ਰਾਸ਼ਟਰਪਤੀ ਮੁਰਮੂ ਦਾ ਸੁਖੋਈ ''ਚ ਉੱਡਾਣ ਭਰਨਾ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਨ ਵਾਲਾ: PM ਮੋਦੀ

Sunday, Apr 09, 2023 - 06:07 PM (IST)

ਰਾਸ਼ਟਰਪਤੀ ਮੁਰਮੂ ਦਾ ਸੁਖੋਈ ''ਚ ਉੱਡਾਣ ਭਰਨਾ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਨ ਵਾਲਾ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੁਖੋਈ-30 MKI ਲੜਾਕੂ ਜਹਾਜ਼ 'ਚ ਉੱਡਾਣ ਭਰਨ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਵਾਰ-ਵਾਰ ਬੇਮਿਸਾਲ ਅਗਵਾਈ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰ ਫੋਰਸ ਬੇਸ ਤੋਂ ਸੁਖੋਈ-30 MKI ਲੜਾਕੂ ਜਹਾਜ਼ 'ਚ ਉੱਡਾਣ ਭਰੀ। ਇਸ ਲੜਾਕੂ ਜਹਾਜ਼ 'ਚ ਮੁਰਮੂ ਦੀ ਇਹ ਪਹਿਲੀ ਉਡਾਣ ਸੀ।

ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ

PunjabKesari

ਸੁਖੋਈ 'ਚ ਉੱਡਾਣ ਭਰਨ ਨਾਲ ਜੁੜਿਆ ਰਾਸ਼ਟਰਪਤੀ ਦਾ ਟਵੀਟ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਹਰ ਭਾਰਤੀ ਨੂੰ ਪ੍ਰੇਰਿਤ ਕੀਤਾ ਹੈ। ਰਾਸ਼ਟਰਪਤੀ ਜੀ ਨੇ ਸਮੇਂ-ਸਮੇਂ 'ਤੇ ਬੇਮਿਸਾਲ ਅਗਵਾਈ ਸਮਰੱਥਾ ਦਿਖਾਈ ਹੈ। 'ਯੋਗ ਉਤਸਵ' ਦੇ ਸੰਪੂਰਨ ਹੋਣ ਨਾਲ ਸਬੰਧਤ ਇਕ ਟਵੀਟ ਨੂੰ ਟੈਗ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ, 2023 ਲਈ 75 ਦਿਨਾਂ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਉਹ ਲੋਕਾਂ ਨੂੰ ਇਸ ਨੂੰ ਬਹੁਤ ਉਤਸ਼ਾਹ ਨਾਲ ਮਨਾਉਣ ਅਤੇ ਨਿਯਮਿਤ ਤੌਰ 'ਤੇ ਯੋਗਾ ਕਰਨ ਦੀ ਅਪੀਲ ਕਰਨਗੇ। 

ਇਹ ਵੀ ਪੜ੍ਹੋ- ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ PM ਮੋਦੀ, ਖੁੱਲ੍ਹੀ ਜੀਪ 'ਚ ਬੈਠ ਕੇ ਜੰਗਲ ਦੀ 'ਸਫ਼ਾਰੀ' ਦਾ ਮਾਣਿਆ ਆਨੰਦ


author

Tanu

Content Editor

Related News