ਕਰਨਾਟਕ ਦੇ DGP ਪ੍ਰਵੀਣ ਸੂਦ ਬਣੇ CBI ਦੇ ਨਵੇਂ ਡਾਇਰੈਕਟਰ

Sunday, May 14, 2023 - 04:14 PM (IST)

ਕਰਨਾਟਕ ਦੇ DGP ਪ੍ਰਵੀਣ ਸੂਦ ਬਣੇ CBI ਦੇ ਨਵੇਂ ਡਾਇਰੈਕਟਰ

ਨਵੀਂ ਦਿੱਲੀ- ਕਰਨਾਟਕ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ) ਪ੍ਰਵੀਨ ਸੂਦ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਸਰਕਾਰੀ ਹੁਕਮ 'ਚ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਦ ਕਰਨਾਟਕ ਕੇਡਰ ਦੇ 1986 ਬੈਚ ਦੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ) ਅਧਿਕਾਰੀ ਹਨ।

ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ 'ਤੇ ਬੋਲੇ ਕੇਜਰੀਵਾਲ, ਜਲੰਧਰ 'ਚ ਚੱਲਿਆ 'ਮਾਨ' ਦਾ ਜਾਦੂ
.
ਸੀ. ਬੀ. ਆਈ ਡਾਇਰੈਕਟਰ ਸੁਬੋਧ ਕੁਮਾਰ ਜਾਇਸਵਾਲ ਦਾ ਦੋ ਸਾਲ ਦਾ ਨਿਸ਼ਚਿਤ ਕਾਰਜਕਾਲ 25 ਮਈ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਦ ਨੂੰ ਦੋ ਸਾਲਾਂ ਲਈ ਸੀ. ਬੀ. ਆਈ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਕ ਹੁਕਮ 'ਚ ਕਿਹਾ ਗਿਆ ਹੈ ਕਿ ਅਮਲਾ ਅਤੇ ਸਿਖਲਾਈ ਵਿਭਾਗ ਨੇ ਸੁਬੋਧ ਕੁਮਾਰ ਜਾਇਸਵਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਦੋ ਸਾਲਾਂ ਲਈ ਪ੍ਰਵੀਨ ਸੂਦ ਨੂੰ ਸੀ. ਬੀ. ਆਈ ਡਾਇਰੈਕਟਰ ਵਜੋਂ ਨਿਯੁਕਤ ਕਰਨ ਲਈ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਤੋਂ ਜਾਣੂ ਕਰਵਾਇਆ।

PunjabKesari

ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ

ਦੱਸ ਦੇਈਏ ਕਿ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਅਤੇ ਮਹਾਰਾਸ਼ਟਰ ਕੈਡਰ ਦੇ 1985 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਜਾਇਸਵਾਲ ਨੇ 26 ਮਈ 2021 ਨੂੰ ਸੀ. ਬੀ. ਆਈ. ਦੀ ਵਾਗਡੋਰ ਸੰਭਾਲੀ ਸੀ। ਇਸ ਮਹੀਨੇ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਸੀ. ਬੀ. ਆਈ. ਡਾਇਰੈਕਟਰ ਦੀ ਚੋਣ ਇਕ ਕਮੇਟੀ ਕਰਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ, ਚੀਫ਼ ਜਸਟਿਸ ਅਤੇ ਲੋਕ ਸਭਾ ਦੇ ਨੇਤਾ ਵਿਰੋਧੀ ਧਿਰ ਸ਼ਾਮਲ ਹੁੰਦੇ ਹਨ। ਨਿਯੁਕਤੀ ਦੋ ਸਾਲ ਦੇ ਨਿਸ਼ਚਿਤ ਕਾਰਜਕਾਲ ਲਈ ਕੀਤੀ ਜਾਂਦੀ ਹੈ, ਜਦਕਿ ਕਾਰਜਕਾਲ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ।


author

Tanu

Content Editor

Related News