ਹਿਮਾਚਲ ਪ੍ਰਦੇਸ਼ ''ਚ ਕਾਂਗਰਸ ਨੂੰ ਵੱਡਾ ਝਟਕਾ, ਲੋਕ ਸਭਾ ਚੋਣਾਂ ਨਹੀਂ ਲੜੇਗੀ ਪ੍ਰਤਿਭਾ ਸਿੰਘ

03/20/2024 3:56:30 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਆਪਣੇ 6 ਵਿਧਾਇਕਾਂ ਦੀ ਬਗਾਵਤ ਨਾਲ ਜੂਝ ਰਹੀ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਕੀਤਾ। ਇਸ ਮੰਥਨ ਮਗਰੋਂ ਹਿਮਾਚਲ ਕਾਂਗਰਸ ਪਾਰਟੀ ਦੀ ਪ੍ਰਦੇਸ਼ ਪ੍ਰਧਾਨ ਪ੍ਰਤਿਭਾ ਸਿੰਘ ਸ਼ਿਮਲਾ ਪਰਤ ਆਈ। ਸ਼ਿਮਲਾ ਵਿਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਦੱਸ ਦੇਈਏ ਕਿ ਪ੍ਰਤਿਭਾ ਹਿਮਾਚਲ ਪ੍ਰਦੇਸ਼ ਇਕਾਈ ਦੀ ਮੁਖੀ ਅਤੇ ਮੰਡੀ ਤੋਂ ਸੰਸਦ ਮੈਂਬਰ ਹੈ। 

ਇਹ ਵੀ ਪੜ੍ਹੋਹਿਮਾਚਲ ਪ੍ਰਦੇਸ਼ 'ਚ ਕਦੋਂ ਪੈਣਗੀਆਂ ਵੋਟਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ

ਪ੍ਰਤਿਭਾ ਨੇ ਕਿਹਾ ਕਿ ਉਨ੍ਹਾਂ ਨੇ ਮੰਡੀ ਸੀਟ ਤੋਂ ਉਮੀਦਵਾਰ ਦੇ ਤੌਰ 'ਤੇ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹਾਈ ਕਮਾਨ ਨੂੰ ਦੱਸ ਦਿੱਤਾ ਹੈ ਕਿ ਮੈਂ ਮੰਡੀ ਤੋਂ ਚੋਣਾਂ ਨਹੀਂ ਲੜਾਂਗੀ। ਪਾਰਟੀ ਕਿਸੇ ਨੂੰ ਵੀ ਉਮੀਦਵਾਰ ਬਣਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਹੈ ਅਤੇ ਅਜਿਹੇ ਵਿਚ ਉਹ ਮਹਿਜ ਇਕ ਲੋਕ ਸਭਾ ਸੀਟ 'ਤੇ ਕੇਂਦਰਿਤ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਮੰਡੀ ਤੋਂ ਚੋਣ ਲੜ ਸਕੇ। ਸੰਗਠਨ ਵਿਚ ਨਾਰਾਜ਼ਗੀ ਹੈ ਅਤੇ ਪਾਰਟੀ ਵਰਕਰ ਸਰਗਰਮ ਨਹੀਂ ਹਨ। ਅਜਿਹੇ ਵਿਚ ਚੋਣ ਨਹੀਂ ਲੜੇਗੀ। 

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਚ ਮੰਡੀ, ਸ਼ਿਮਲਾ, ਕਾਂਗੜਾ ਅਤੇ ਹਮੀਰਪੁਰ ਸੰਸਦੀ ਸੀਟਾਂ ਹਨ। ਇਨ੍ਹਾਂ ਚਾਰੋਂ ਸੀਟਾਂ ਲਈ ਕਾਂਗਰਸ ਵਿਚ 36 ਤੋਂ ਵੱਧ ਪਾਰਟੀ ਨੇਤਾਵਾਂ ਨੇ ਦਾਅਵੇਦਾਰੀ ਕੀਤੀ ਹੈ। ਨਵੀਂ ਦਿੱਲੀ ਵਿਚ ਹੋਈ ਸਕ੍ਰੀਨਿੰਗ ਕਮੇਟੀ ਦੀ ਬੈਠਕ ਵਿਚ ਮੁੱਖ ਮੰਤਰੀ ਸੁਖਵਿੰਦਰ ਸੁੱਖੂ, ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਵੀ ਸ਼ਾਮਲ ਹੋਈ। ਬੈਠਕ ਵਿਚ ਇਕ-ਇਕ ਸੀਟ 'ਤੇ ਇਕ-ਇਕ ਦਾਅਵੇਦਾਰ ਅਤੇ ਮਜ਼ਬੂਤ ਦਾਅਵੇਦਾਰ ਨੂੰ ਲੈ ਕੇ ਮੰਥਨ ਹੋਇਆ ਹੈ।

ਇਹ ਵੀ ਪੜ੍ਹੋਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News