ਪ੍ਰਯਾਗਰਾਜ : ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

Thursday, Feb 06, 2020 - 12:09 PM (IST)

ਪ੍ਰਯਾਗਰਾਜ : ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਪ੍ਰਯਾਗਰਾਜ— ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ ਦੇ ਹੰਡੀਆ ਖੇਤਰ 'ਚ ਵੀਰਵਾਰ ਸਵੇਰੇ ਇਕ ਹੀ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ ਦੇ ਆਸਵ ਪਿੰਡ ਵਾਸੀ ਰਮੇਸ਼ ਦੀ ਪਤਨੀ ਮੰਜੂ ਦੇਵੀ (32), ਬੇਟੇ ਰਿਸ਼ੀ, ਬੇਟੀ ਰਿੰਕੀ ਅਤੇ ਚਿੰਕੀ ਦੀਆਂ ਲਾਸ਼ਾਂ ਕਮਰੇ ਦੇ ਅੰਦਰ ਪਈਆਂ ਮਿਲੀਆਂ। ਸਵੇਰੇ ਕਾਫ਼ੀ ਦੇਰ ਰਾਤ ਘਰੋਂ ਕਿਸੇ ਦੀ ਆਵਾਜ਼ ਨਾ ਆਉਣ ਤੋਂ ਬਾਅਦ ਲੋਕਾਂ ਨੇ ਕਿਸੇ ਤਰ੍ਹਾਂ ਖਿੜਕੀ ਨਾਲ ਦੇਖਿਆ ਤਾਂ ਸਾਰੇ ਮ੍ਰਿਤ ਪਏ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਮਰਾ ਅੰਦਰੋਂ ਬੰਦ ਸੀ। ਲਾਸ਼ਾਂ 'ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਕਤਲ ਦਾ ਹੈ ਜਾਂ ਖੁਦਕੁਸ਼ੀ ਦਾ ਇਸ ਮਾਮਲੇ 'ਚ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਮੌਕੇ 'ਤੇ ਉੱਚ ਅਧਿਕਾਰੀਆਂ ਸਮੇਤ ਕਈ ਥਾਣਿਆਂ ਦੀ ਪੁਲਸ ਪਹੁੰਚ ਗਈ ਹੈ। ਪੁਲਸ ਇਸ ਮਾਮਲੇ 'ਚ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।


author

DIsha

Content Editor

Related News