ਕੋਰੋਨਾ ਨਾਲ ਜੰਗ : ਭਾਰਤ ਦੀ ਪ੍ਰਥਮ ਮਹਿਲਾ ਵੀ ਆਈ ਅੱਗੇ, ਖੁਦ ਸਿਲਾਈ ਕਰ ਰਹੀ ਹੈ ਮਾਸਕ

04/23/2020 1:15:09 PM

ਨਵੀਂ ਦਿੱਲੀ— ਭਾਰਤ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਕੋੋਰੋਨਾ ਵਾਇਰਸ ਨਾਲ ਜੰਗ ’ਚ ਅੱਗੇ ਆਈ ਹੈ। ਉਹ ਖੁਦ ਫੇਸ ਮਾਸਕ ਸਿਲਾਈ ਕਰ ਰਹੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਸ਼ਕਤੀ ਹਾਟ ’ਚ ਸਿਲਾਈ ਮਸ਼ੀਨ ’ਤੇ ਬੈਠੇ ਕੇ ਖੁਦ ਮਾਸਕ ਬਣਾਏ। ਇਨ੍ਹਾਂ ਮਾਸਕ ਨੂੰ ਦਿੱਲੀ ਦੇ ਸ਼ੈਲਟਰ  ਵੱਖ-ਵੱਖ ਸ਼ੈਲਟਰ ਘਰਾਂ ’ਚ ਵੰਡੇ ਜਾਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਦੀ ਇਸ ਪਹਿਲ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਹਰ ਕੋਈ ਕੋਰੋਨਾ ਵਾਇਰਸ ਨਾਲ ਲੜ ਸਕਦਾ ਹੈ।

ਸਵਿਤਾ ਕੋਵਿੰਦ ਦੀ ਇਸ ਸਾਦਗੀ ਤੋਂ ਹਰ ਕੋਈ ਪ੍ਰਭਾਵਿਤ ਹੋ ਗਿਆ। ਖੁਦ ਕੱਪੜੇ ਦਾ ਬਣਿਆ ਲਾਲ ਰੰਗ ਦਾ ਮਾਸਕ ਲਾ ਕੇ ਉਹ ਮਾਸਕ ਸਿਲਾਈ ਕਰਦੀ ਨਜ਼ਰ ਆਈ। ਓਧਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਣ ਲਈ ਲੋਕ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਪਾਲਣ ਕਰਨ। ਨਾਲ ਹੀ ਨਾਲ ਭੀੜ-ਭਾੜ ਵਾਲੀਆਂ ਥਾਵਾਂ ’ਚ ਜਾਣ ’ਤੇ ਮਾਸਕ ਜ਼ਰੂਰ ਲਗਾਉਣ। ਇਸ ਸਮੇਂ ਕੋਰੋੋਨਾ ਤੋਂ ਬਚਾਅ ਲਈ ਬਾਜ਼ਾਰ ਵਿਚ ਤਿੰਨ ਪਰਤਾਂ ਵਾਲੇ ਸਰਜੀਕਲ ਮਾਸਕ, ਐੱਨ-95 ਮਾਸਕ ਅਤੇ ਕੱਪੜੇ ਦੇ ਬਣੇ ਹੋਏ ਮਾਸਕ ਮਿਲ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਰ ਕੇ ਪੂਰਾ ਦੇਸ਼ ਲਾਕਡਾਊਨ ਹੈ ਅਤੇ ਇਹ ਹੀ ਵਾਇਰਸ ਤੋਂ ਬਚਣ ਦਾ ਇਕੋ-ਇਕ ਉਪਾਅ ਹੈ।


Tanu

Content Editor

Related News