ਹੀਰਾਲਾਲ ਸਾਮਰੀਆ ਬਣੇ ਮੁੱਖ ਸੂਚਨਾ ਕਮਿਸ਼ਨਰ, ਰਾਸ਼ਟਰਪਤੀ ਦ੍ਰੌਪਦੀ ਨੇ ਚੁਕਾਈ ਸਹੁੰ

Monday, Nov 06, 2023 - 01:38 PM (IST)

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਯਾਨੀ ਕਿ ਅੱਜ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰੀਆ ਨੂੰ ਕੇਂਦਰੀ ਸੂਚਨਾ ਕਮਿਸ਼ਨ (CIC) ਦੇ ਮੁਖੀ ਦੇ ਅਹੁਦੇ ਦੀ ਸਹੁੰ ਚੁਕਾਈ। RTI (ਸੂਚਨਾ ਦਾ ਅਧਿਕਾਰ ਐਕਟ) ਮਾਮਲਿਆਂ 'ਚ ਸਭ ਤੋਂ ਸਰਵਉੱਚ ਅਪੀਲੀ ਅਥਾਰਟੀ CIC ਦਾ ਇਹ ਅਹੁਦਾ 3 ਅਕਤੂਬਰ ਨੂੰ ਵਾਈ. ਕੇ. ਸਿਨਹਾ ਦਾ ਕਾਰਜਕਾਲ ਖ਼ਤਮ ਹੋ ਜਾਣ ਮਗਰੋਂ ਖਾਲੀ ਹੋ ਗਿਆ ਸੀ। ਓਧਰ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ 'ਚ ਇਕ ਸਮਾਰੋਹ ਦੌਰਾਨ 63 ਸਾਲਾ ਸਾਮਰੀਆ ਨੂੰ ਅਹੁਦੇ ਦੀ ਸਹੁੰ ਚੁਕਾਈ।

PunjabKesari

ਸਹੁੰ ਚੁੱਕ ਸਮਾਗਮ 'ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਸਮੇਤ ਕਈ ਮਾਣਯੋਗ ਲੋਕ ਮੌਜੂਦ ਸਨ। ਸਾਮਰੀਆ, ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ, ਲੇਬਰ ਅਤੇ ਰੁਜ਼ਗਾਰ ਸਕੱਤਰ 'ਚ ਵੀ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ 7 ਨਵੰਬਰ, 2020 ਨੂੰ CIC ਵਿਚ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕੀ ਸੀ। ਸੁਪਰੀਮ ਕੋਰਟ ਨੇ 30 ਅਕਤੂਬਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕੇਂਦਰੀ ਸੂਚਨਾ ਕਮਿਸ਼ਨ (CIC) ਅਤੇ ਸੂਬਾ ਸੂਚਨਾ ਕਮਿਸ਼ਨਾਂ (CIC) ਵਿਚ ਖਾਲੀ ਅਸਾਮੀਆਂ ਨੂੰ ਭਰਨ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਅਜਿਹਾ ਨਾ ਕਰਨ 'ਤੇ ਸੂਚਨਾ ਦਾ ਅਧਿਕਾਰ ਕਾਨੂੰਨ ਬੇਅਸਰ ਹੋ ਜਾਵੇਗਾ।

PunjabKesari

ਦੱਸ ਦੇਈਏ ਕਿ ਸਾਮਰੀਆ ਦੀ ਮੁੱਖ ਸੂਚਨਾ ਕਮਿਸ਼ਨਰ ਵਜੋਂ ਨਿਯੁਕਤੀ ਤੋਂ ਬਾਅਦ ਸੂਚਨਾ ਕਮਿਸ਼ਨਰ ਦੀਆਂ 8 ਅਸਾਮੀਆਂ ਖਾਲੀ ਹਨ। ਇਸ ਸਮੇਂ ਕਮਿਸ਼ਨ 'ਚ ਦੋ ਸੂਚਨਾ ਕਮਿਸ਼ਨਰ ਹਨ। RTI ਮਾਮਲਿਆਂ ਲਈ ਸਰਵਉੱਚ ਅਪੀਲੀ ਅਥਾਰਟੀ ਕੇਂਦਰੀ ਸੂਚਨਾ ਕਮਿਸ਼ਨ 'ਚ ਇਕ ਮੁੱਖ ਸੂਚਨਾ ਕਮਿਸ਼ਨਰ ਅਤੇ ਵੱਧ ਤੋਂ ਵੱਧ 10 ਸੂਚਨਾ ਕਮਿਸ਼ਨਰ ਹੋ ਸਕਦੇ ਹਨ। ਮੁੱਖ ਸੂਚਨਾ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰ 65 ਸਾਲ ਦੀ ਉਮਰ ਤੱਕ ਅਹੁਦਾ ਸੰਭਾਲ ਸਕਦੇ ਹਨ।
 


Tanu

Content Editor

Related News