ਸੈੱਸ ਲੱਗਣ ਤੋਂ ਬਾਅਦ ਵਧੀ ਪੈਟਰੋਲ-ਡੀਜ਼ਲ ਦੀ ਕੀਮਤ, ਅੱਧੀ ਰਾਤ ਤੋਂ ਕੀਮਤ ਹੋਵੇਗੀ ਲਾਗੂ

Friday, Jul 05, 2019 - 08:44 PM (IST)

ਸੈੱਸ ਲੱਗਣ ਤੋਂ ਬਾਅਦ ਵਧੀ ਪੈਟਰੋਲ-ਡੀਜ਼ਲ ਦੀ ਕੀਮਤ, ਅੱਧੀ ਰਾਤ ਤੋਂ ਕੀਮਤ ਹੋਵੇਗੀ ਲਾਗੂ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਸ਼ੁੱਕਰਵਾਰ ਨੂੰ ਬਜਟ 'ਚ ਤੇਲ 'ਤੇ ਟੈਕਸ ਵਧਾਉਣ ਦੇ ਐਲਾਨ ਤੋਂ ਬਾਅਦ ਪੈਟਰੋਲ ਦੀ ਕੀਮਤ 'ਚ 2.5 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਚ 2.30 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਵੇਗਾ। ਵਿੱਤ ਮੰਤਰੀ ਨੇ ਵਾਹਨ ਤੇਲ 'ਤੇ ਉਤਪਾਦ ਸ਼ੁਲਕ ਅਤੇ ਸੜਕ ਅਤੇ ਅਵਸੰਰਚਨਾ ਉਪ ਟੈਕਸ 'ਚ ਕੁਲ ਮਿਲਾ ਕੇ 2-2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ।
ਇਸ ਨਾਲ ਸਰਕਾਰ ਨੂੰ 28,000 ਕਰੋੜ ਰੁਪਏ ਦਾ ਅਤਿਰਿਕਤ ਰਾਜਸਵ ਪ੍ਰਾਪਤ ਹੋਣ ਦਾ ਅਨੁਮਾਨ ਹੈ। ਸਥਾਨਕ ਵਿਕਰੀ ਟੈਕਸ ਜਾ ਮੁੱਲ ਵਰਧਿਤ ਟੈਕਸ (ਵੈਟ) ਨੂੰ ਜੋੜਨ ਤੋਂ ਬਾਅਦ ਪੈਟਰੋਲ 'ਚ ਢਾਈ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 'ਚ 2.30 ਰੁਪਏ ਦਾ ਵਾਧਾ ਹੋਵੇਗਾ। ਸ਼ੁੱਕਰਵਾਰ ਨੂੰ, ਦਿੱਲੀ 'ਚ ਪੈਟਰੋਲ ਦੀ ਕੀਮਤ 70.51 ਰੁਪਏ ਅਤੇ ਮੁੰਬਈ 'ਚ 76.15 ਰੁਪਏ ਹਨ। ਉੱਥੇ ਹੀ ਡੀਜ਼ਲ ਦਿੱਲੀ 'ਚ 64.33 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ 67.40 ਰੁਪਏ ਪ੍ਰਤੀ ਲਿਟਰ ਹੈ। ਵਿੱਤ ਮੰਤਰੀ ਨੇ ਕੱਚੇ 'ਤੇ ਵੀ ਇਕ ਰੁਪਏ ਪ੍ਰਤੀ ਟਨ ਦਾ ਸਿੱਧਾ ਸ਼ੁਲਕ ਜਾ ਆਯਾਤ ਸ਼ੁਲਕ ਵੀ ਲਗਾਇਆ ਹੈ।
ਭਾਰਤ 22 ਕਰੋੜ ਟਨ ਤੋਂ ਜ਼ਿਆਦਾ ਕੱਚਾ ਤੇਲ ਆਯਾਤ ਕਰਦਾ ਹੈ ਅਤੇ ਨਵੇਂ ਸ਼ੁਲਕ ਨਾਲ ਸਰਕਾਰ ਨੂੰ 22 ਕਰੋੜ ਰੁਪਏ ਦੀ ਅਤਿਰਿਕਤ ਪ੍ਰਾਪਤੀ ਹੋਵੇਗੀ। ਭਵਿੱਖ 'ਚ ਸਰਕਾਰ ਨੇ ਕੱਚੇ ਤੇਲ 'ਤੇ ਕੋਈ ਸੀਮਾ ਸ਼ੁਲਕ ਨਹੀਂ ਲਗਾਇਆ ਹੈ ਤੇ ਇਸ ਦੇ ਆਯਾਤ 'ਤੇ ਸਿਰਫ ਰਾਸ਼ਟਰੀ ਆਪਦਾ ਆਕਸਮਿਕ ਸ਼ੁਲਕ (ਐੱਨ.ਸੀ.ਸੀ.ਡੀ) ਦੇ ਰੂਪ 'ਚ ਸਿਰਫ 50 ਰੁਪਏ ਪ੍ਰਤੀ ਟਨ ਦਾ ਸ਼ੁਲਕ ਲਗਾਇਆ ਹੈ।
ਵਿੱਤ ਮੰਤਰੀ ਨੇ ਬਜਟ ਭਾਸ਼ਣ 'ਚ ਕਿਹਾ ਕੱਚੇ ਤੇਲ ਉੱਚੇ ਪੱਧਰ ਤੋਂ ਹੁਣ ਹੇਠਾ ਵਲ ਆ ਰਿਹਾ ਹੈ। ਇਸ ਨੇ ਪੈਟਰੋਲ ਅਤੇ ਡੀਜ਼ਲ 'ਤੇ ਉਪ ਟੈਕਸ ਅਤੇ ਉਤਪਾਦ ਅਤੇ ਉਤਪਾਦ ਸ਼ੁਲਕ ਦੀ ਸਮੀਖਿਆ ਕਰਨ ਦੀ ਗੁੰਜਾਇਸ਼ ਪੈਦਾ ਹੋਈ ਹੈ। ਮੈਂ ਪੈਟਰੋਲ ਅਤੇ ਡੀਜ਼ਲ 'ਤੇ 2-2 ਰੁਪਏ ਦਾ ਵਿਸ਼ੇਸ਼ ਅਤਿਰਿਕਤ ਉਤਪਾਦ ਸ਼ੁਲਕ ਅਤੇ ਸੜਕ ਅਤੇ ਅਵਸੰਰਚਨਾ ਉਪ ਟੈਕਸ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਭਵਿੱਖ 'ਚ ਪੈਟਰੋਲ 'ਤੇ ਕੁਲ 17.98 ਰੁਪਏ ਪ੍ਰਤੀ ਲਿਟਰ ਦਾ ਉਤਪਾਦ ਸ਼ੁਲਕ ਅਤੇ ਉਪ ਟੈਕਸ (ਸਾਮਾਨ ਉਤਪਾਦ ਸ਼ੁਲਕ 2.98 ਰੁਪਏ, ਵਿਸ਼ੇਸ਼ ਅਤਿਰਿਕਤ ਉਤਪਾਦ ਸ਼ੁਲਕ ਸੱਤ ਰੁਪਏ ਅਤੇ ਸੜਕ ਅਤੇ ਅਵਸੰਰਚਨਾ ਉਪ ਟੈਕਸ ਅੱਠ ਰੁਪਏ) ਲੱਗਦਾ ਹੈ।
ਉੱਥੇ ਹੀ ਡੀਜ਼ਲ 'ਤੇ ਕੁਲ 13.83 ਰੁਪਏ ਪ੍ਰਤੀ ਲਿਟਰ ਦੇ ਸ਼ੁਲਕ (ਸਾਮਾਨ ਉਤਪਾਦ ਸ਼ੁਲਕ 4.83 ਰੁਪਏ, ਵਿਸ਼ੇਸ਼ ਅਤਿਰਿਕਤ ਉਤਪਾਦ ਸ਼ੁਲਕ ਇਕ ਰੁਪਏ ਅਤੇ ਸੜਕ ਅਤੇ ਅਵਸੰਰਚਨਾ ਉਪ ਟੈਕਸ 8 ਰੁਪਏ) ਲੱਗਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਤੇਲ 'ਤੇ ਵੈਟ ਲੱਗਦਾ ਹੈ, ਜੋ ਕਿ ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਹੈ। ਦਿੱਲੀ 'ਚ ਪੈਟਰੋਲ 'ਤੇ 27 ਫੀਸਦੀ ਅਤੇ ਡੀਜ਼ਲ 'ਤੇ 16.75 ਫੀਸਦੀ ਦਾ ਸ਼ੁਲਕ ਲੱਗਦਾ ਹੈ।


author

satpal klair

Content Editor

Related News