ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ

Thursday, Dec 05, 2024 - 01:36 PM (IST)

ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੀ ਮੇਕ ਇਨ ਇੰਡੀਆ ਨੀਤੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਮੇਕ ਇਨ ਇੰਡੀਆ ਨੀਤੀ ਕਾਰਨ ਭਾਰਤ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿੱਚ ਸਥਿਰਤਾ ਆਈ ਹੈ। ਇਸ ਨਾਲ ਭਾਰਤ ਦੀ ਆਰਥਿਕ ਗਤੀ ਵੀ ਮਜ਼ਬੂਤ ​​ਹੋਈ ਹੈ। ਰੂਸੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਮੇਕ ਇਨ ਇੰਡੀਆ ਨੀਤੀ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ।

ਇਹ ਵੀ ਪੜ੍ਹੋ: ਐਪਲ ਵਾਚ ਨੇ ਦਿੱਤਾ ਜੀਵਨ ਦਾਨ! US 'ਚ ਵਾਪਰੇ ਕਾਰ ਹਾਦਸੇ 'ਚ ਬਾਲ-ਬਾਲ ਬਚਿਆ ਭਾਰਤੀ ਉਦਯੋਗਪਤੀ

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਬੁੱਧਵਾਰ ਨੂੰ ਰਾਜਧਾਨੀ ਮਾਸਕੋ ਵਿੱਚ ਵੀਟੀਬੀ ਇੰਵੈਸਟਮੈਂਟ ਫੋਰਮ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ 'ਚ ਪੁਤਿਨ ਨੇ ਕਿਹਾ ਕਿ ਭਾਰਤ ਦੀ ਮੇਕ ਇਨ ਇੰਡੀਆ ਮੁਹਿੰਮ ਅਤੇ ਰੂਸ ਦਾ ਇੰਪੋਰਟ ਸਬਸਿਟਿਊਸ਼ਨ ਪ੍ਰੋਗਰਾਮ ਸਮਾਨ ਹਨ। ਪੁਤਿਨ ਨੇ ਕਿਹਾ ਕਿ ਭਾਰਤ ਸਰਕਾਰ ਅਜਿਹੀ ਨੀਤੀ ਬਣਾ ਰਹੀ ਹੈ ਜਿਸ ਵਿੱਚ ਉਹ ਆਪਣੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖ ਰਹੀ ਹੈ। ਪੁਤਿਨ ਨੇ ਭਾਰਤ ਵਿੱਚ ਨਿਰਮਾਣ ਕੇਂਦਰ ਸਥਾਪਤ ਕਰਨ ਦੀ ਵੀ ਗੱਲ ਕੀਤੀ। ਪੁਤਿਨ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਸਥਿਰਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ 'ਚ ਨਿਵੇਸ਼ ਕਰਨਾ ਲਾਭਦਾਇਕ ਸੌਦਾ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

ਪੁਤਿਨ ਨੇ ਬ੍ਰਿਕਸ ਦੇਸ਼ਾਂ ਦਰਮਿਆਨ SMEs (ਛੋਟੇ ਅਤੇ ਦਰਮਿਆਨੇ ਉਦਯੋਗਾਂ) ਦੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੇਂ ਰੂਸੀ ਬ੍ਰਾਂਡਾਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਰੂਸੀ ਬਾਜ਼ਾਰ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ ਅਤੇ ਪੱਛਮੀ ਬ੍ਰਾਂਡਾਂ ਦੀ ਥਾਂ ਲੈ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਉਪਭੋਗਤਾ ਵਸਤੂਆਂ, ਆਈਟੀ, ਉੱਚ-ਤਕਨੀਕੀ ਅਤੇ ਖੇਤੀਬਾੜੀ ਵਿੱਚ ਰੂਸੀ ਸਫਲਤਾ ਵੱਲ ਇਸ਼ਾਰਾ ਕੀਤਾ। ਵਲਾਦੀਮੀਰ ਪੁਤਿਨ ਨੇ ਕਿਹਾ ਕਿ 1988 ਵਿੱਚ, ਸੋਵੀਅਤ ਯੂਨੀਅਨ ਨੇ 35 ਅਰਬ ਅਮਰੀਕੀ ਡਾਲਰ ਦਾ ਅਨਾਜ ਆਯਾਤ ਕੀਤਾ ਅਤੇ ਪਿਛਲੇ ਸਾਲ ਅਸੀਂ 66 ਅਰਬ ਅਮਰੀਕੀ ਡਾਲਰ ਦਾ ਅਨਾਜ ਨਿਰਯਾਤ ਕੀਤਾ, ਜੋ ਕਿ ਸਾਡੇ ਕਿਸਾਨਾਂ ਅਤੇ ਉਤਪਾਦਕਾਂ ਦੀ ਯੋਗਤਾ ਹੈ।

ਇਹ ਵੀ ਪੜ੍ਹੋ: US: ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕਜੁੱਟ ਕਰਨ ਲਈ ਬਿੱਲ ਪੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News