ਰਾਸ਼ਟਰਪਤੀ ਮੁਰਮੂ ਨੇ ਮੌਰੀਟਾਨੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

Thursday, Oct 17, 2024 - 11:56 AM (IST)

ਨੌਆਕਸ਼ੋਤ/ਮੌਰੀਟਾਨੀਆ (ਏਜੰਸੀ)- ਭਾਰਤ ਅਤੇ ਮੌਰੀਟਾਨੀਆ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅਫਰੀਕੀ ਦੇਸ਼ ਦੀ ਯਾਤਰਾ ਦੌਰਾਨ ਡਿਪਲੋਮੈਟਿਕ ਸਿਖਲਾਈ ਅਤੇ ਵੀਜ਼ਾ ਛੋਟ ਸਮੇਤ ਕਈ ਸਮਝੌਤਿਆਂ (ਐੱਮ.ਓ.ਯੂ.) 'ਤੇ ਦਸਤਖ਼ਤ ਕੀਤੇ। ਰਾਸ਼ਟਰਪਤੀ ਮੁਰਮੂ ਨੇ ਵੀਰਵਾਰ ਨੂੰ ਨੌਆਕਸ਼ੋਤ ਵਿੱਚ ਰਾਸ਼ਟਰਪਤੀ ਭਵਨ ਵਿੱਚ ਮੌਰੀਟਾਨੀਆ ਦੇ ਆਪਣੇ ਹਮਰੁਤਬਾ ਮੁਹੰਮਦ ਓਲਦ ਗਜ਼ੌਨੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਮੁਰਮੂ ਅਫਰੀਕਾ ਦੇ 3 ਦੇਸ਼ਾਂ ਦੀ ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਬੁੱਧਵਾਰ ਨੂੰ ਇੱਥੇ ਪਹੁੰਚੀ। 1960 'ਚ ਅਫਰੀਕੀ ਦੇਸ਼ ਮੌਰੀਟਾਨੀਆ ਦੇ ਆਜ਼ਾਦ ਹੋਣ ਦੇ ਬਾਅਦ ਕਿਸੇ ਭਾਰਤੀ ਨੇਤਾ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

ਰਾਸ਼ਟਰਪਤੀ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, "ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੌਰੀਟਾਨੀਆ ਦੇ ਰਾਸ਼ਟਰਪਤੀ ਮੁਹੰਮਦ ਓਲਦ ਗਜ਼ੌਨੀ ਨਾਲ ਨੌਆਕਸ਼ੋਤ ਵਿੱਚ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਸ ਮੌਕੇ 'ਤੇ ਡਿਪਲੋਮੈਟਾਂ ਦੀ ਸਿਖਲਾਈ, ਸੱਭਿਆਚਾਰਕ ਅਦਾਨ-ਪ੍ਰਦਾਨ, ਵੀਜ਼ਾ ਛੋਟ ਅਤੇ ਵਿਦੇਸ਼ ਦਫਤਰ ਦੀ ਸਲਾਹ ਦੇ ਖੇਤਰਾਂ ਵਿੱਚ 4 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ।' ਮੁਰਮੂ ਨੇ ਬੁੱਧਵਾਰ ਨੂੰ ਮੌਰੀਟਾਨੀਆ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਮੇਜ਼ਬਾਨ ਦੇਸ਼ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ, ਉਨ੍ਹਾਂਨੇ ਕਿਹਾ, "ਮੈਂ ਭਾਰਤੀ ਭਾਈਚਾਰੇ ਦਾ ਹਮੇਸ਼ਾ ਸਮਰਥਨ ਕਰਨ ਲਈ ਮੌਰੀਟਾਨੀਆ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦੀ ਹਾਂ।"

ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News