ਗੋਗੋਈ ਦੇ ਦਿਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ.ਐੱਮ. ਮੋਦੀ ਨੇ ਜਤਾਇਆ ਸੋਗ

Monday, Nov 23, 2020 - 07:56 PM (IST)

ਨਵੀਂ ਦਿੱਲੀ : ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਦਿਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਜਤਾਇਆ ਹੈ। ਕੋਵਿੰਦ ਨੇ ਸੋਮਵਾਰ ਨੂੰ ਟਵੀਟ ਦੇ ਜ਼ਰੀਏ ਆਪਣੇ ਸੋਗ ਸੁਨੇਹਾ 'ਚ ਕਿਹਾ, ਦੇਸ਼ ਨੇ ਖੁਸ਼ਹਾਲ ਰਾਜਨੀਤਕ ਅਤੇ ਪ੍ਰਸ਼ਾਸਨੀ ਅਨੁਭਵ ਵਾਲਾ ਨੇਤਾ ਗੁਆ ਦਿੱਤਾ ਹੈ। ਮੁੱਖ ਮੰਤਰੀ ਦੇ ਰੂਪ 'ਚ ਉਨ੍ਹਾਂ ਦਾ ਲੰਮਾ ਕਾਰਜਕਾਲ ਅਸਾਮ ਲਈ ਬਦਲਾਅ ਦਾ ਯੁੱਗ ਸੀ।‘‘ ਉਨ੍ਹਾਂ ਕਿਹਾ, ਉਨ੍ਹਾਂ ਨੂੰ (ਗੋਗੋਈ ਨੂੰ) ਅਸਾਮ ਦੇ ਵਿਕਾਸ, ਖਾਸਕਰ ਸੂਬੇ ਨੇ ਅੱਤਵਾਦ ਨਾਲ ਸੰਘਰਸ਼ ਅਤੇ ਕਾਨੂੰਨ ਵਿਵਸਥਾ 'ਚ ਸੁਧਾਰ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਰਾਸ਼ਟਰਪਤੀ ਨੇ ਅਸਾਮ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਗੋਗੋਈ ਦੇ ਦਿਹਾਂਤ ਨੂੰ ਇੱਕ ਯੁੱਗ ਦਾ ਅੰਤ ਕਰਾਰ ਦਿੰਦੇ ਹੋਏ ਕਿਹਾ, ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੇ ਦੁਖੀ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।

ਉਥੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਦਿਹਾਂਤ 'ਤੇ ਡੂੰਘਾ ਸੋਗ ਪ੍ਰਗਟਾਇਆ ਅਤੇ ਕਿਹਾ ਕਿ ਉਹ ਇੱਕ ਪ੍ਰਸਿੱਧ ਨੇਤਾ ਅਤੇ ਸੀਨੀਅਰ ਪ੍ਰਸ਼ਾਸਕ ਸਨ, ਜਿਨ੍ਹਾਂ ਕੋਲ ਅਸਾਮ ਦੇ ਨਾਲ-ਨਾਲ ਕੇਂਦਰ 'ਚ ਵੀ ਕੰਮ ਕਰਨ ਦਾ ਸਾਲਾਂ ਦਾ ਲੰਮਾ ਰਾਜਨੀਤਕ ਅਨੁਭਵ ਸੀ। ਗੋਗੋਈ ਦਾ ਸੋਮਵਾਰ ਨੂੰ ਗੁਹਾਟੀ 'ਚ ਦਿਹਾਂਤ ਹੋ ਗਿਆ। ਪਿਛਲੇ ਦਿਨੀਂ ਉਹ ਕੋਵਿਡ-19 ਤੋਂ ਪੀੜਤ ਪਾਏ ਗਏ ਸਨ ਅਤੇ ਇਲਾਜ ਤੋਂ ਬਾਅਦ ਠੀਕ ਹੋ ਗਏ ਸਨ ਪਰ ਸਿਹਤ ਸਬੰਧੀ ਕੁੱਝ ਪ੍ਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਫਿਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਗੋਗੋਈ 84 ਸਾਲ ਦੇ ਸਨ। 
 


Inder Prajapati

Content Editor

Related News