ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਧੀ
Monday, Jun 01, 2020 - 08:23 AM (IST)
ਨਵੀਂ ਦਿੱਲੀ : ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਰਸੋਈ ਗੈਸ ਦੇ ਮੁੱਲ ਵਧਣ ਕਾਰਨ ਦੇਸ਼ ਵਿਚ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਅੱਜ ਤੋਂ ਮਹਿੰਗਾ ਹੋ ਗਿਆ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਸ਼ਨ ਨੇ ਦੱਸਿਆ ਕਿ ਰਾਸ਼ਟਰੀ ਰਾਧਜਾਨੀ ਦਿੱਲੀ ਵਿਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਮੁੱਲ ਜੂਨ ਮਹੀਨੇ ਲਈ 593 ਰੁਪਏ ਤੈਅ ਕੀਤਾ ਗਿਆ ਹੈ। ਮਈ ਵਿਚ ਇਸ ਦੀ ਕੀਮਤ 581.50 ਰੁਪਏ ਸੀ। ਇਸ ਤਰ੍ਹਾਂ ਇਸ ਵਿਚ 11.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਈ ਵਿਚ ਕੀਮਤ ਵਿਚ 162.50 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ। ਇੰਡੀਅਨ ਆਇਲ ਦੇ ਬਿਆਨ ਵਿਚ ਕਿਹਾ ਗਿਆ ਹੈ, "ਕੌਮਾਂਤਰੀ ਬਾਜ਼ਾਰ ਵਿਚ ਜੂਨ ਮਹੀਨੇ ਲਈ ਰਸੋਈ ਗੈਸ ਦੀ ਕੀਮਤ ਵਧੀ ਹੈ। ਕੌਮਾਂਤਰੀ ਬਾਜ਼ਾਰ ਵਿਚ ਕੀਮਤ ਵਿਚ ਵਾਧੇ ਕਾਰਨ ਦਿੱਲੀ ਵਿਚ ਰਸੋਈ ਗੈਸ ਦਾ ਬਾਜ਼ਾਰ ਮੁੱਲ ਪ੍ਰਤੀ ਸਿਲੰਡਰ 11.50 ਰੁਪਏ ਵਧਾਇਆ ਗਿਆ ਹੈ। ਹਾਲਾਂਕਿ ਇਸ ਨਾਲ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 30 ਜੂਨ ਤਕ ਉਨ੍ਹਾਂ ਨੂੰ ਮੁਫਤ ਸਿਲੰਡਰ ਦਿੱਤਾ ਜਾਵੇਗਾ।"