ਰਾਸ਼ਟਰਪਤੀ ਨੇ ਦਿੱਤੇ ਪਦਮ ਐਵਾਰਡ: SM ਕ੍ਰਿਸ਼ਨਾ, ਗੁਰਚਰਨ ਸਿੰਘ ਸਣੇ 50 ਸ਼ਖ਼ਸੀਅਤਾਂ ਨੂੰ ਮਿਲੇ ਪੁਰਸਕਾਰ

03/23/2023 1:25:33 AM

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ’ਚ ਆਯੋਜਿਤ ਇਕ ਸਮਾਰੋਹ ’ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਨਾ, ਮਸ਼ਹੂਰ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ, ਮਸ਼ਹੂਰ ਪਿਠਵਰਤੀ ਗਾਇਕਾ ਸੁਮਨ ਕਲਿਆਣਪੁਰ, ਆਦਿ ਨੂੰ ਪਦਮ ਐਵਾਰਡਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਗੁਰਚਰਨ ਸਿੰਘ ਨੂੰ ਖੇਡਾਂ ਦੇ ਖੇਤਰ 'ਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ। ਮਸ਼ਹੂਰ ਸਟਾਕ ਮਾਰਕੀਟ ਨਿਵੇਸ਼ਕਰ ਰਾਕੇਸ਼ ਝੁਨਝੁਨਵਾਲਾ ਨੂੰ ਮਰਨ ਉਪਰੰਤ ਪਦਮਸ਼੍ਰੀ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਕੋਵਿਡ ਤੇ ਇਨਫਲੂਐਂਜ਼ਾ ਫਲੂ ਬਾਰੇ ਕੀਤੀ ਉੱਚ ਪੱਧਰੀ ਮੀਟਿੰਗ, ਸੂਬਿਆਂ ਨੂੰ ਦਿੱਤੀਆਂ ਇਹ ਹਦਾਇਤਾਂ

PunjabKesari

ਦ੍ਰੌਪਦੀ ਮੁਰਮੂ ਨੇ ਇਸ ਸਾਲ ਗਣਤੰਤਰ ਦਿਹਾੜੇ ਦੀ ਪੂਰਬਲੀ ਸ਼ਾਮ 106 ਪਦਮ ਐਵਾਰਡ ਦੇਣ ਦੀ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ’ਚੋਂ 50 ਲੋਕਾਂ ਨੂੰ ਬੁੱਧਵਾਰ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦਿੱਤੇ ਗਏ। ਐੱਸ. ਐੱਮ. ਕ੍ਰਿਸ਼ਨਾ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ’ਚ ਵਿਦੇਸ਼ ਮੰਤਰੀ ਸਨ ਅਤੇ ਬਾਅਦ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ। ਮੰਨੇ-ਪ੍ਰਮੰਨੇ ਵਾਸਤੁਕਾਰ ਬਾਲ ਕ੍ਰਿਸ਼ਨ ਦੋਸ਼ੀ (ਮਰਨ ਉਪਰੰਤ) ਨੂੰ ਵੀ ਪਦਮ ਵਿਭੂਸ਼ਣ ਦਿੱਤਾ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਰੇਲਵੇ ਦਾ ਤੋਹਫ਼ਾ: AC ਕਲਾਸ ਦਾ ਸਫ਼ਰ ਹੋਇਆ ਸਸਤਾ, ਯਾਤਰੀਆਂ ਦੇ ਪੈਸੇ ਕੀਤੇ ਜਾਣਗੇ ਵਾਪਸ

PunjabKesari

ਕੁਮਾਰ ਮੰਗਲਮ ਬਿਰਲਾ, ਦਿੱਲੀ ਸਥਿਤ ਪ੍ਰੋਫੈਸਰ ਕਪਿਲ ਕਪੂਰ, ਅਧਿਆਤਮਕ ਨੇਤਾ ਕਮਲੇਸ਼ ਪਟੇਲ ਅਤੇ ਸੁਮਨ ਕਲਿਆਣਪੁਰ ਨੂੰ ਪਦਮ ਭੂਸ਼ਣ ਦਿੱਤੇ ਗਏ। ਬਿਰਲਾ ਪਰਿਵਾਰ ’ਚ ਪਦਮ ਐਵਾਰਡ ਹਾਸਲ ਕਰਨ ਵਾਲੇ ਕੁਮਾਰ ਮੰਗਲਮ ਚੌਥੇ ਵਿਅਕਤੀ ਬਣ ਗਏ ਹਨ। ਉੱਧਰ ਪੰਡਵਾਨੀ ਗਾਇਕਾ ਉਸ਼ਾ ਨੂੰ ਪਦਮਸ਼੍ਰੀ ਨਾਲ ਨਵਾਜਿਆ ਗਿਆ। ਉਨ੍ਹਾਂ ਨੇ ਸਨਮਾਨ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਣਾਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦੇ ਪੈਰ ਛੋਹ ਕੇ ਸਨਮਾਨ ਹਾਸਲ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News