ਅਨੰਤ ਨਾਗ ਦਾ ਹੋਵੇਗਾ ਵੱਡਾ ਸਨਮਾਨ: ਰਾਸ਼ਟਰਪਤੀ ਮੁਰਮੂ ਅੱਜ ਪ੍ਰਦਾਨ ਕਰਨਗੇ ਦਾਦਾ ਸਾਹਿਬ ਫਾਲਕੇ ਪੁਰਸਕਾਰ

Tuesday, Sep 22, 2026 - 02:14 AM (IST)

ਅਨੰਤ ਨਾਗ ਦਾ ਹੋਵੇਗਾ ਵੱਡਾ ਸਨਮਾਨ: ਰਾਸ਼ਟਰਪਤੀ ਮੁਰਮੂ ਅੱਜ ਪ੍ਰਦਾਨ ਕਰਨਗੇ ਦਾਦਾ ਸਾਹਿਬ ਫਾਲਕੇ ਪੁਰਸਕਾਰ

ਨੈਸ਼ਨਲ ਡੈਸਕ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਗੁਜਰਾਤ ਦੇ ਏਕਤਾਨਗਰ ’ਚ ਵੱਖ-ਵੱਖ ਸ਼੍ਰੇਣੀਆਂ ’ਚ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨ ਦੇ ਨਾਲ ਹੀ ਕੰਨੜ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਨੰਤ ਨਾਗ ਨੂੰ 2024 ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕਰਨਗੇ। ਸ਼੍ਰੀਮਤੀ ਮੁਰਮੂ ਮੰਗਲਵਾਰ ਨੂੰ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ’ਚ ਮਸ਼ਹੂਰ ਫਿਲਮੀ ਸ਼ਖਸੀਅਤਾਂ ਨੂੰ ਇਹ ਪੁਰਸਕਾਰ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ : ਹੁਣ ਪੈਟਰੋਲ ਪੰਪਾਂ 'ਤੇ ਕੱਟੇ ਜਾਣਗੇ ਚਾਲਾਨ! 1 ਅਕਤੂਬਰ ਤੋਂ ਬਦਲ ਜਾਣਗੇ ਨਿਯਮ

ਫਿਲਮ ਸਮਾਰੋਹ ਪਹਿਲੀ ਵਾਰ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ’ਚ ਫਿਲਮ ਜਗਤ ਦਾ ਸਰਵੋਤਮ ਦਾਦਾ ਸਾਹਿਬ ਫਾਲਕੇ ਪੁਰਸਕਾਰ ਪਾਉਣ ਵਾਲੇ ਕੰਨੜ ਫਿਲਮਾਂ ਦੇ ਮਸ਼ਹੂਰ ਅਨੰਤ ਨਾਗ ਨੂੰ 5 ਦਹਾਕੇ ਤੋਂ ਵੱਧ ਸਮੇਂ ਦੇ ਫਿਲਮੀ ਕਰੀਅਰ ’ਚ ਕੰਨੜ ਅਤੇ ਭਾਰਤੀ ਸਿਨੇਮਾ ’ਚ ਜ਼ਿਕਰਯੋਗ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਫਿਲਮ ‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ, ‘ਭੰਗਾਰ’ ਨੂੰ ਸਰਵੋਤਮ ਗੈਰ-ਫੀਚਰ ਫਿਲਮ ਅਤੇ ‘ਰਾਮ-ਨਾਮੀ’ ਨੂੰ ਸਰਵੋਤਮ ਡਾਕੂਮੈਂਟਰੀ ਚੁਣਿਆ ਗਿਆ ਹੈ। ਅਦਾਕਾਰੀ ਦੇ ਖੇਤਰ ’ਚ ‘ਬ੍ਰਹਮਯੁਗਮ’ ਲਈ ਮਮੂਟੀ ਅਤੇ ‘ਚੰਦੂ ਚੈਂਪੀਅਨ’ ਲਈ ਕਾਰਤਿਕ ਆਰੀਅਨ ਨੂੰ ਸਰਵੋਤਮ ਅਦਾਕਾਰ ਅਤੇ ‘ਆਰਟੀਕਲ 370’ ਲਈ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News