'ਅਨੰਦ ਮੈਰਿਜ ਐਕਟ' : ਸਿੱਕਮ 'ਚ ਵਿਸਥਾਰ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

Thursday, Feb 05, 2026 - 03:02 PM (IST)

'ਅਨੰਦ ਮੈਰਿਜ ਐਕਟ' : ਸਿੱਕਮ 'ਚ ਵਿਸਥਾਰ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

ਨਵੀਂ ਦਿੱਲੀ- ਰਾਸ਼ਟਰਪਤੀ ਨੇ ਸਿੱਖ ਵਿਆਹ ਸਮਾਰੋਹ 'ਅਨੰਦ ਕਾਰਜ' ਦੇ ਰਜਿਸਟ੍ਰੇਸ਼ਨ ਲਈ ‘ਅਨੰਦ ਮੈਰਿਜ ਐਕਟ, 1909’ ਨੂੰ ਕੁਝ ਸੋਧਾਂ ਦੇ ਨਾਲ ਸਿੱਕਮ ਰਾਜ 'ਚ ਵੀ ਵਿਸਤਾਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਇਕ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਇਹ ਅਹਿਮ ਜਾਣਕਾਰੀ ਮਿਲੀ ਹੈ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ 

ਇਹ ਫੈਸਲਾ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਲਿਆ ਗਿਆ ਹੈ, ਜਿਸ 'ਚ ਅਦਾਲਤ ਨੇ ਪਿਛਲੇ ਸਾਲ ਸਤੰਬਰ 'ਚ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਾਰ ਮਹੀਨਿਆਂ ਦੇ ਅੰਦਰ-ਅੰਦਰ ‘ਅਨੰਦ ਕਾਰਜ’ ਦੇ ਰਜਿਸਟਰੇਸ਼ਨ ਸਬੰਧੀ ਨਿਯਮਾਂ ਨੂੰ ਨੋਟੀਫਾਈ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸੰਵਿਧਾਨਕ ਸ਼ਕਤੀਆਂ ਦੀ ਵਰਤੋਂ 

ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ, ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 371F ਦੀ ਧਾਰਾ (n) ਵਲੋਂ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 'ਅਨੰਦ ਮੈਰਿਜ ਐਕਟ, 1909' ਨੂੰ ਸਿੱਕਮ 'ਚ ਲਾਗੂ ਕੀਤਾ ਹੈ।

ਕਦੋਂ ਤੋਂ ਲਾਗੂ ਹੋਣਗੇ ਨਿਯਮ? 

ਸਿੱਕਮ ਰਾਜ 'ਚ ਇਸ ਐਕਟ ਦੇ ਉਪਬੰਧ ਕੇਂਦਰ ਸਰਕਾਰ ਦੁਆਰਾ ਅਧਿਕਾਰਤ ਗਜ਼ਟ 'ਚ ਨੋਟੀਫਾਈ ਕੀਤੀਆਂ ਗਈਆਂ ਤਰੀਕਾਂ ਤੋਂ ਲਾਗੂ ਹੋਣਗੇ। ਨੋਟੀਫਿਕੇਸ਼ਨ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਕਟ ਦੇ ਵੱਖ-ਵੱਖ ਪ੍ਰਬੰਧਾਂ ਅਤੇ ਸਿੱਕਮ ਦੇ ਵੱਖ-ਵੱਖ ਖੇਤਰਾਂ ਲਈ ਵੱਖ-ਵੱਖ ਤਾਰੀਕਾਂ ਨਿਰਧਾਰਤ ਕੀਤੀਆਂ ਜਾ ਸਕਦੀਆਂ ਹਨ। ਜਿਸ ਦਿਨ ਤੋਂ ਕੋਈ ਉਪਬੰਧ ਕਿਸੇ ਖੇਤਰ 'ਚ ਲਾਗੂ ਹੋਵੇਗਾ, ਉਸ ਨੂੰ ਹੀ ਉਸ ਖੇਤਰ 'ਚ ਐਕਟ ਦੇ ਸ਼ੁਰੂ ਹੋਣ ਦੀ ਤਾਰੀਕ ਮੰਨਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News