿਚ ਦੋ ਦਿਨ ਲੱਗਦੇ ਹਨ। ਹਾਲਾਂਕਿ ਸ਼ਰਮਾ ਨੇ ਪਵਿੱਤਰ ਗੁਫਾ ਤੋਂ ਵਾਪਸੀ ਲਈ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ਤੋਂ ਹੋ ਕੇ ਲੰਘਣ ਵਾਲੇ ਬਾਲਟਾਲ ਮਾਰਗ ਦਾ ਸਹਾਰਾ ਲਿਆ। ਉਹ ਹੁਣ ਉੱਤਰਾਖੰਡ ਦੇ ਕੇਦਾਰਨਾਥ ਸਥਿਤ ਭਗਵਾਨ ਸ਼ਿਵ ਦੇ ਮੰਦਰ ਦੇ ਦਰਸ਼ਨ ਕਰਨ ਲਈ ਪੈਦਲ ਨਿਕਲ ਚੁੱਕੇ ਹਨ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਹੁਣ ਤੱਕ 2.51 ਲੱਖ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨ

ਸ਼ਰਮਾ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਮੈਂ ਰਾਸ਼ਟਰੀ ਝੰਡਾ ਲੈ ਕੇ ਚਲਾਂ। ਮੈਂ ਕਸ਼ਮੀਰ ਨੂੰ ਵੇਖਣਾ ਚਾਹੁੰਦਾ ਸੀ, ਜਿਸ ਬਾਰੇ ਲੋਕ ਆਖਦੇ ਹਨ ਕਿ ਹਾਲਾਤ ਖਰਾਬ ਹਨ ਪਰ ਮੈਨੂੰ ਅਜਿਹਾ ਕੁਝ ਮਹਿਸੂਸ ਨਹੀਂ ਹੋਇਆ। ਸਥਿਤੀ ਇੱਥੇ ਚੰਗੀ ਹੈ। ਕਸ਼ਮੀਰ ਦੇ ਸਥਾਨਕ ਲੋਕਾਂ ਨੇ ਬਹੁਤ ਮਦਦ ਕੀਤੀ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਨਾਲ-ਨਾਲ ਜੰਮੂ-ਕਸ਼ਮੀਰ ਪੁਲਸ ਨੇ ਵੀ ਮੇਰਾ ਸਹਿਯੋਗ ਕੀਤਾ ਅਤੇ ਮੇਰੀ ਸੁਰੱਖਿਆ ਕੀਤੀ।
 


Tanu

Content Editor

Related News