ਗੁਜਰਾਤ: PM ਮੋਦੀ ਦੀ ਮਾਂ ਹੀਰਾਬੇਨ ਦੀ ਯਾਦ 'ਚ ਪ੍ਰਾਰਥਨਾ ਸਭਾ, ਵੱਡੀ ਗਿਣਤੀ 'ਚ ਸ਼ਾਮਲ ਹੋਏ ਲੋਕ
Sunday, Jan 01, 2023 - 01:11 PM (IST)
ਵਡਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਯਾਦ 'ਚ ਅੱਜ ਯਾਨੀ ਕਿ ਐਤਵਾਰ ਨੂੰ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ। ਪ੍ਰਾਰਥਨਾ ਸਭਾ ਗੁਜਰਾਤ ਦੇ ਵਡਨਗਰ ਵਿਚ ਆਯੋਜਿਤ ਕੀਤੀ ਗਈ ਹੈ। 30 ਦਸੰਬਰ 2022 ਨੂੰ 100 ਸਾਲ ਦੀ ਉਮਰ ਵਿਚ ਹੀਰਾਬੇਨ ਦਾ ਅਹਿਮਦਾਬਾਦ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਵਡਨਗਰ 'ਚ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਪ੍ਰਾਰਥਨਾ ਸਭਾ 'ਚ ਵੱਡੀ ਗਿਣਤੀ ਵਿਚ ਸਿਆਸੀ ਪਾਰਟੀਆਂ ਦੇ ਆਗੂ ਅਤੇ ਹੋਰ ਵਰਗਾਂ ਦੇ ਲੋਕ ਹਾਜ਼ਰ ਹੋਏ।
ਇਹ ਵੀ ਪੜ੍ਹੋ: 5 ਤੱਤਾਂ 'ਚ ਵਿਲੀਨ ਹੋਏ ਹੀਰਾਬੇਨ, PM ਮੋਦੀ ਅਤੇ ਵੱਡੇ ਭਰਾ ਸੋਮਾਭਾਈ ਨੇ ਦਿੱਤੀ ਮੁੱਖ ਅਗਨੀ
ਦੱਸ ਦੇਈਏ ਕਿ ਹੀਰਾਬੇਨ ਦਾ ਅੰਤਿਮ ਸੰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਭਰਾਵਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਜ਼ਰੀ 'ਚ ਗਾਂਧੀਨਗਰ ਦੇ ਇਕ ਸ਼ਮਸ਼ਾਨਘਾਟ 'ਤੇ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ 5 ਪੁੱਤਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਭਰਾ ਸੋਮਾਭਾਈ, ਅੰਮ੍ਰਿਤਭਾਈ, ਪ੍ਰਹਿਲਾਦਭਾਈ ਅਤੇ ਪੰਕਜਭਾਈ ਅਤੇ ਇਕ ਧੀ ਵਸੰਤੀਬੇਨ ਹਨ। ਵਡਨਗਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਆਡੀਟੋਰੀਅਮ 'ਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਈ ਪ੍ਰਾਰਥਨਾ ਸਭਾ 'ਚ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ, ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ, ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ, ਵਿਧਾਇਕ ਪੂਰਨੇਸ਼ ਮੋਦੀ ਅਤੇ ਜੇਠਾ ਭਰਵਾੜ ਅਤੇ ਹੋਰਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ: ਕਿਸੇ ਕੋਲੋਂ ਲੁਕਿਆ ਨਹੀਂ ਹੈ PM ਮੋਦੀ ਦਾ ਮਾਂ ਪ੍ਰਤੀ ਸਨੇਹ, ਦੇਖੋ ਮਾਂ-ਪੁੱਤ ਦੇ ਪਿਆਰ ਨੂੰ ਬਿਆਨ ਕਰਦੀਆਂ ਤਸਵੀਰਾਂ
ਆਪਣੀ ਮਾਂ ਦੀ ਮੌਤ 'ਤੇ PM ਮੋਦੀ ਹੋਏ ਸਨ ਭਾਵੁਕ
ਆਪਣੀ ਮਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਾਨਦਾਰ ਸ਼ਤਾਬਦੀ ਦਾ ਪ੍ਰਮਾਤਮਾ ਦੇ ਚਰਨਾਂ 'ਚ ਵਿਰਾਮ... ਮਾਂ ਵਿਚ, ਮੈਂ ਹਮੇਸ਼ਾ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ 'ਚ ਇਕ ਤਪੱਸਵੀ ਦੀ ਯਾਤਰਾ, ਇਕ ਨਿਰਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ। ਜਦੋਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ 'ਤੇ ਮਿਲਿਆ ਸੀ ਤਾਂ ਉਨ੍ਹਾਂ ਨੇ ਇਕ ਗੱਲ ਆਖੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਬੁੱਧੀ ਨਾਲ ਕੰਮ ਕਰੋ ਅਤੇ ਸ਼ੁੱਧਤਾ ਨਾਲ ਜੀਵਨ ਜੀਓ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਦਿਹਾਂਤ